ਸੀਟੀ ਇੰਸਟੀਚਿਊਟ ਜਲੰਧਰ ਦੇ ਮਾਲਿਕ ਚਰਨਜੀਤ ਸਿੰਘ ਚੰਨੀ, ਪਤਨੀ ਪਰਮਿੰਦਰ ਕੌਰ ਅਤੇ ਪੁੱਤ ਹਰਪ੍ਰੀਤ ਸਿੰਘ ਖਿਲਾਫ਼ ਨੂੰਹ ਨੇ ਮੁਹਾਲੀ ਦੇ ਥਾਣੇ ਵਿਚ ਕਰਵਾਇਆ ਮਾਮਲਾ ਦਰਜ

ਸੀਟੀ ਇੰਸਟੀਚਿਊਟ ਜਲੰਧਰ ਦੇ ਮਾਲਿਕ ਚਰਨਜੀਤ ਸਿੰਘ ਚੰਨੀ, ਪਤਨੀ ਪਰਮਿੰਦਰ ਕੌਰ ਅਤੇ ਪੁੱਤ ਹਰਪ੍ਰੀਤ ਸਿੰਘ ਖਿਲਾਫ਼ ਨੂੰਹ ਨੇ ਮੁਹਾਲੀ ਦੇ ਥਾਣੇ ਵਿਚ ਕਰਵਾਇਆ ਮਾਮਲਾ ਦਰਜ

ਮੁਹਾਲੀ (ਰੰਗਪੁਰੀ) ਹਰ ਸਮੇਂ ਵਿਵਾਦਾਂ ਵਿਚ ਘਿਰਿਆ ਰਹਿਣ ਵਾਲੇ ਜਲੰਧਰ ਦੇ ਸੀਟੀ ਇੰਸਟੀਚਿਊਟ ਦੀਆਂ ਖਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵਾਰ ਤਾਂ ਸੀਟੀ ਇੰਸਟੀਚਿਊਟ ਦੇ ਮਾਲਕ ਹੀ ਆਪਣੇ ਪਰਿਵਾਰ ਸਮੇਤ ਫਸ ਗਏ ਹਨ ਅਤੇ ਉਹਨਾਂ ਖਿਲਾਫ ਮੁਹਾਲੀ ਦੇ ਐੱਨਆਰਆਈ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਹੈ। ਸ਼ਿਕਾਇਤਕਰਤਾ ਸੀਰਤ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਅਮਰੀਕਾ ਹਾਲ ਨਿਵਾਸੀ ਜੋਏ ਹੋਮਜ਼ ਸੈਕਟਰ-85 ਮੁਹਾਲੀ ਨੇ ਪੁਲਿਸ ਕੋਲ ਸੰਸਥਾ ਦੇ ਚਰਨਜੀਤ ਸਿੰਘ ਚੰਨੀ, ਉਸ ਦੀ ਪਤਨੀ ਪਰਮਿੰਦਰ ਕੌਰ ਅਤੇ ਪੁੱਤਰ ਹਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।

ਤੁਹਾਨੂੰ ਅਸੀ ਪੂਰਾ ਮਾਮਲਾ ਸਮਝਾ ਦੇਈਏ ਕਿ ਸ਼ਿਕਾਇਤਕਰਤਾ ਕੋਈ ਹੋਰ ਨਹੀਂ ਸਗੋਂ ਕਿ ਸੰਸਥਾ ਦੇ ਮਾਲਕ ਚਰਨਜੀਤ ਸਿੰਘ ਚੰਨੀ ਦੀ ਨੂੰਹ ਅਤੇ ਹਰਪ੍ਰੀਤ ਸਿੰਘ ਦੀ ਪਤਨੀ ਹੈ। ਸ਼ਿਕਾਇਤਕਰਤਾ ਸੀਰਤ ਨੇ ਦੱਸਿਆ ਕਿ ਉਸ ਦਾ ਵਿਆਹ ਹਰਪ੍ਰੀਤ ਸਿੰਘ ਨਾਲ 7 ਅਪ੍ਰੈਲ 2012 ਨੂੰ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਇੱਕ ਬੇਟਾ ਅਤੇ ਇੱਕ ਬੇਟੀ ਹੈ। ਇਸ ਦੌਰਾਨ ਉਹਨਾਂ ਵੱਲੋਂ ਕਰੀਬ 5 ਕਰੋੜ ਰੁਪਏ ਖਰਚ ਕਰ ਦਿੱਤੇ ਸਨ, ਵਿਆਹ ਤੋਂ ਬਾਅਦ ਵੀ ਉਹ ਕਾਫੀ ਸਾਰਾ ਪੈਸਾ ਤੇ ਗਹਿਣੇ ਲਿਆ ਕੇ ਆਪਣੇ ਸਹੁਰਿਆਂ ਨੂੰ ਦਿੰਦੇ ਰਹੇ। ਇਸ ਦੌਰਾਨ ਜਦ ਉਹ ਗਰਭਵਤੀ ਹੋਈ ਤਾਂ ਉਸ ਅਮਰੀਕਾ ਲਿੰਗ ਨਿਰਧਾਰਨ ਟੈਸਟ ਕਰਵਾਉਣ ਭੇਜ ਦਿੱਤਾ।

ਸੀਰਤ ਨੇ ਦੱਸਿਆ ਕਿ ਉਸ ਦਾ ਵਿਆਹ 7 ਅਪ੍ਰੈਲ 2012 ਨੂੰ ਹਰਪ੍ਰੀਤ ਸਿੰਘ ਨਾਲ ਹੋਇਆ ਸੀ, ਜਿਸ ‘ਤੇ ਕਰੀਬ ਪੰਜ ਕਰੋੜ ਰੁਪਏ ਖਰਚ ਕੀਤੇ ਗਏ ਸਨ। ਵਿਆਹ ਤੋਂ ਬਾਅਦ ਉਹ ਆਪਣੇ ਪਰਿਵਾਰ ਤੋਂ ਨਕਦੀ, ਗਹਿਣੇ ਅਤੇ ਹੋਰ ਸਾਮਾਨ ਲਿਆ ਕੇ ਆਪਣੇ ਪਤੀ ਨੂੰ ਦਿੰਦੀ ਰਹੀ। ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੂੰ ਲਿੰਗ ਨਿਰਧਾਰਨ ਟੈਸਟ ਲਈ ਅਮਰੀਕਾ ਭੇਜਿਆ ਗਿਆ। ਉਸ ਦੇ ਸਹੁਰਿਆਂ ਨੇ 6 ਦਸੰਬਰ 2019 ਨੂੰ ਉਸ ਨੂੰ ਆਪਣੇ ਘਰੋਂ ਕੱਢ ਦਿੱਤਾ ਅਤੇ ਉਹ ਆਪਣੇ ਬੱਚਿਆਂ ਨਾਲ ਆਪਣੇ ਨਾਨਕੇ ਘਰ ਰਹਿਣ ਲੱਗੀ। ਇਸੇ ਦੌਰਾਨ ਹਰਪ੍ਰੀਤ ਸਿੰਘ ਨੇ 8 ਸਤੰਬਰ 2020 ਨੂੰ ਜਲੰਧਰ ਦੀ ਅਦਾਲਤ ਵਿੱਚ ਤਲਾਕ ਦੀ ਅਰਜ਼ੀ ਦਾਇਰ ਕੀਤੀ ਅਤੇ ਉਸ ਨੂੰ ਦੱਸਿਆ ਵੀ ਨਹੀਂ। ਇਸ ਦੌਰਾਨ ਅਦਾਲਤ ਨੇ 7 ਮਈ 2022 ਨੂੰ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਇੱਕ ਤਰਫਾ ਫੈਸਲਾ ਸੁਣਾ ਦਿੱਤਾ ਅਤੇ ਉਸ ਨੂੰ ਕੋਈ ਜਾਣਕਾਰੀ ਹੀ ਨਹੀਂ ਸੀ।

ਇਸ ਤੋਂ ਬਾਅਦ ਜਦ ਕਾਫੀ ਸਮੇਂ ਬਾਅਦ ਇਹ ਭਾਰਤ ਆਈ ਤਾਂ ਉਸ ਨੇ ਹਰਪ੍ਰੀਤ ਤੇ ਸਹੁਰਿਆਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਉਸ ਨੂੰ ਦੱਸਿਆ ਕਿ ਸਾਰੇ ਰਿਸ਼ਤੇ ਖਤਮ ਹੋ ਗਏ ਹਨ ਅਤੇ ਤਲਾਕ ਹੋ ਗਿਆ ਹੈ ਤਾਂ ਉਹ ਹੈਰਾਨ ਰਹਿ ਗਈ ਕਿ ਉਸ ਨੂੰ ਤਾਂ ਪਤਾ ਹੀ ਨਹੀਂ ਇਸ ਸਬੰਧੀ। ਇਸ ਤੋਂ ਬਾਅਦ ਉਸ ਨੇ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਤੋਂ ਬਾਅਦ ਦੋਸ਼ੀ ਪਾਏ ਜਾਣ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦੋਂ ਇਸ ਬਾਰੇ ਸੀਟੀ ਇੰਸਟੀਚਿਊਟ ਦੇ ਚਰਨਜੀਤ ਸਿੰਘ ਚੰਨੀ ਨਾਲ ਉਹਨਾਂ ਦੇ ਮੋਬਾਇਲ ‘ਤੇ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ| ਜਦੋਂ ਵੀ ਉਹ ਆਪਣਾ ਪੱਖ ਦੇਣਗੇ ਤਾਂ ਵਾਇਸ ਆਫ਼ ਪੰਜਾਬ ਅਦਾਰਾ ਉਸ ਨੂੰ ਵੀ ਪ੍ਰਮੁਖਤਾ ਨਾਲ ਛਾਪੇਗਾ|

error: Content is protected !!