‘ਆਪ’ ਵਿਧਾਇਕ ਗੋਗੀ ਨੂੰ ਜਾਨੋ ਮਾਰਨ ਦੀ ਮਿਲੀ ਧਮਕੀ, ਕਾਲ ਕਰ ਕੇ ਕਹਿੰਦੇ ਅਸੀ ਗੋਲਡੀ ਬਰਾੜ ਦੇ ਸਾਥੀ ਹਾਂ 25 ਲੱਖ ਦਿਓ ਨਹੀਂ ਤਾਂ ਮੂਸੇਵਾਲਾ ਵਾਲਾ ਹਾਲ ਕਰਾਂਗੇ…

‘ਆਪ’ ਵਿਧਾਇਕ ਗੋਗੀ ਨੂੰ ਜਾਨੋ ਮਾਰਨ ਦੀ ਮਿਲੀ ਧਮਕੀ, ਕਾਲ ਕਰ ਕੇ ਕਹਿੰਦੇ ਅਸੀ ਗੋਲਡੀ ਬਰਾੜ ਦੇ ਸਾਥੀ ਹਾਂ 25 ਲੱਖ ਦਿਓ ਨਹੀਂ ਤਾਂ ਮੂਸੇਵਾਲਾ ਵਾਲਾ ਹਾਲ ਕਰਾਂਗੇ…

ਲੁਧਿਆਣਾ (ਵੀਓਪੀ ਬਿਊਰੋ) ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਗੈਂਗਸਟਰਵਾਦ ਰੁਕਣ ਦੀ ਥਾਂ ਹੋਰ ਜਿਆਦਾ ਵੱਧ ਗਿਆ ਹੈ। ਆਏ ਦਿਨ ਕਿਸੇ ਨਾ ਕਿਸੇ ਵਪਾਰੀ ਜਾਂ ਸੈਲੀਬ੍ਰਿਟੀ ਨੂੰ ਫੋਨ ਕਾਲ ਕਰ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਤਰਹਾਂ ਹੁਣ ਲੁਧਿਆਣਾ ਵਿਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਵਾਰ ਇੱਥੋ ਦੇ  ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਬਿਜ਼ਨੈੱਸਮੈਨ ਗੁਰਪ੍ਰੀਤ ਗੋਗੀ ਫੋਨ ਕਰ ਕੇ ਧਮਕੀ ਦਿੱਤੀ ਗਈ ਹੈ ਅਤੇ 25 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਪੈਸੇ ਨਾ ਦੇਣ ਉੱਤੇ ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

ਘਟਨਾ ਤੋਂ ਬਾਅਦ ਇਸ ਗੱਲ ਦਾ ਵੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਜੇਕਰ ਮੌਜੂਦਾ ਸਰਕਾਰ ਦੇ ਵਿਧਾਇਕਾਂ-ਮੰਤਰੀਆਂ ਨੂੰ ਹੀ ਅਜਿਹੀਆਂ ਧਮਕੀਆਂ ਮਿਲ ਰਹੀਆਂ ਹਨ ਤਾਂ ਫਿਰ ਆਮ ਲੋਕ ਕਿਸ ਤਰਹਾਂ ਸੁਰੱਖਿਅਤ ਰਹਿ ਸਕਦੇ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿਹਾ ਕਿ ਉਹਨਾਂ ਨੂੰ ਪਿਛਲੇ 12 ਦਿਨਾਂ ਤੋਂ ਫੋਨ ਕਾਲ ਕਰ ਕੇ ਧਮਕੀਆਂ ਮਿਲ ਰਹੀਆਂ ਹਨ। ਇਸ ਸਬੰਧੀ ਉਹਨਾਂ ਨੇ ਪੁਲਿਸ ਕਮਿਸ਼ਨਰ (ਸੀ.ਪੀ.) ਡਾ. ਕੌਸਤੁਭ ਸ਼ਰਮਾ ਨੂੰ ਸ਼ਿਕਾਇਤ ਦਿੱਤੀ ਹੈ। ਸੀਪੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਧਮਕੀਆਂ ਦੇਣ ਵਾਲਾ ਕਾਲ ਕਰ ਕੇ ਉਹਨਾਂ ਨੂੰ  ਕਹਿ ਰਿਹਾ ਹੈ ਕਿ ਉਹ ਗੈਂਗਸਟਰ ਗੋਲਡੀ ਬਰਾੜ ਦਾ ਗੈਂਗ ਮੈਂਬਰ ਹੈ ਅਤੇ ਉਹ ਪੈਸੇ ਨਾ ਮਿਲਣ ਉੱਤੇ ਉਸ ਦਾ ਸਿੱਧੂ ਮੂਸੇਵਾਲਾ ਵਾਲਾ ਹਾਲ ਕਰੇਗਾ। ਇਸ ਮਾਮਲੇ ਸਬੰਧੀ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਫੜੇ ਜਾਣਗੇ।

error: Content is protected !!