ਬਹੁਤ ਦੁਖੀ ਆ ਜੀਣਾ ਨਹੀਂ ਚਾਹੁੰਦੀ; ਕਹਿ ਕੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਨੇ ਕਰ ਲਈ ਖੁਦਕੁਸ਼ੀ…

ਬਹੁਤ ਦੁਖੀ ਆ ਜੀਣਾ ਨਹੀਂ ਚਾਹੁੰਦੀ; ਕਹਿ ਕੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਨੇ ਕਰ ਲਈ ਖੁਦਕੁਸ਼ੀ…

ਸੰਗਰੂਰ (ਵੀਓਪੀ ਬਿਊਰੋ) ਸੰਗਰੂਰ ਤੋਂ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਮੀਨਾ ਖੋਖਰ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਸੀ ਅਤੇ ਇਸ ਕਾਰਨ ਉਹ ਕਾਫੀ ਦੁਖੀ ਵੀ ਸੀ। ਉਸ ਦਾ ਚੰਡੀਗੜ੍ਹ ਦੇ ਪੀਜੀਆਈ ਤੋਂ ਇਲਾਜ ਚੱਲ ਰਿਹਾ ਸੀ ਪਰ ਉਸ ਦੀ ਸਿਹਤ ਵਿਚ ਕੋਈ ਖਾਸ ਸੁਧਾਰ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ ਉਹ ਬੀਤੇ ਦਿਨੀ ਘਰੋਂ ਨਿਕਲੀ ਪਰ ਵਾਪਸ ਨਾ ਆਈ ਤੇ ਇਸ ਤੋਂ ਬਾਅਦ ਇਹ ਮੰਦਭਾਗੀ ਖਬਰ ਸਾਹਮਣੇ ਆ ਗਈ।


ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਮੀਨਾ ਖੋਖਰ ਦੇ ਪਤੀ ਇੰਦਰਾ ਕਲੋਨੀ ਵਾਸੀ ਵਿਨੋਦ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਮਹਿਲਾ ਮੋਰਚਾ ਸੰਗਰੂਰ-1 ਦੀ ਜ਼ਿਲ੍ਹਾ ਪ੍ਰਧਾਨ ਸੀ। ਉਸ ਨੇ ਦੱਸਿਆ ਕਿ ਬੀਤੇ ਦਿਨੀ ਉਸ ਦੀ ਪਤਨੀ ਨੇ ਮੇਰੀ ਮਾਂ ਨੂੰ ਫੋਨ ਕੀਤਾ ਤੇ ਕਿਹਾ ਕਿ ਉਹ ਆਪਣੀ ਬਿਮਾਰੀ ਤੋਂ ਬੇਹੱਦ ਦੁਖੀ ਹੈ ਅਤੇ ਹੁਣ ਉਹ ਜਿਉਣਾ ਨਹੀ ਚਾਹੁੰਦੀ। ਇਸ ਤੋਂ ਬਾਅਦ ਖਬਰ ਮਿਲੀ ਕਿ ਉਸ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਹੈ।

error: Content is protected !!