‘ਪਾਰਟ ਟਾਈਮ’ ਲੁੱਟਾਂ-ਖੋਹਾਂ ਕਰਦਾ ਸੀ ਪੁਲਿਸ ਮੁਲਾਜ਼ਮ, ਲੋਕਾਂ ਨੇ ਸਾਥੀ ਸਣੇ ਕਾਬੂ ਕਰ ਕੇ ਚਾੜਿਆ ਕੁੱਟਾਪਾ…

‘ਪਾਰਟ ਟਾਈਮ’ ਲੁੱਟਾਂ-ਖੋਹਾਂ ਕਰਦਾ ਸੀ ਪੁਲਿਸ ਮੁਲਾਜ਼ਮ, ਲੋਕਾਂ ਨੇ ਸਾਥੀ ਸਣੇ ਕਾਬੂ ਕਰ ਕੇ ਚਾੜਿਆ ਕੁੱਟਾਪਾ, 2 ਸਾਥੀ ਹੋਏ ਫਰਾਰ…

ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਪੁਲਿਸ ਦੀ ਖਾਕੀ ਵਰਦੀ ਕਈ ਵਾਰ ਦਾਗਦਾਰ ਹੋਈ ਹੈ ਅਤੇ ਇਸ ਨੂੰ ਦਾਗਦਾਰ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਕਿ ਇਸ ਦੇ ਆਪਣੇ ਹੀ ਕੁਝ ਭ੍ਰਿਸ਼ਟ ਦੇ ਮਾੜੀ ਸੋਚ ਦੇ ਮੁਲਾਜ਼ਮ ਹੁੰਦੇ ਹਨ। ਸਰਕਾਰੀ ਨੌਕਰੀ ਲੈਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਅਤੇ ਕਈ ਵਾਰ ਤਾਂ ਉਮਰ ਇਸ ਵਿਚ ਹੀ ਲੰਘ ਜਾਂਦੀ ਹੈ ਪਰ ਸਰਕਾਰੀ ਨੌਕਰੀ ਦਾ ਸੁਪਨਾ ਹੀ ਰਹਿ ਜਾਂਦਾ ਹੈ। ਪਰ ਲੁਧਿਆਣਾ ਵਿਚ ਇਕ ਅਜਿਹਾ ਪੁਲਿਸ ਮੁਲਾਜ਼ਮ ਲੋਕਾਂ ਨੇ ਫੜਿਆ ਹੈ ਜੋ ਸਰਕਾਰੀ ਨੌਕਰੀ ਦੇ ਨਾਲ-ਨਾਲ ਲੁੱਟਾਂ-ਖੋਹਾਂ ਵੀ ਕਰਦਾ ਸੀ। ਪੰਜਾਬ ਪੁਲਿਸ ਲਈ ਇਹ ਇਕ ਬੇਹੱਦ ਹੀ ਸ਼ਰਮਨਾਕ ਘਟਨਾ ਹੈ।

ਜਾਣਕਾਰੀ ਮੁਤਾਬਕ ਨਸ਼ੇ ਦੀ ਪੂਰਤੀ ਲਈ ਕਾਂਸਟੇਬਲ ਇੰਦਰਜੀਤ ਸਿੰਘ ਵਾਸੀ ਪਿੰਡ ਆਦਮਪਾਲ ਜ਼ਿਲ੍ਹਾ ਸੰਗਰੂਰ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ-ਖੋਹ ਕਰਦਾ ਸੀ ਅਤੇ ਇਸ ਲਈ ਉਸ ਨੇ ਪੂਰਾ ਗਿਰੋਹ ਬਣਾਇਆ ਹੋਇਆ ਸੀ। ਕੱਲ ਵੀ ਇਹ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਤਾਂ ਥਾਣਾ ਮੋਤੀ ਨਗਰ ਅਧੀਨ ਇਲਾਕੇ ਵਿਚ ਲੋਕਾਂ ਨੇ ਇਹਨਾਂ ਨੂੰ ਦਬੋਚ ਲਿਆ ਅਤੇ ਉਕਤ ਕਾਂਸਟੇਬਲ ਇੰਦਰਜੀਤ ਸਿੰਘ ਤੇ ਕਰਨ ਕੁਮਾਰ ਵਾਸੀ ਇੰਦਰਾਪੁਰੀ, ਤਾਜਪੁਰ ਰੋਡ, ਲੁਧਿਆਣਾ ਨੂੰ ਮੌਕੇ ਉੱਤੇ ਹੀ ਕਾਬੂ ਕਰ ਲਿਆ।

ਇਸ ਦੌਰਾਨ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਦੋ ਹੋਰ ਵੀ ਸਾਥੀ ਹਨ, ਜੋ ਕਿ ਫਰਾਰ ਹੋ ਗਏ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦਾਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਫਰਾਰ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

 

error: Content is protected !!