8ਵੀਂ ਪਾਸ ਨੇ ਯੂ-ਟਿਊਬ ਤੋਂ ਦੇਖ ਕੇ ਛਾਪ ਲੈ 8 ਲੱਖ ਦੇ ਨਕਲੀ ਨੋਟ, ਟੋਹਰ ਲਈ ਖਰੀਦ ਲਿਆ ਦੇਸੀ ਕੱਟਾ, ਇੰਝ ਆਇਆ ਅੜਿੱਕੇ…

8ਵੀਂ ਪਾਸ ਨੇ ਯੂ-ਟਿਊਬ ਤੋਂ ਦੇਖ ਕੇ ਛਾਪ ਲੈ 8 ਲੱਖ ਦੇ ਨਕਲੀ ਨੋਟ, ਟੋਹਰ ਲਈ ਖਰੀਦ ਲਿਆ ਦੇਸੀ ਕੱਟਾ, ਇੰਝ ਆਇਆ ਅੜਿੱਕੇ…

ਲੁਧਿਆਣਾ (ਵੀਓਪੀ ਬਿਊਰੋ) ਬੇਰੁਜ਼ਗਾਰੀ ਕਹੋ ਜਾਂ ਫਿਰ ਨਿੰਕਮਾਪਨ ਨੌਜਵਾਨ ਪੀੜੀ ਕਈ ਵਾਰ ਸ਼ਾਰਟਕੱਟ ਦੇ ਚੱਕਰ ਵਿਚ ਅਜਿਹੇ ਕੰਮ ਕਰ ਦਿੰਦੀ ਹੈ ਕਿ ਸਾਰੀ ਉਮਰ ਲਈ ਫਿਰ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਇਸੇ ਤਰਹਾਂ ਹੀ ਲੁਧਿਆਣਾ ਦੇ ਇਕ ਨੌਜਵਾਨ ਨੇ ਵੀ ਜਲਦ ਪੈਸੇ ਕਮਾਉਣ ਦੇ ਚੱਕਰ ਵਿਚ ਆਪਣੀ ਜਿੰਦਗੀ ਵਿਚ ਪਛਤਾਵਾ ਖਰੀਦ ਲਿਆ ਹੈ। ਉਕਤ ਨੌਜਵਾਨ ਨੇ ਜਲਦ ਦੇ ਸੌਖੇ ਤਰੀਕੇ ਦੇ ਨਾਲ ਪੈਸੇ ਕਮਾਉਣ ਦੇ ਲਈ ਨਕਲੀ ਨੋਟ ਹੀ ਛਾਪ ਲਏ ਪਰ ਉਹ ਪੁਲਿਸ ਦੇ ਅੜਿੱਕੇ ਆ ਗਿਆ।
ਜਾਣਕਾਰੀ ਮੁਤਾਬਕ 8ਵੀਂ ਪਾਸ ਮਨਦੀਪ ਸਿੰਘ ਉਰਫ਼ ਸੰਨੀ ਦੇ ਨੌਜਵਾਨ ਨੇ ਜਲਦ ਪੈਸੇ ਕਮਾਉਣ ਦੇ ਚੱਕਰ ਵਿਚ ਯੂ-ਟਿਊਬ ਤੋਂ ਨਕਲੀ ਨੋਟ ਕਿਸ ਤਰਹਾਂ ਨਾਲ ਛਪਦੇ ਹਨ, ਸਿੱਖਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਕਰੀਬ 15 ਦਿਨ ਯੂ-ਟਿਊਬ ਤੋਂ ਇਹ ਹੀ ਵੀਡੀਓ ਦੇਖ-ਦੇਖ ਕੇ ਨਕਲੀ ਕਰੰਸੀ ਛਾਪਣ ਦੀ ਸਿਖਲਾਈ ਲਈ। ਇਸ ਦੌਰਾਨ ਉਸ ਨੂੰ ਇਕ ਪ੍ਰਿੰਟਰ ਦੀ ਜ਼ਰੂਰਤ ਪਈ ਤਾਂ ਉਸ ਕੋਲ ਇਸ ਲਈ ਵੀ ਪੈਸੇ ਨਹੀਂ ਸਨ। ਇਸ ਤੋਂ ਬਾਅਦ ਉਸ ਨੇ ਕਰਜ਼ ਲੈ ਕੇ ਇਕ ਪ੍ਰਿੰਟਰ ਖਰੀਦ ਲਿਆ ਅਤੇ ਨਕਲੀ ਨੋਟ ਛਾਪਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਸ ਨੇ ਕਰੀਬ 8 ਲੱਖ ਰੁਪਏ ਦੇ ਨੋਟ ਛਾਪ ਦਿੱਤੇ।
ਇਸ ਤੋਂ ਬਾਅਦ ਉਸ ਨੇ 100-100, 200-200, 500-500 ਅਤੇ 2-2 ਹਜ਼ਾਰ ਦੇ ਨੋਟ ਛਾਪੇ ਤੇ ਉਹ ਨੋਟ ਮਾਰਕੀਟ ਵਿਚ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਉਹਨਾਂ ਨਕਲੀ ਨੋਟਾਂ ਦੇ ਨਾਲ ਹੀ ਇਕ ਦੀ ਕੱਟਾ ਖਰੀਦ ਲਿਆ। ਇਸ ਦੌਰਾਨ ਉਸ ਨੇ ਆਪਣੇ ਘਰ ਦੇ ਸਾਮਾਨ ਵੀ ਉਹਨਾਂ ਨਕਲੀ ਨੋਟਾਂ ਤੋਂ ਹੀ ਖਰੀਦਿਆਂ ਤੇ 2 ਲੱਖ ਉਸ ਨੇ ਆਪਣੇ ਜਾਣਕਾਰ ਨੂੰ ਦਿੱਤੇ ਸਨ। ਜਿਸ ਵਿੱਚੋਂ ਇੱਕ ਲੱਖ ਰੁਪਏ ਮੰਡੀ ਵਿੱਚ ਖਰਚ ਹੋ ਚੁੱਕੇ ਹਨ। ਉਸ ਨੂੰ ਆਪਣਾ ਕਮਿਸ਼ਨ ਵੀ ਮਿਲ ਗਿਆ ਹੈ।
ਥਾਣਾ ਜਮਾਲਪੁਰ ਦੇ ਐੱਸਐੱਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਮੁਲਜ਼ਮ ਮਨਦੀਪ ਸਿੰਘ ਉਰਫ਼ ਸੰਨੀ ਨੂੰ ਕਾਬੂ ਕੀਤਾ ਅਤੇ ਉਸ ਦੇ ਕਬਜ਼ੇ ‘ਚੋਂ 4.09 ਲੱਖ ਦੀ ਜਾਅਲੀ ਕਰੰਸੀ, ਦੇਸੀ ਕੱਟਾ, ਤਿੰਨ ਰੌਂਦ ਅਤੇ ਪ੍ਰਿੰਟਰ ਬਰਾਮਦ ਹੋਇਆ ਹੈ। ਸ਼ਨੀਵਾਰ ਨੂੰ ਪੁਲਸ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ ਕਿ ਉਸ ਨੇ ਕਿੰਨੇ ਨੋਟ ਕਿਸ ਨੂੰ ਵੇਚੇ ਹਨ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਅਸਲਾ ਨਕਲੀ ਨੋਟ ਤੋਂ ਹੀ ਖਰੀਦਿਆ ਸੀ।
error: Content is protected !!