ਯਾਤਰਾ ਕਰਨ ਤੋਂ ਪਹਿਲਾਂ ਪੜ੍ਹ ਲਵੋ ਇਹ ਖਬਰ ਨਹੀਂ ਤਾਂ ਹੋਵੋਗੇ ਖੱਜਲ-ਖੁਆਰ; 14, 15 ਤੇ 17 ਅਗਸਤ ਨੂੰ ਬੱਸਾਂ ਦੇ ਪਹੀਏ ਰਹਿਣਗੇ ਜਾਮ, ਫਗਵਾੜਾ ਮਾਰਗ ਪਹਿਲਾਂ ਹੀ ਕਿਸਾਨਾਂ ਨੇ ਕੀਤਾ ਹੋਇਆ ਬਲੌਕ…

ਯਾਤਰਾ ਕਰਨ ਤੋਂ ਪਹਿਲਾਂ ਪੜ੍ਹ ਲਵੋ ਇਹ ਖਬਰ ਨਹੀਂ ਤਾਂ ਹੋਵੋਗੇ ਖੱਜਲ-ਖੁਆਰ; 14, 15 ਤੇ 17 ਅਗਸਤ ਨੂੰ ਬੱਸਾਂ ਦੇ ਪਹੀਏ ਰਹਿਣਗੇ ਜਾਮ, ਫਗਵਾੜਾ ਮਾਰਗ ਪਹਿਲਾਂ ਹੀ ਕਿਸਾਨਾਂ ਨੇ ਕੀਤਾ ਹੋਇਆ ਬਲੌਕ…

ਜਲੰਧਰ (ਵੀਓਪੀ ਬਿਊਰੋ) ਆਪਣੀ ਮੰਗਾਂ ਦੇ ਹੱਲ ਲਈ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਉਣ ਵਾਲੇ 3 ਦਿਨਾਂ ਲਈ ਪੰਜਾਬ ਭਰ ਵਿਚ ਬੱਸਾਂ ਦੇ ਪਹੀਏ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ 14, 15 ਤੇ 16 ਅਗਸਤ ਨੂੰ ਸਰਕਾਰੀ ਬੱਸਾਂ ਦੇ ਜਾਮ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਇਸ ਦੌਰਾਨ ਸਾਰੀਆਂ ਬੱਸਾਂ ਨੂੰ ਸ਼ਨੀਵਾਰ ਸ਼ਾਮ ਤਕ ਆਪਣੇ-ਆਪਣੇ ਸਬੰਧਤ ਡਿੱਪੂਆਂ ਤਕ ਪਹੁੰਚ ਜਾਣ ਦੇ ਆਦੇਸ਼ ਦੇ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਜੋ ਬੱਸਾਂ ਦਿੱਲੀ ਲਈ ਜਾਣ ਵਾਲੀਆਂ ਹਨ ਉਹ ਵੀ ਸਾਰੀਆਂ ਬੱਸਾਂ ਅੰਬਾਲਾ ਤੋਂ ਹੀ ਵਾਪਸ ਪਰਤ ਆਉਣਗੀਆਂ।
ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਲੰਧਰ ਸਕੱਤਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਅੱਜ ਭਾਵ ਕਿ ਸ਼ਨੀਵਾਰ ਦੇ ਦਿਨ ਕੋਈ ਵੀ ਬੱਸ ਪੰਜਾਬ ਤੋਂ ਬਾਹਰ ਨਹੀਂ ਭੇਜੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵਿੱਤ ਮੰਤਰੀ ਉਹਨਾਂ ਦੀਆਂ ਮੰਗਾਂ ਦੇ ਹੱਲ ਸਬੰਧੀ 17 ਅਗਸਤ ਦਾ ਸਮਾਂ ਦੇ ਰਹੇ ਹਨ ਪਰ ਜੇਕਰ ਉਹ ਚਾਹੁੰਦੇ ਹਨ ਕਿ ਮੰਗਾਂ ਦਾ ਹੱਲ ਹੋਵੇ ਤਾਂ ਉਹ ਉਹਨਾਂ ਦੇ ਨਾਲ ਜਾਮ ਤੋਂ ਪਹਿਲਾਂ ਮੀਟਿੰਗ ਕਰਨ ਅਸੀ ਆਪਣਾ ਪ੍ਰਦਰਸ਼ਨ ਰੱਦ ਕਰ ਕੇ 17 ਅਗਸਤ ਦਾ ਇੰਤਜਾਰ ਨਹੀਂ ਕਰਾਂਗੇ ਅਤੇ 14, 15 ਤੇ 16 ਅਗਸਤ ਨੂੰ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਰਹੇ ਹਾਂ।
ਇਸ ਦੌਰਾਨ ਉਹਨਾਂ ਨੇ ਅੱਗੇ ਕਿਹਾ ਕਿ ਅਸੀ ਪਰਵਾਸੀ ਭਾਰਤੀਆਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਏਅਰਪੋਰਟ ਵੋਲਵੋ ਬੱਸਾਂ ਦੀ ਆਵਾਜਾਈ ਜਾਰੀ ਰੱਖਾਂਗੇ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪ੍ਰਦਰਸ਼ਨ ਦੌਰਾਨ ਪ੍ਰਵਾਸੀ ਭਾਰਤੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਪੰਜਾਬ ਰੋਡਵੇਜ਼ ਜਲੰਧਰ ਦੇ ਜੀਐਮ ਮਨਿੰਦਰ ਸਿੰਘ ਨੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਗਵਾੜਾ ਵਿਚ ਵੀ ਕਿਸਾਨਾਂ ਵੱਲੋਂ ਹੜਤਾਲ ਕਾਰਨ ਰੋਡ ਜਾਮ ਹਨ ਅਤੇ ਇਸ ਲਈ ਏਅਰਪੋਰਟ ਲਈ ਵੋਲਵੋ ਬੱਸਾਂ ਨੂੰ ਜਲੰਧਰ ਤੋਂ ਨਕੋਦਰ, ਨੂਰਮਹਿਲ ਤੇ ਫਿਲੌਰ ਹੁੰਦੇ ਹੋਏ ਲੁਧਿਆਣਾ ਵੱਲ ਨੂੰ ਰਵਾਨਾ ਕੀਤਾ ਜਾ ਰਿਹਾ ਹੈ।ੋ
error: Content is protected !!