ਲੇਖਕ ਸਲਮਾਨ ਰਸ਼ਦੀ ‘ਤੇ 20 ਸੈਕੰਡ ‘ਚ ਚਾਕੂ ਨਾਲ 15 ਵਾਰ, ਮੁੰਬਈ ‘ਚ ਪੈਦਾ ਹੋਏ ਬ੍ਰਿਟਿਸ਼-ਅਮਰੀਕੀ ਲੇਖਕ ਲੜ ਰਹੇ ਜਿੰਦਗੀ-ਮੌਤ ਦੀ ਲੜਾਈ…

ਲੇਖਕ ਸਲਮਾਨ ਰਸ਼ਦੀ ‘ਤੇ 20 ਸੈਕੰਡ ‘ਚ ਚਾਕੂ ਨਾਲ 15 ਵਾਰ, ਮੁੰਬਈ ‘ਚ ਪੈਦਾ ਹੋਏ ਬ੍ਰਿਟਿਸ਼-ਅਮਰੀਕੀ ਲੇਖਕ ਲੜ ਰਹੇ ਜਿੰਦਗੀ-ਮੌਤ ਦੀ ਲੜਾਈ…

ਵੀਓਪੀ ਬਿਊਰੋ – ਬੀਤੇ ਦਿਨੀਂ ਨਿਊਯਾਰਕ ਵਿਚ ਭਾਰਤੀ ਮੂਲ ਦੇ ਬ੍ਰਿਟਿਸ਼-ਅਮਰੀਕੀ ਲੇਖਕ ਸਲਮਾਨ ਰਸ਼ਦੀ (75) ਉੱਤੇ ਜਾਨਲੇਵਾ ਹਮਲੇ ਤੋਂ ਬਾਅਦ ਉਹਨਾਂ ਦਾ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦ ਉਹ ਚੌਟਾਕਵਾ ਇੰਸਟੀਚਿਊਸ਼ਨ ਵਿਚ ਲੈਕਚਰ ਦੇਣ ਦੀ ਤਿਆਰੀ ਕਰ ਰਹੇ ਸਨ। ਇਹ ਹਮਲਾ ਉਹਨਾਂ ਉਪਰ ਕਰੀਬ ਸਵੇਰੇ 11 ਵਜੇ ਹੋਇਆ। ਇਸ ਦੌਰਾਨ ਜਦ ਲੇਖਕ ਸਲਮਾਨ ਰਸ਼ਦੀ ਇੰਟਰਵਿਊ ਦੇ ਰਹੇ ਸਨ ਤਾਂ ਇਕ ਵਿਅਕਤੀ ਨੇ ਚਾਕੂ ਨਾਲ ਸਿਰਫ 20 ਸੈਕੰਡ ਦੇ ਸਮੇਂ ਵਿਚ ਹੀ ਉਸ ਉੱਪਰ ਕਰੀਬ 15 ਵਾਰ ਕਰ ਦਿੱਤੇ। ਇਸ ਦੌਰਾਨ ਲੇਖਕ ਜ਼ਮੀਨ ਉੱਪਰ ਡਿੱਗ ਗਿਆ ਅਤੇ ਨਾਲ ਹੀ ਇੰਟਰਵਿਊ ਲੈ ਵਾਲੇ ਨੂੰ ਵੀ ਹਲਕੀਆਂ ਸੱਟਾਂ ਵੱਜੀਆਂ। ਇਸ ਦੌਰਾਨ ਫਰਸ਼ ਉੱਪਰ ਖੂਨ ਫੈਲ ਗਿਆ ਸੀ।
ਇਸ ਦੌਰਾਨ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਹਮਲਾਵਰ ਨੂੰ ਕਾਬੂ ਕਰ ਲਿਆ ਅਤੇ ਜਖਮੀ ਹਾਲਾਤ ਵਿਚ ਜਲਦੀ ਨਾਲ ਹੈਲੀਕਾਪਟਰ ਬੁਲਾ ਕੇ ਲੇਖਕ ਸਲਮਾਨ ਰਸ਼ਦੀ ਨੂੰ ਹਸਪਤਾਲ ਭੇਜਿਆ ਗਿਆ। ਹਮਲਾਵਰ ਦੀ ਉਮਰ ਕਰੀਬ 25 ਸਾਲ ਦੱਸੀ ਜਾ ਰਹੀ ਹੈ। ਹਮਲੇ ਦਾ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਰਾਨ ਦੇ ਨੇਤਾ ਅਯਾਤੁਲਾ ਖੈਵਨੀ ਨੇ 1989 ਵਿਚ ਸਲਮਾਨ ਰਸ਼ਦੀ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ ਕਿਉਂਕਿ ਲੇਖਕ ਨੇ ਆਪਣੇ ਇਕ ਨਾਵਲ ਵਿਚ ਪੈਗੰਬਰ ਸਹਿਬ ਬਾਰੇ ਗਲਤ ਟਿੱਪਣੀ ਕੀਤੀ ਸੀ, ਇਸ ਦੌਰਾਨ ਉਸ ਦੇ ਕਈ ਪ੍ਰਕਾਸ਼ਕਾਂ ਤੇ ਅਨੁਵਾਦਕਾਂ ਉੱਪਰ ਵੀ ਹਮਲੇ ਕਰ ਕੇ ਉਹਨਾਂ ਨੂੰ ਜਾਨੋ ਮਾਰਿਆਂ ਜਾ ਚੁੱਕਾ ਹੈ। ਹਰ ਸਾਲ ਵੈਲੇਨਟਾਈਨ ਮੌਕੇ ਲੇਖਲ ਸਲਮਾਨ ਰਸ਼ਦੀ ਨੂੰ ਇਰਾਨ ਵੱਲੋਂ ਇਕ ਚਿੱਠੀ ਮਿਲਦੀ ਹੈ ਤੇ ਕਿਹਾ ਜਾਂਦਾ ਹੈ ਕਿ ਉਹ ਆਪਣਾ ਬਦਲਾ ਭੁੱਲੇ ਨਹੀਂ ਹਨ।

ਤੁਹਾਨੂੰ ਦੱਸ ਦੇਇਏ ਕਿ ਸਲਮਾਨ ਰਸ਼ਦੀ ਭਾਰਤੀ ਮੂਲ ਦੇ ਹਨ ਅਤੇ ਉਹਨਾਂ ਦਾ ਜਨਮ 9 ਜੂਨ 1947 ਨੂੰ ਮੁੰਬਈ ਵਿੱਚ ਹੋਇਆ ਸੀ। ਉਸ ਦਾ ਪਰਿਵਾਰ ਕਸ਼ਮੀਰ ਦਾ ਰਹਿਣ ਵਾਲਾ ਸੀ ਅਤੇ ਪਿਤਾ ਨਵੀਂ ਦਿੱਲੀ ਵਿੱਚ ਵਪਾਰੀ ਸਨ। 1964 ਵਿੱਚ ਰਸ਼ਦੀ ਨੇ ਬ੍ਰਿਟਿਸ਼ ਨਾਗਰਿਕਤਾ ਲੈ ਲਈ ਅਤੇ ਆਪਣੀ ਮਾਤ ਭਾਸ਼ਾ ਪਸ਼ਤੋ ਦੀ ਬਜਾਏ ਅੰਗਰੇਜ਼ੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। ਰਸ਼ਦੀ ਨੇ ਕੈਮਬ੍ਰਿਜ ਦੇ ਕਿੰਗਜ਼ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਇੱਕ ਥੀਏਟਰ ਕੋਰਸ ਕੀਤਾ। ਰਸ਼ਦੀ ਨੇ ਇੱਕ ਪੱਤਰਕਾਰ, ਅਭਿਨੇਤਾ ਅਤੇ ਐਡ ਟੈਕਸਟ ਲੇਖਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਉਸ ਨੂੰ ‘ਮਿਡਨਾਈਟ ਚਿਲਡਰਨ’ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਤੇ ਇਸ ਲਈ ਉਸਨੂੰ ਬੁਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਲਮਾਨ ਰਸ਼ਦੀ ਨੂੰ 2007 ਵਿੱਚ ਬ੍ਰਿਟਿਸ਼ ਮਹਾਰਾਣੀ ਨੇ ਸਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਸੀ। ਸਾਹਿਤਕ ਜਗਤ ਲਈ ਉਸਦੀ ਸੇਵਾ ਲਈ, ਉਸਨੂੰ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੁਆਰਾ ‘ਕੰਪੇਨੀਅਨ ਆਫ਼ ਆਨਰ’ ਨਾਲ ਸਨਮਾਨਿਤ ਕੀਤਾ ਗਿਆ ਸੀ।
ਸਾਲ 2000 ਤੋਂ ਸਲਮਾਨ ਰਸ਼ਦੀ ਅਮਰੀਕਾ ਵਿਚ ਰਹਿ ਰਹੇ ਸਨ ਅਤੇ ਇਸ ਤੋਂ ਪਹਿਲਾਂ 12 ਸਾਲਾਂ ਤੋਂ ਬ੍ਰਿਟਿਸ਼ ਏਜੰਟਾਂ ਦੀ ਸੁਰੱਖਿਆ ਹੇਠ ਸਨ। ਜਦੋਂ ਉਹ ਕਿਸੇ ਜਨਤਕ ਸਮਾਗਮ ‘ਚ ਹੁੰਦਾ ਹੈ ਤਾਂ ਸੁਰੱਖਿਆ ਕਰਮਚਾਰੀ ਉਸ ਦੇ ਨਾਲ ਹੀ ਨਜ਼ਰ ਆਉਂਦੇ ਹਨ। ਸਲਮਾਨ ਰਸ਼ਦੀ ਹੁਣ ਤੱਕ 4 ਵਿਆਹ ਕਰ ਚੁੱਕਾ ਹੈ। ਉਸ ਦੇ 2 ਬੱਚੇ ਹਨ। ਉਹਨਾਂ ਦੀ ਐਕਸ ਵਾਈਫ ਪਦਮਾ ਲਕਸ਼ਮੀ ਨੇ ਆਪਣੀ ਕਿਤਾਬ ਵਿਚ ਸਲਮਾਨ ਰਸ਼ਦੀ ਬਾਰੇ ਕਾਫੀ ਗੱਲਾਂ ਲਿਖੀਆਂ ਸਨ।
error: Content is protected !!