ਹਫਤਾ ਪਹਿਲਾਂ ਆਪਣੇ ਪਤੀ ਨੂੰ ਨਸ਼ੇੜੀ ਕਹਿਣ ਵਾਲੀ ਨੂਰਾਂ ਦੀ ਹੁਣ ਹੋਈ ਸੁਲਾਹ, ਕਿਹਾ ਲੋਕਾਂ ਦੀਆਂ ਦੁਆਵਾਂ ਰੰਗ ਲਿਆਈਆਂ…

ਹਫਤਾ ਪਹਿਲਾਂ ਆਪਣੇ ਪਤੀ ਨੂੰ ਨਸ਼ੇੜੀ ਕਹਿਣ ਵਾਲੀ ਨੂਰਾਂ ਦੀ ਹੁਣ ਹੋਈ ਸੁਲਾਹ, ਕਿਹਾ ਲੋਕਾਂ ਦੀਆਂ ਦੁਆਵਾਂ ਰੰਗ ਲਿਆਈਆਂ…

ਜਲੰਧਰ (ਵੀਓਪੀ ਬਿਊਰੋ) ਪਿਛਲੇ ਹਫਤੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਪਤੀ ਨੂੰ ਨਸ਼ੇੜੀ ਕਹਿਣ ਵਾਲੀ ਪੰਜਾਬ ਦੀਆਂ ਮਸ਼ਹੂਰ ਸੂਫੀ ਸਿੰਗਰ ਨੂਰਾਂ ਸਿਸਟਰਜ਼ ਵਿੱਚੋਂ ਇਕ ਜੋਤੀ ਨੇ ਅੱਜ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਆਪਣੇ ਪਤੀ ਨਾਲ ਸੁਲਾਹ ਹੋਣ ਦੀ ਗੱਲ਼ ਕਹਿ ਦਿੱਤੀ ਹੈ। ਪਿਛਲੇ ਹਫਤੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਪਤੀ ਕੁਣਾਲ ਪਾਸੀ ਨੂੰ ਨਸ਼ੇੜੀ ਕਿਹਾ ਸੀ ਅਤੇ ਉਸ ਉੱਪਰ ਕੁੱਟਮਾਰ ਦੇ ਵੀ ਦੋਸ਼ ਲਾਏ ਸਨ। ਇਸ ਦੌਰਾਨ ਜੋਤੀ ਨੇ ਕਿਹਾ ਸੀ ਕਿ ਉਸ ਦੇ ਪਤੀ ਨੇ ਉਹਨਾਂ ਨਾਲ ਕਰੋੜਾਂ ਦਾ ਘਪਲਾ ਕੀਤਾ ਹੈ, ਇਸ ਲਈ ਉਹ ਹੁਣ ਆਪਣੇ ਪਤੀ ਕੋਲੋਂ ਤਲਾਕ ਲੈ ਰਹੀ ਹੈ। ਉਸ ਦੌਰਾਨ ਕੁਣਾਲ ਪਾਸੀ ਨੇ ਵੀ ਮੀਡੀਆ ਨਾਲ ਫੋਨ ਉੱਪਰ ਗੱਲ ਕਰਦੇ ਸਮੇਂ ਆਪਣੇ-ਆਪ ਨੂੰ ਨਿਰਦੋਸ਼ ਦੱਸਿਆ ਸੀ।

ਇਸ ਦੌਰਾਨ ਅੱਜ ਦੋਵਾਂ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕੇ ਲਿਖਿਆ ਹੈ ਕਿ ‘ਸੰਗਤ ਦੀਆਂ ਦੁਆਵਾਂ ਨੇ ਮਿਲਾ ਦਿੱਤਾ’ ਅਤੇ ਇਸ ਤਰਹਾਂ ਉਹਨਾਂ ਨੇ ਫਿਰ ਤੋਂ ਇਕ ਸਾਥ ਹੋਣ ਦਾ ਸਬੂਤ ਦਿੱਤਾ ਹੈ। ਇਸ ਤੋਂ ਪਹਿਲਾਂ ਉਹਨਾਂ ਦੇ ਵਕੀਲ ਨੇ ਵੀ ਕਿਹਾ ਸੀ ਕਿ ਉਹ ਤਲਾਕ ਲਈ ਅਰਜੀ ਦਾਇਰ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਨੂਰਾਂ ਨੇ 2014 ਵਿਚ ਸਿਰਫ 16-17 ਸਾਲ ਦੀ ਉਮਰ ਵਿਚ ਹੀ ਆਪਣੇ ਘਰ ਵਾਲਿਆਂ ਦੇ ਵਿਰੋਧ ਦੇ ਬਾਵਜੂਦ ਕੁਣਾਲ ਪਾਸੀ ਨਾਲ ਪੇਮ ਵਿਆਹ ਕਰਵਾਇਆ ਸੀ। ਉਸ ਨੇ ਕਿਹਾ ਸੀ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਪਤੀ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ।

ਇਸ ਸਬੰਧੀ ਜੋਤੀ ਨੂਰਾਂ ਦੇ ਪਤੀ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਉਹਨਾਂ ਵਿਚਕਾਰ ਹੁਣ ਸਭ ਕੁਝ ਠੀਕ ਹੈ ਅਤੇ ਜਿੰਦਗੀ ਵਿਚ ਕੁਝ ਉਤਰਾਅ-ਚੜਾਅ ਆਉਂਦੇ ਰਹਿੰਦੇ ਹਨ, ਇਸ ਨਾਲ ਸਾਡੀ ਫੈਮਲੀ ਵੀ ਪਰੇਸ਼ਾਨ ਸੀ ਪਰ ਹੁਣ ਸਭ ਕੁਝ ਠੀਕ ਹੈ ਅਤੇ ਅਸੀ ਨਾਲ ਹੀ ਹਾਂ।

error: Content is protected !!