5 ਦਿਨਾਂ ਬਾਅਦ ਮਿਲੀ ਨਾਲੇ ‘ਚ ਡਿੱਗੇ ਬੱਚੇ ਦੀ ਲਾਸ਼, ਪਾਣੀ ਨਾਲ ਫੁੱਲ ਕੇ ਆ ਗਈ…

5 ਦਿਨਾਂ ਬਾਅਦ ਮਿਲੀ ਨਾਲੇ ‘ਚ ਡਿੱਗੇ ਬੱਚੇ ਦੀ ਲਾਸ਼, ਪਾਣੀ ਨਾਲ ਫੁੱਲ ਕੇ ਆ ਗਈ…

ਕਪੂਰਥਲਾ (ਵੀਓਪੀ ਬਿਊਰੋ) ਬੀਤੀ 9 ਅਗਸਤ ਨੂੰ ਨਾਲੇ ਵਿਚ ਡਿੱਗੇ ਬੱਚੇ ਦੀ ਅੱਜ 5 ਦਿਨਾਂ ਬਾਅਦ ਲਾਸ਼ ਬਰਾਮਦ ਹੋਈ ਹੈ। ਅੱਜ ਦੇਖਿਆ ਕਿ ਜਿਆਦਾ ਮੀਂਹ ਪੈਣ ਕਾਰਨ ਬੱਚੇ ਦੀ ਲਾਸ਼ ਪਾਣੀ ਕਾਰਨ ਫੁੱਲ ਕੇ ਉਪਰ ਆ ਗਈ ਅਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਅੱਜ ਜਦ ਰਾਹਗੀਰਾਂ ਨੇ ਇਸ ਸਬੰਧੀ ਦੇਖਿਆ ਤਾਂ ਉਹਨਾਂ ਵੱਲ਼ੋਂ ਜਾਣਕਾਰੀ ਦੇਣ ਤੋਂ ਬਾਅਦ ਵਿਚ ਕਪੂਰਥਲਾ ਪ੍ਰਸ਼ਾਸਨ ਵੀ ਮੌਕੇ ‘ਤੇ ਪਹੁੰਚ ਗਿਆ ਅਤੇ ਲਾਸ਼ ਨੂੰ ਕੱਢ ਕੇ ਸਿਵਲ ਹਸਪਤਾਲ ਕਪੂਰਥਲਾ ਵਿੱਚ ਲੈ ਗਏ।

ਪਿਛਲੇ ਦਿਨੀਂ ਕਪੂਰਥਲਾ ‘ਚ ਅੰਮ੍ਰਿਤਸਰ ਰੋਡ ਉੱਤੇ ਇਕ ਪ੍ਰਵਾਸੀ ਮਜ਼ਦੂਰ ਦਾ 2 ਸਾਲਾ ਬੱਚਾ ਗੰਦੇ ਨਾਲੇ ‘ਚ ਡਿੱਗਣ ਕਾਰਨ ਹੜਕੰਪ ਮਚ ਗਿਆ ਸੀ। ਬੱਚੇ ਨੂੰ ਬਚਾਉਣ ਲਈ ਪਹਿਲਾਂ ਉਸ ਦੀ ਮਾਂ ਨੇ ਨਾਲੇ ‘ਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਬਾਅਦ ‘ਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਦੁਪਹਿਰ ਕਰੀਬ 1 ਵਜੇ ਤੋਂ ਨਗਰ ਨਿਗਮ ਕਪੂਰਥਲਾ ਦੀ ਪੂਰੀ ਟੀਮ ਬਚਾਅ ਲਈ ਐਂਬੂਲੈਂਸ ਅਤੇ ਜੇਸੀਬੀ ਲਗਾ ਕੇ ਬੱਚੇ ਨੂੰ ਦਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਸਮੇਂ ਨਾਲੇ ਦੇ ਉੱਪਰਲੇ ਹਿੱਸੇ ਉੱਤੇ ਗਾਰ ਜੰਮ ਗਈ ਸੀ ਅਤੇ ਹੇਠਾਂ ਤੋਂ ਪਾਣੀ ਦਾ ਵਹਾਅ ਤੇਜ਼ ਹੋ ਗਿਆ ਸੀ, ਜਿਸ ਕਾਰਨ ਦੁਪਹਿਰ ਤੋਂ ਬਾਅਦ ਬੱਚੇ ਦਾ ਮਿਲਣਾ ਮੁਸ਼ਕਲ ਹੋ ਗਿਆ ਸੀ।
ਉਸ ਸਮੇਂ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ਵਾਸ ਸਾਰੰਗਲ ਤੇ ਐੱਸਐੱਸਪੀ ਕਪੂਰਥਲਾ ਨੇ ਵੀ ਸਥਿਤੀ ਜਾ ਜਾਇਜਾ ਲਿਆ ਸੀ ਪਰ ਪੂਰੀ ਕੋਸ਼ਿਸ਼ ਤੋਂ ਬਾਅਦ ਵੀ ਬੱਚਾ ਨਹੀਂ ਮਿਲਿਆ ਸੀ। ਇਸ ਤੋਂ ਬਾਅਦ ਐੱਨਡੀਆਰਐੱਫ ਟੀਮ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ। ਅੱਜ ਜਦ ਜਿਆਦਾ ਮੀਂਹ ਪੈਣ ਕਾਰਨ ਪਾਣੀ ਦਾ ਵਹਾਅ ਨਾਲੇ ਵਿਚ ਤੇਜ਼ ਹੋਇਆ ਤਾਂ ਬੱਚੇ ਦੀ ਲਾਸ਼ ਪਾਣੀ ਨਾਲ ਫੁੱਲ ਕੇ ਉੱਪਰ ਆ ਗਈ ਅਤੇ ਰਾਹਗੀਰਾਂ ਨੇ ਦੇਖ ਕੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
error: Content is protected !!