ਆਜ਼ਾਦੀ ਦਿਵਸ ਮੌਕੇ ਪੁਲਿਸ ਮੁਲਾਜ਼ਮ ਨੇ ਮਾਰੀ ਆਪਣੇ ਸਿਰ ‘ਚ ਗੋਲ਼ੀ, ਇਸ ਗੱਲ ਤੋਂ ਸੀ ਪਰੇਸ਼ਾਨ…

ਆਜ਼ਾਦੀ ਦਿਵਸ ਮੌਕੇ ਪੁਲਿਸ ਮੁਲਾਜ਼ਮ ਨੇ ਮਾਰੀ ਆਪਣੇ ਸਿਰ ‘ਚ ਗੋਲ਼ੀ, ਇਸ ਗੱਲ ਤੋਂ ਸੀ ਪਰੇਸ਼ਾਨ…

ਮੋਗਾ (ਵੀਓਪੀ ਬਿਊਰੋ) ਆਜਾਦੀ ਵਾਲੇ ਦਿਨ ਮੋਗਾ ਤੋਂ ਇਕ ਬੇਹੱਦ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਜਿਲ੍ਹਾ ਮੋਗਾ ਵਿਖੇ ਇਕ ਪੁਲਿਸ ਮੁਲਾਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਘਟਨਾ ਤੋਂ ਬਾਅਦ ਸਾਰੇ ਹੱਕੇਬੱਕੇ ਰਹਿ ਗਏ ਅਤੇ ਆਜਾਦੀ ਦਿਵਸ ਦੀ ਖੁਸ਼ੀ ਵੀ ਮਾਯੂਸੀ ਵਿਚ ਬਦਲ ਗਈ। ਜਾਣਕਾਰੀ ਮੁਤਾਬਕ ਖੁਦਕੁਸ਼ੀ ਕਰਨ ਵਾਲਾ ਪੁਲਿਸ ਮੁਲਾਜ਼ਮ ਮਾਨਸਿਕ ਤੌਰ ਉੱਤੇ ਵੀ ਪਰੇਸ਼ਾਨ ਦੱਸਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਘਰ ਵੀ ਕਲੇਸ਼ ਰਹਿੰਦਾ ਸੀ।

ਜਾਣਕਾਰੀ ਮਿਲੀ ਹੈ ਕਿ ਅੱਜ ਸਵੇਰੇ 11 ਵਜੇ ਦੇ ਕਰੀਬ ਮੋਗਾ ਪੁਲਿਸ ਲਾਈਨ ਵਿਖੇ ਮੂਲ ਸਿੰਘ ਸੋਢੀ ਨਾਮਕ ਪੁਲਿਸ ਮੁਲਾਜ਼ਮ ਨੇ ਆਪਣੀ ਗੰਨ ਨਾਲ ਸਿਰ ਵਿਚ ਗੋਲੀ ਮਾਰ ਲਈ ਅਤੇ ਇਸ ਕਾਰਨ ਉਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਮ੍ਰਿਤਕ ਫ਼ਿਰੋਜਪੁਰ ਦੇ ਪਿੰਡ ਮੱਲਾਂਵਾਲਾ ਜ਼ੋਸਨ ਦਾ ਰਹਿਣ ਵਾਲਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਖੁਦਕੁਸ਼ੀ ਦੇ ਅਸਲ ਕਾਰਨ ਕੀ ਹਨ ਇਹ ਵੀ ਬਾਅਦ ਵਿਚ ਹੀ ਪਤਾ ਲੱਗੇਗਾ।

error: Content is protected !!