8 ਸਾਲਾਂ ਮਾਸੂਮ ਨਾਲ ਜਬਰ-ਜਨਾਹ, ਘਟਨਾ ਸੀਸੀਟੀਵੀ ‘ਚ ਕੈਦ ਹੋਈ ਤਾਂ ਕਾਬੂ ਆਇਆ ਦੋਸ਼ੀ…

8 ਸਾਲਾਂ ਮਾਸੂਮ ਨਾਲ ਜਬਰ-ਜਨਾਹ, ਘਟਨਾ ਸੀਸੀਟੀਵੀ ‘ਚ ਕੈਦ ਹੋਈ ਤਾਂ ਕਾਬੂ ਆਇਆ ਦੋਸ਼ੀ…

 

ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ ਨੇੜਲੇ ਥਾਣਾ ਸਾਰੰਗਪੁਰ ਅਧੀਨ ਪੈਂਦੇ ਧਨਾਸ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਜਿੱਥੇ ਇਕ ਸ਼ਰਾਬੀ ਨੇ 8 ਸਾਲਾ ਬੱਚੀ ਦੇ ਨਾਲ ਜਬਰ-ਜਨਾਹ ਵਰਗੀ ਘਿਨੋਣੀ ਹਰਕਤ ਨੂੰ ਅੰਜਾਮ ਦਿੱਤਾ। ਮੁਲਜ਼ਮ ਦੀ ਪਛਾਣ ਧਨਾਸ ਦੇ ਸਮਾਲ ਫਲੈਟ ਦੇ ਰਹਿਣ ਵਾਲੇ ਪ੍ਰਕਾਸ਼ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਕਤ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋਣ ਤੋਂ ਬਾਅਦ ਹੀ ਪੁਲਿਸ ਦੀ ਤਕ ਪਹੁੰਚੀ।

ਜਾਣਕਾਰੀ ਮੁਤਾਬਕ ਬੀਤੀ 19 ਅਗਸਤ ਨੂੰ ਇਕ 8 ਸਾਲ ਦੀ ਬੱਚੀ ਧਨਾਸ ਸਥਿਤ ਸ਼ਰਾਬ ਦੇ ਠੇਕੇ ਬਾਹਰ ਕੂੜਾ ਚੁੱਕ ਰਹੀ ਸੀ। ਇਸ ਦੌਰਾਨ ਉਕਤ ਦੋਸ਼ੀ ਆਇਆ ਅਤੇ 8 ਸਾਲਾ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਪਿੰਡ ਤੋਗਾ ਵੱਲ ਲੈ ਗਿਆ। ਇਸ ਦੌਰਾਨ ਜਦ ਲੜਕੀ ਦੇ ਘਰ ਵਾਲਿਆਂ ਨੇ ਕੁੜੀ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦਾ ਪਿਤਾ ਪਿੰਡ ਤੋਗਾ ਪਹੁੰਚਿਆ ਅਤੇ ਉਸ ਸਮੇਂ ਤਕ ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕਾ ਸੀ। ਇਸ ਤੋਂ ਬਾਅਦ ਉਹਨਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪੀੜਤ ਲੜਕੀ ਨੂੰ ਇਲਾਜ ਲਈ ਪੀਜੀਆਈ ਦਾਖਲ ਕਰਵਾਇਆ।

ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਦੇ ਹੋਏ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਅਗਵਾ ਕਰਨ, ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਹੈ। ਅਦਾਲਤ ਨੇ ਮੁਲਜ਼ਮ ਪ੍ਰਕਾਸ਼ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਫੜ੍ਹਿਆ ਗਿਆ ਮੁਲਜ਼ਮ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਸ ਦਾ ਇਕ ਭਰਾ ਵੀ ਲੁੱਟ-ਖੋਹ ਦੇ ਮਾਮਲੇ ‘ਚ ਬੁੜੈਲ ਜੇਲ੍ਹ ‘ਚ ਬੰਦ ਹੈ।

error: Content is protected !!