ਸਕੂਲੀ ਬੱਚਿਆਂ ਨਾਲ ਭਰੀ ਬੱਸ ‘ਤੇ ਫਾਇਰਿੰਗ, ਲੰਘਣ ਲਈ ਰਾਹ ਨਾ ਮਿਲਿਆ ਤਾਂ ਚਲਾ ਦਿੱਤੀਆਂ ਤਾਬੜਤੋੜ ਗੋਲ਼ੀਆਂ…

ਸਕੂਲੀ ਬੱਚਿਆਂ ਨਾਲ ਭਰੀ ਬੱਸ ‘ਤੇ ਫਾਇਰਿੰਗ, ਲੰਘਣ ਲਈ ਰਾਹ ਨਾ ਮਿਲਿਆ ਤਾਂ ਚਲਾ ਦਿੱਤੀਆਂ ਤਾਬੜਤੋੜ ਗੋਲ਼ੀਆਂ…

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਜਿਲ੍ਹੇ ਦੇ ਹਲਕਾ ਜੰਡਿਆਲਾ ਗੁਰੂ ਤੋਂ ਬੱਚਿਆਂ ਨਾਲ ਭਰੀ ਹੋਈ ਸਕੂਲੀ ਬੱਸ ਉੱਤੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਜਿਸ ਸਮੇਂ ਸਕੂਲੀ ਬੱਚਿਆਂ ਨਾਲ ਭਰੀ ਹੋਈ ਬੱਸ ਉੱਪਰ ਗੋਲੀਆਂ ਚਲਾਈਆਂ ਗਈਆਂ ਉਸ ਸਮੇਂ ਸਕੂਲੀ ਬੱਸ ਵਿਚ ਕੁਲ 45 ਬੱਚੇ ਸਵਾਰ ਸਨ। ਇਸ ਦੌਰਾਨ ਲੋਕਾਂ ਨੇ ਮੁਲਜ਼ਮ ਨੂੰ ਮੁਸ਼ਕਲ ਦੇ ਨਾਲ ਕਾਬੂ ਕੀਤਾ ਅਤੇ ਪੁਲਿਸ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ। ਹਾਲਾਂਕਿ ਮੁੱਢਲੀ ਜਾਂਚ ਦੌਰਾਨ ਪੁਲਿਸ ਅਧਿਕਾਰੀਆਂ ਨੇ ਗੋਲੀ ਚੱਲਣ ਦੀ ਘਟਨਾ ਦਾ ਖਡਨ ਕੀਤਾ ਹੈ।

ਜਾਣਕਾਰੀ ਮੁਤਾਬਕ ਜੰਡਿਆਲਾ ਗੁਰੂ ‘ਚ ਇਕ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜੰਡਿਆਲਾ ਤੋਂ ਸੇਖਪੁਰਾ ਵੱਲ ਜਾ ਰਹੀ ਸੀ ਤਾਂ ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਬੱਸ ਪਿੱਛੋਂ ਆਉਂਦੇ ਹੋਏ ਰਾਹ ਲੈਣ ਲੀ ਹਾਰਨ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਜਦ ਬੱਸ ਦੇ ਡਰਾਈਵਰ ਨੇ ਰਾਹ ਦਿੱਤਾ ਤਾਂ ਉਕਤ ਮੁਲਜ਼ਮ ਨੇ ਬੱਸ ਅੱਗੇ ਮੋਟਰਸਾਈਕਲ ਲਾ ਕੇ ਡਰਾਈਵਰ ਦੇ ਨਾਲ ਗਾਲੀ-ਗਲੌਚ ਸ਼ੁਰੂ ਕਰ ਦਿੱਤੀ ਅਤੇ ਆਪਣੇ ਪਿਸਟਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਬੱਸ ਚਾਲਕ ਅਤੇ ਲੋਕਾਂ ਨੇ ਤੁਰੰਤ ਮੁਲਜ਼ਮ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਫੜ ਲਿਆ ਅਤੇ ਦਰੱਖਤ ਨਾਲ ਬੰਨ੍ਹ ਦਿੱਤਾ, ਜਿਸ ਨੂੰ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਆਪਣੀ ਹਿਰਾਸਤ ‘ਚ ਲੈ ਲਿਆ। ਬੱਸ ਦੇ ਡਰਾਈਵਰ ਦੇ ਰਾਹਗੀਰਾਂ ਨੇ ਕਿਹਾ ਕਿ ਮੋਟਰਸਾਈਕਲ ਸਵਾਰ ਨੂੰ ਰਸਤਾ ਦਿੱਤਾ ਤਾਂ ਉਸ ਨੇ ਅੱਗੇ ਆ ਕੇ ਪਿਸਤੌਲ ਕੱਢ ਲਿਆ ਅਤੇ ਬੱਸ ‘ਤੇ ਤਿੰਨ ਗੋਲੀਆਂ ਚਲਾਈਆਂ। ਹਾਲਾਂਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕੋਈ ਗੋਲੀ ਨਹੀਂ ਚੱਲੀ। ਫੜਿਆ ਗਿਆ ਨੌਜਵਾਨ ਨਸ਼ੇੜੀ ਕਿਸਮ ਦਾ ਹੈ ਅਤੇ ਉਸ ਨੂੰ ਕਾਬੂ ਕਰ ਲਿਆ ਹੈ। ਬਾਕੀ ਅੱਗੇ ਦੀ ਜਾਂਚ ਜਾਰੀ ਹੈ।

error: Content is protected !!