Skip to content
Sunday, January 19, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
24
ਕੇਂਦਰ ਸਰਕਾਰ ਵੱਲੋਂ ਆਈ ਫਰੀ ਕਣਕ ਡਿਪੂ ਹੋਲਡਰਾਂ ਨੂੰ ਨਾ ਦਿੱਤੇ ਜਾਣ ਤੇ ਲੱਗੇਗਾ ਧਰਨਾ :ਭੁੱਲਰ
Latest News
Punjab
ਕੇਂਦਰ ਸਰਕਾਰ ਵੱਲੋਂ ਆਈ ਫਰੀ ਕਣਕ ਡਿਪੂ ਹੋਲਡਰਾਂ ਨੂੰ ਨਾ ਦਿੱਤੇ ਜਾਣ ਤੇ ਲੱਗੇਗਾ ਧਰਨਾ :ਭੁੱਲਰ
August 24, 2022
editor
ਕੇਂਦਰ ਸਰਕਾਰ ਵੱਲੋਂ ਆਈ ਫਰੀ ਕਣਕ ਡਿਪੂ ਹੋਲਡਰਾਂ ਨੂੰ ਨਾ ਦਿੱਤੇ ਜਾਣ ਤੇ ਲੱਗੇਗਾ ਧਰਨਾ :ਭੁੱਲਰ
ਫਿਰੋਜ਼ਪੁਰ (ਜਤਿੰਦਰ ਪਿੰਕਲ):ਕੇਂਦਰ ਸਰਕਾਰ ਵੱਲੋਂ ਆਈ ਫਰੀ ਵਾਲੀ ਕਣਕ ਡਿਪੂ ਹੋਲਡਰਾਂ ਨੂੰ ਨਾ ਦਿੱਤੀ ਤਾਂ ਧਰਨਾ ਲਗਾਉਣ ਲਈ ਮਜਬੂਰ ਹੋਣਗੇ ਡਿਪੂ ਹੋਲਡਰ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਡੀਪੂ ਹੋਲਡਰ ਜਗਤਾਰ ਸਿੰਘ ਭੁੱਲਰ ਨੇ ਕਿਹਾ ਉਨ੍ਹਾਂ ਦੱਸਿਆ ਇਸ ਸੰਬੰਧ ਵਿਚ ਕੁਝ ਦਿਨ ਪਹਿਲਾਂ ਡੀ ਸੀ ਫਿਰੋਜ਼ਪੁਰ ਡੀ ਐਫ ਸੀ ਅਤੇ ਡਿਪਟੀ ਡਾਇਰੈਕਟਰ ਫੂਡ ਸਪਲਾਈ ਨੂੰ ਇਕ ਮੈਮੋਰੰਡਮ ਦਿੱਤਾ ਗਿਆ ਸੀ ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਯੋਜਨਾ ਅਧੀਨ ਜੋ 30 ਕਿਲੋ ਪਰ ਵਿਅਕਤੀ ਦੇ ਹਿਸਾਬ ਨਾਲ ਕਣਕ ਕੇਂਦਰ ਸਰਕਾਰ ਵੱਲੋਂ ਜਾਰੀ ਹੋਈ ਹੈ। ਪਰ ਫੂਡ ਸਪਲਾਈ ਮਹਿਕਮਾ ਸਾਡੇ ਜ਼ਿਲ੍ਹਾ ਫਿਰੋਜ਼ਪੁਰ ਵਿਚ ਕਣਕ ਦੇਣ ਤੋਂ ਆਨਾ ਕਾਨੀ ਕਰ ਰਿਹਾ ਹੈ ਅਤੇ ਮਹਿਕਮੇ ਦੇ ਉਚ ਅਧਿਕਾਰੀ ਕਹਿ ਰਹੇ ਹਨ ਕਿ ਸਾਡੇ 6 ਇੰਸਪੈਕਟਰਾਂ ਨੇ ਘਪਲਾ ਕੀਤਾ ਹੈ। ਉਨ੍ਹਾਂ ਦੇ ਖਿਲਾਫ ਪਰਚਾ ਦਰਜ ਹੋਇਆ ਹੈ, ਜਿਸ ਦੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਨੇ ਆਖਿਆ ਕਿ ਅਸੀਂ ਉਨ੍ਹਾਂ ਚਿਰ ਤੁਹਾਨੂੰ ਪ੍ਰਧਾਨ ਮੰਤਰੀ ਯੋਜਨਾ ਅਧੀਨ ਆਈ ਕਣਕ ਨਹੀਂ ਦੇਣੀ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੋ ਇੰਸਪੈਕਟਰ ਸਸਪੈਂਡ ਹੋਏ ਹਨ ਉਨ੍ਹਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਡਿਪੂ ਹੋਲਡਰਾਂ ਨੂੰ ਕਹਿ ਕੇ ਪਰਚੀਆਂ ਕਟਵਾ ਦਿੱਤੀਆਂ ਸਨ, ਪਰ ਕਣਕ ਅੱਜ ਤੱਕ ਨਹੀਂ ਭੇਜੀ ਹੈ, ਪਰ ਹੁਣ ਮਹਿਕਮਾ ਕਹਿ ਰਿਹਾ ਹੈ ਕਿ ਪਰਚੀਆਂ ਨਿਕਲਣ ਨਾਲ ਤੁਹਾਡੀ ਕਣਕ ਨਿੱਲ ਹੋ ਗਈ ਹੈ। ਹੁਣ ਤੁਸੀਂ ਕਣਕ ਦੇ ਹੱਕਦਾਰ ਨਹੀਂ। ਉਨ੍ਹਾਂ ਨੇ ਕਿਹਾ ਕਿ ਜ੍ਹਿਨਾਂ ਡਿਪੂ ਹੋਲਡਰਾਂ ਨੇ ਪਰਚੀਆਂ ਕੱਟੀਆਂ ਹਨ ਉਨ੍ਹਾਂ ਦੀ ਕਣਕ ਜਾਰੀ ਕੀਤੀ ਜਾਵੇ ਅਤੇ ਜੋ ਬਾਕੀ ਪ੍ਰਧਾਨ ਮੰਤਰੀ ਯੋਜਨਾ ਦੀ ਕਣਕ ਡਿਪੂ ਤੇ ਨਹੀਂ ਪਹੁੰਚੀ ਉਹ ਕਣਕ ਜਲਦੀ ਤੋਂ ਜਲਦੀ ਦੁਆਈ ਜਾਵੇ। ਜੇਕਰ 25 ਅਗਸਤ 2022 ਤੱਕ ਸਾਨੂੰ ਪ੍ਰਧਾਨ ਮੰਤਰੀ ਯੋਜਨਾ ਕਣਕ ਨਾ ਦਿੱਤੀ ਗਈ ਤਾਂ ਅਸੀਂ ਦਫਤਰ ਅੱਗੇ ਧਰਨਾ ਲਵਾਂਗੇ।
ਇਸ ਮੌਕੇ, ਮਲਕੀਤ ਸਿੰਘ ਰੱਖੜੀ ਬਲਾਕ ਫਿਰੋਜ਼ਪੁਰ ਪ੍ਰਧਾਨ , ਅਸ਼ਵਨੀ ਮੱਕੜ ਖਾਈ ਬਲਾਕ ਪ੍ਰਧਾਨ , ਬਾਬੂ ਸਿੰਘ , ਮਹਿਤਾਬ ਸਿੰਘ, ਸੋਨੂ ਸਰਪੰਚ , ਜਸਪ੍ਰੀਤ ਬਾਬਾ ਕਾਲਾ, ਬੱਬੂ ਨਾਗਪਾਲ, ਰਿਕੂ ਗਰੋਵਰ , ਮਹਿੰਦਰ ਕਮਾਲਾ ਮਿਡੂ, ਬਲਵਿੰਦਰ ਸਿਆਲ, ਰਜਿੰਦਰ ਅਰੋੜਾ ਫਿਰੋਜਪੁਰ ਛਾਉਣੀ, ਬਾਉ ਸਿੰਘ, ਅਸ਼ੋਕ ਕੁਮਾਰ ਬਾਰੇ ਕੇ, ਸੰਤੋਖ ਸਰਪੰਚ, ਮੰਗਲ ਸਰਪੰਚ ਚਾਦੀ ਵਾਲਾ, ਦਰਸ਼ਨ ਮੰਡ, ਸੇਠੀ ਡਿਪੂ ਹੋਲਡਰ, ਬਲਵਿੰਦਰ ਸਿੰਘ , ਗੁਰਦੀਪ ਸਿੰਘ , ਗੁਰਬਚਨ ਸਿੰਘ , ਵਜ਼ੀਰ ਸਿੰਘ , ਨਿਰਮਲ ਸਿੰਘ ਆਦਿ ਡਿੱਪੂ ਹੋਲਡਰ ਹਾਜ਼ਰ ਸਨ।
Post navigation
ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੱਗੇ ਕੇ ਪਿੱਪਲ ਵਿੱਚ ਕਰਵਾਇਆ ਗਿਆ ਇੰਟਰ ਜ਼ੋਨਲ ਬੈਡਮਿੰਟਨ ਟੂਰਨਾਮੈਂਟ
ਸਿਟੀ ਪੁਲਿਸ ਨੇ 254 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us