ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੱਗੇ ਕੇ ਪਿੱਪਲ ਵਿੱਚ ਕਰਵਾਇਆ ਗਿਆ ਇੰਟਰ ਜ਼ੋਨਲ ਬੈਡਮਿੰਟਨ ਟੂਰਨਾਮੈਂਟ

ਫਿਰੋਜ਼ਪੁਰ (ਜਤਿੰਦਰ ਪਿੰਕਲ)ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੱਗੇ ਕੇ ਪਿੱਪਲ ਵਿਖੇ 24/08/2022 ਨੂੰ ਬਲਾਕ ਸਤੀਏ ਵਾਲਾ ਦੀ ਇੰਟਰ ਜ਼ੋਨਲ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿੱਚ ਅੰਡਰ 14, ਅੰਡਰ 17 ਦੇ ਲੜਕੇ ਅਤੇ ਲੜਕੀਆ ਦੀਆਂ ਟੀਮਾਂ ਨੇ ਵੱਧ ਚੜ੍ਹ ਕੇ ਹੀਸਾ ਲਿਆ।

ਇਸ ਮੌਕੇ ਸਤਿਏ ਵਾਲਾ ਬਲਾਕ ਦੇ ਖੇਡ ਸਕੱਤਰ ਸ੍ਰੀ ਦਲਬੀਰ ਸਿੰਘ ਜੀ ਨੇ ਮੈਚਾਂ ਦੀ ਅਗਵਾਈ ਕੀਤੀ। ਵਿਦਿਆਰਥੀਆਂ ਦੇ ਸਿੰਗਲ ਅਤੇ ਡਬਲ ਮੈਚ ਕਰਵਾਏ ਗਏ।ਡਬਲ ਖੇਡ ਵਿੱਚ ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਜੇਤੂ ਰਹੀ।

