ਦੇਖ ਲਓ ਸਾਡੇ ਮੁੱਖ ਮੰਤਰੀ ਦਾ ਹਾਲ; ਪੰਜਾਬ ਲਈ ਸਪੈਸ਼ਲ ਸੌਗਾਤ ਲੈਣ ਲਈ ਨਹੀਂ ਖੁੱਲ੍ਹੀ ਪੀਐੱਮ ਮੋਦੀ ਅੱਗੇ ਜ਼ੁਬਾਨ, ਬਸ ਆਓ ਭਗਤ ‘ਚ ਹੀ ਲੱਗੇ ਰਹੇ…

ਦੇਖ ਲਓ ਹਾਲ ਸਾਡੇ ਮੁੱਖ ਮੰਤਰੀ ਦਾ; ਪੰਜਾਬ ਲਈ ਸਪੈਸ਼ਲ ਸੌਗਾਤ ਲੈਣ ਲਈ ਨਹੀਂ ਖੁੱਲ੍ਹੀ ਪੀਐੱਮ ਮੋਦੀ ਅੱਗੇ ਜ਼ੁਬਾਨ, ਬਸ ਆਓ ਭਗਤ ‘ਚ ਹੀ ਲੱਗੇ ਰਹੇ…

ਚੰਡੀਗੜ੍ਹ (ਵੀਓਪੀ ਬਿਊਰੋ) ਬੀਤੀ ਕੱਲ੍ਹ ਪੰਜਾਬ ਵਿਚ ਕੈਂਸਰ ਹਸਪਤਾਲ (ਹੋਮੀ ਭਾਭਾ ਹਸਪਤਾਲ) ਦਾ ਉਦਘਾਟਨ ਕਰਨ ਲਈ ਚੰਡੀਗੜ੍ਹ-ਮੋਹਾਲੀ ਨੇੜੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਨਾਲ ਹੀ ਹਾਜ਼ਰ ਰਹੇ ਪਰ ਇਸ ਦੌਰਾਨ ਉਹ ਫਾਲਤੂਆਂ ਦੀ ਵਾਹ-ਵਾਹੀ ਤੋਂ ਇਲਾਵਾ ਪੰਜਾਬ ਲਈ ਕੇਂਦਰ ਸਰਕਾਰ ਤੋਂ ਕੋਈ ਸਪੈਸ਼ਲ ਸੌਗਾਤ (ਗ੍ਰਾਂਟ) ਮੰਗਣ ਤੋਂ ਵਾਂਝੇ ਹੀ ਰਹਿ ਗਏ। ਇਸ ਤੋਂ ਇਲਾਵਾ ਪੀਐੱਮ ਨਰਿੰਦਰ ਮੋਦੀ ਨੇ ਵੀ ਪੰਜਾਬ ਸੂਬੇ ਲਈ ਕੋਈ ਸਪੈਸ਼ਲ ਐਲ਼ਾਨ ਨਹੀਂ ਕੀਤਾ ਬੱਸ ਬਹਾਦਰੀ ਦੀ ਗਾਥਾ ਗਾਉਂਦੇ ਹੋਏ ਲਾਲੀਪਾਪ ਹਈ ਫੜਾ ਗਏ। ਸਟੇਜ ਉੱਪਰ ਮੌਜੂਦ ਮੁੱਖ ਮੰਤਰੀ ਭਗਵੰਤ ਮਾਨ ਵੀ ਬੱਸ ਆਪਣੇ ਸਾਹਮਣੇ ਪ੍ਰਧਾਨ ਮੰਤਰੀ ਨੂੰ ਦੇਖ ਕੇ ਆਓ ਭਗਤ ਵਿਚ ਹੀ ਲੱਗੇ ਰਹੇ।

ਤੁਹਾਨੂੰ ਦੱਸ ਦੇਇਏ ਕਿ ਜੇਕਰ ਪ੍ਰਧਾਨ ਮੰਤਰੀ ਕਿਸੇ ਸੂਬੇ ਵਿਚ ਦੌਰਾ ਕਰਨ ਆਉਣ ਜਾਂ ਫਿਰ ਕਿਸੇ ਵਿਕਾਸ ਕਾਰਜ ਦਾ ਉਦਘਾਟਨ ਕਰਨ ਦੇ ਲਈ ਆਉਣ ਤਾਂ ਸਬੰਧਿਤ ਸੂਬੇ ਦੇ ਮੁੱਖ ਮੰਤਰੀ ਨੂੰ ਸੂਬਾ ਸਰਕਾਰ ਵੱਲੋਂ ਉਹਨਾਂ ਨੂੰ ਲਿਖਤੀ ਰੂਪ ’ਚ ਮੰਗ ਪੱਤਰ ਦਿੱਤਾ ਜਾਂਦਾ ਹੈ ਜਾਂ ਫਿਰ ਮੁੱਖ ਮੰਤਰੀ ਮੰਚ ਤੋਂ ਸੂਬੇ ਦੀਆਂ ਸਮੱਸਿਆਵਾਂ ਨਾਲ ਸਬੰਧਤ ਮੰਗਾਂ ਰੱਖਦੇ ਹਨ ਪਰ ਮੁੱਖ ਮੰਤਰੀ ਅਜਿਹਾ ਨਹੀੰ ਕਰ ਸਕੇ। ਸ਼ਾਇਦ ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਅੱਜ ਪੰਜਾਬੀਆਂ ਨੂੰ ਕੋਈ ਤੋਹਫ਼ਾ ਨਹੀਂ ਦਿੱਤਾ ਅਤੇ ਪੰਜਾਬੀਆਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਇਸ ਦੌਰਾਨ ਪੰਜਾਬ ਨੂੰ ਜੋ ਆਸ ਕੇਂਦਰ ਸਰਕਾਰ ਤੋਂ ਸੀ ਉਸ ਸਭ ਉੱਪਰ ਪਾਣੀ ਫਿਰ ਗਿਆ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਬਸ ਚਾਪਲੂਸੀ ਵਿਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦਾ ਪਿਛਲਾ ਦੌਰਾ ਯਾਦ ਕਰਵਾਉਂਦੇ ਰਹੇ ਅਤੇ ਕਿਹਾ ਕਿ ਪਿਛਲੀ ਵਾਰ ਉਹਨਾਂ ਨੂੰ  ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਫਿਰੋਜ਼ਪੁਰ ਦੌਰਾ ਰੱਦ ਹੋਣ ’ਤੇ ਘਟੀਆ ਸੁਰੱਖਿਆ ਪ੍ਰਬੰਧਾਂ ਕਾਰਨ ਵਾਪਸ ਮੁੜਨਾ ਪਿਆ ਸੀ ਪਰ ਇਸ ਵਾਰ ਅਸੀ ਇਸ ਤਰਹਾਂ ਦੀ ਕੋਈ ਗਲਤੀ ਨਹੀਂ ਕਰਾਂਗੇ ਅਤੇ ਕਿਹਾ ਕਿ ਅਸੀਂ (ਆਪ ਸਰਕਾਰ) ਕਿਸਮਤ ਵਾਲੇ ਹਾਂ ਕਿ ਪ੍ਰਧਾਨ ਮੰਤਰੀ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਤਾਰੀਫ਼ਾ ਦੇ ਪੁਲ ਬੰਨਦਿਆਂ ਕਿਹਾ ਕਿ ਤੁਸੀਂ ਕਦੇ ਪੰਜਾਬ ਲਈ ਹੱਥ ਨਹੀਂ ਖਿੱਚਿਆ ਅਤੇ ਉਮੀਦ ਹੈ ਕਿ ਪੰਜਾਬ ਨੂੰ ਤੋਹਫ਼ਾ ਦਿਓਗੇ।
ਇਸ ਦੌਰਾਨ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਖਿੱਚਾਈ ਕੀਤੀ ਅਤੇ ਕਿਹਾ ਕਿ ਇਕ ਮੁੱਖ ਮੰਤਰੀ ਹੋ ਕੇ ਆਪਣੇ ਸੂਬੇ ਲਈ ਪ੍ਰਧਾਨ ਮੰਤਰੀ ਕੋਲੋਂ ਕੁਝ ਨਾ ਮੰਗਣਾ ਨਿਖੇਧੀਯੋਗ ਹੈ। ਸਾਬਕਾ ਅਕਾਲੀ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਤਿਆਰੀ ਨਾ ਹੋਣ ਕਰ ਕੇ ਆਪਣੀ ਗੱਲ ਰੱਖਣ ਵਿਚ ਅਸਫ਼ਲ ਰਹੇ ਹਨ। ਇਸ ਤੋਂ ਇਲਾਵਾ ਕਈ ਕਾਂਗਰਸੀ ਆਗੂਆਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਗੱਲ ਨੂੰ ਲੈ ਕੇ ਖਿੱਚਾਈ ਕੀਤੀ ਕਿ ਪਿੱਛਲੀ ਗੱਲਾਂ ਕਰ ਕੇ ਤੇ ਆਪਣੀ ਮਹਿਮਾਨ ਨਿਵਾਜੀ ਦੀ ਚਾਪਲੂਸੀ ਨੂੰ ਛੱਡ ਕੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਲਈ ਪ੍ਰਧਾਨ ਮੰਤਰੀ ਕੋਲੋਂ ਕੋਈ ਤੋਹਫਾ ਮੰਗਣਾ ਯਾਦ ਹੀ ਨਹੀਂ ਰਿਹਾ।
error: Content is protected !!