ਸਬ-ਇੰਸਪੈਕਟਰ ਚੋਰ ਫੜਨ ਲਈ ਮੰਗ ਰਿਹਾ ਸੀ ਸ਼ਿਕਾਇਤਕਰਤਾ ਤੋਂ 5000 ਰੁਪਏ, ਸ਼ਿਕਾਇਤ ਕੀਤੀ ਤਾਂ ਇੰਝ ਟਰੇਪ ਲਾ ਕੇ ਕੀਤਾ ਕਾਬੂ…

ਸਬ-ਇੰਸਪੈਕਟਰ ਚੋਰ ਫੜਨ ਲਈ ਹੀ ਮੰਗ ਰਿਹਾ ਸੀ ਪੀੜਤ ਤੋਂ 5000 ਰੁਪਏ, ਸ਼ਿਕਾਇਤ ਕੀਤੀ ਤਾਂ ਇੰਝ ਟਰੇਪ ਲਾ ਕੇ ਕੀਤਾ ਕਾਬੂ…

ਵੀਓਪੀ ਬਿਊਰੋ- ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਭ੍ਰਿਸ਼ਟਾਚਾਰ ਖਿਲਾਫ ਕਿੰਨੀ ਵੀ ਵੱਡੀ ਮੁਹਿੰਮ ਛੇੜ ਲਵੇ ਪਰ ਕੁਝ ਰਿਸ਼ਵਤਖੋਰ ਲੋਕ ਅਜੇ ਵੀ ਨਹੀਂ ਡਰ ਰਹੇ ਅਤੇ ਲਗਾਤਾਰ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਲ੍ਹਾ ਸੰਗਰੂਰ ਅਧੀਨ ਪੈਂਦੇ ਥਾਣਾ ਲੌਂਗੋਵਾਲ ਤੋਂ, ਜਿੱਥੇ ਤਾਇਨਾਤ ਇਕ ਪੁਲਿਸ ਸਬ-ਇੰਸਪੈਕਟਰ ਨੇ ਚੋਰੀ ਦੀ ਸ਼ਿਕਾਇਤ ਦੇਣ ਆਏ ਪੀੜਤ ਤੋਂ ਹੀ 5000 ਰੁਪਏ ਰਿਸ਼ਵਤ ਲੈ ਲਈ। ਉਕਤ ਭ੍ਰਿਸ਼ਟ ਪੁਲਿਸ ਮੁਲਾਜ਼ਮ ਨੂੰ ਰੰਗੇ ਹੱਥੀ ਕਾਬੂ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੂਚਨਾ ਦਿੱਤੀ ਕਿ ਉਸ ਨੇ ਚੋਰੀ ਦੀ ਭਾਲ ਬਾਰੇ ਪੁਲਿਸ ਨੂੰ ਅਰਜ਼ੀ ਦਿੱਤੀ ਸੀ ਪਰ ਉਕਤ ਸਬ-ਇੰਸਪੈਕਟਰ ਉਸ ਤੋਂ ਕਾਰਵਾਈ ਕਰਨ ਬਦਲੇ 5,000 ਰੁਪਏ ਦੀ ਰਿਸ਼ਵਤ ਪਹਿਲਾਂ ਹੀ ਲੈ ਚੁੱਕਾ ਹੈ ਅਤੇ ਹੁਣ ਪਰਚਾ ਦਰਜ ਕਰਨ ਲਈ 5,000 ਰੁਪਏ ਹੋਰ ਮੰਗ ਕਰ ਰਿਹਾ ਹੈ। ਉਕਤ ਪੁਲਿਸ ਮੁਲਾਜ਼ਮ ਦੀ ਪਛਾਣ ਸਬ-ਇੰਸਪੈਕਟਰ ਰਾਮ ਸਿੰਘ ਵਜੋਂ ਹੋਈ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਸਬ-ਇੰਸਪੈਕਟਰ ਨੂੰ ਲੌਂਗੋਵਾਲ ਨਿਵਾਸੀ ਹਰਵਿੰਦਰ ਕੁਮਾਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਸ਼ਿਕਾਇਤ ਵਿਚਲੇ ਤੱਥਾਂ ਅਤੇ ਅਸਲ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਪੁਲਿਸ ਮੁਲਾਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਉਰੋ ਦੇ ਪਟਿਆਲਾ ਥਾਣੇ ਵਿੱਚ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਆਰੰਭ ਦਿੱਤੀ ਹੈ।

error: Content is protected !!