ਜੌਹਲ ਹਸਪਤਾਲ ਦੀ ਗੁੰਡਾਗਰਦੀ; ਪਹਿਲਾਂ ਇਲਾਜ ਦੌਰਾਨ ਤੜਫਦੀ ਮਰ’ਗੀ ਔਰਤ ਤੇ ਨਵ-ਜਨਮੀ ਬੱਚੀ, ਫਿਰ ਲਾਸ਼ ਦੇਣ ਲਈ ਮੰਗੇ  ਰੁਪਏ, ਪੀੜਤ ਪੁਲਿਸ ਕੋਲ ਗਏ ਤਾਂ ਦਿੱਤੀ ਧਮਕੀ…

ਜੌਹਲ ਹਸਪਤਾਲ ਦੀ ਗੁੰਡਾਗਰਦੀ; ਪਹਿਲਾਂ ਇਲਾਜ ਦੌਰਾਨ ਤੜਫਦੀ ਮਰ’ਗੀ ਔਰਤ ਤੇ ਨਵ-ਜਨਮੀ ਬੱਚੀ, ਫਿਰ ਲਾਸ਼ ਦੇਣ ਲਈ ਮੰਗੇ  ਰੁਪਏ, ਪੀੜਤ ਪੁਲਿਸ ਕੋਲ ਗਏ ਤਾਂ ਦਿੱਤੀ ਧਮਕੀ…

ਜਲੰਧਰ (ਵੀਓਪੀ ਬਿਊਰੋ) ਜਲੰਧਰ ਦਾ ਵਿਵਾਦਤ ਹਸਪਤਾਲ ਜੌਹਲ ਮਲਟੀਸਪੈਸ਼ਲਿਸਟ ਹਸਪਤਾਲ ਰਾਮਾ ਮੰਡੀ ‘ਚ ਆਏ ਦਿਨ ਹੀ ਕੋਈ ਨਾ ਕੋਈ ਪੰਗਾ ਪਿਆ ਰਹਿੰਦਾ ਹੈ। ਕਦੀ ਸਟਾਫ ਦੀ ਗੁੰਡਾਗਰਦੀ, ਕਦੇ ਇਲਾਜ ਵਿਚ ਕੁਤਾਹੀ ਤੇ ਕਦੇ ਮਰੀਜ਼ਾਂ ਨਾਲ ਹੀ ਕੁੱਟਮਾਰ ਕਰ ਕੇ ਇਹ ਹਸਪਤਾਲ ਨਾ ਹੋ ਕੇ ਇਕ ਵਿਵਾਦਤ ਤੇ ਗੁੰਡਾਗਰਦੀ ਦਾ ਅੱਡਾ ਬਣ ਗਿਆ ਹੈ, ਜਿੱਥੇ ਮਰੀਜ਼ਾਂ ਨੂੰ ਇਲਾਜ ਦੇ ਨਾਮ ‘ਤੇ ਜਲੀਲ ਕੀਤਾ ਜਾਂਦਾ ਹੈ ਅਤੇ ਮਰੀਜ਼ਾਂ ਨੂੰ ਫਸਾ ਕੇ ਮੋਟੀ ਰਕਮ ਹੇਠੀ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਹੁਣ ਫਿਰ ਸਾਹਮਣੇ ਆਇਆ ਹੈ ਜਿੱਥੇ ਪਹਿਲਾਂ ਤਾਂ ਇਲਾਜ ‘ਚ ਕੁਤਾਹੀ ਦੌਰਾਨ ਜੱਚਾ-ਬੱਚਾ ਦੀ ਮੌਤ ਹੋ ਗਈ ਤੇ ਫਿਰ ਲਾਸ਼ ਦੇਣ ਲਈ ਵੀ ਹਸਪਤਾਲ ਪ੍ਰਸ਼ਾਸਨ ਨੇ ਗੁੰਡਾਗਰਦੀ ਕਰਦੇ ਹੋਏ ਲੱਖਾਂ ਰੁਪਏ ਮੰਗੇ।

ਜਾਣਕਾਰੀ ਮੁਤਾਬਕ ਜੌਹਲ ਹਸਪਤਾਲ ਵਿੱਚ ਜਣੇਪੇ ਲਈ ਦਾਖ਼ਲ ਉਰਮਿਲਾ (31) ਵਾਸੀ ਕਟਾਰਾ ਮੁਹੱਲਾ ਦੀ ਮੌਤ ਹੋ ਗਈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਬੱਚੇਦਾਨੀ ਕੱਢਣ ਦੌਰਾਨ ਜ਼ਿਆਦਾ ਖ਼ੂਨ ਵਹਿਣ ਕਾਰਨ ਉਰਮਿਲਾ ਦੀ ਮੌਤ ਹੋ ਸਕਦੀ ਹੈ। ਇਸ ਦੇ ਨਾਲ ਹੀ ਨਵਜੰਮੀ ਬੱਚੀ ਦੀ ਵੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸੈਂਕੜੇ ਲੋਕ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ। ਸੂਚਨਾ ਤੋਂ ਬਾਅਦ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਇਲਾਵਾ ਪੰਜਾਬ ਭਾਜਪਾ ਕਾਰਜਕਾਰਨੀ ਦੇ ਮੈਂਬਰ ਅਮਿਤ ਤਨੇਜਾ, ਭਾਜਪਾ ਏਜੰਟ ਸੈੱਲ ਪੰਜਾਬ ਦੇ ਮੁਖੀ ਮੋਨੂੰ ਪੁਰੀ ਵੀ ਸਮਰਥਕਾਂ ਸਮੇਤ ਪੁੱਜੇ ਅਤੇ ਇਨਸਾਫ਼ ਲਈ ਪਰਿਵਾਰ ਸਮੇਤ ਸੜਕ ’ਤੇ ਪ੍ਰਦਰਸ਼ਨ ਕਰਦੇ ਰਹੇ।

ਉਮੇਸ਼ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸਟਾਫ਼ ਵੱਲੋਂ ਉਨ੍ਹਾਂ ਨੂੰ ਕਾਫੀ ਦੇਰ ਤੱਕ ਬੰਦੀ ਬਣਾ ਕੇ ਰੱਖਿਆ ਗਿਆ, ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਅਤੇ 1 ਲੱਖ 86 ਹਜ਼ਾਰ ਰੁਪਏ ਦਾ ਬਿੱਲ ਦੇ ਕੇ ਪੈਸੇ ਇਕੱਠੇ ਕਰਕੇ ਲਾਸ਼ ਲੈ ਜਾਣ ਲਈ ਕਿਹਾ। ਹੰਗਾਮੇ ਤੋਂ ਬਾਅਦ ਮ੍ਰਿਤਕ ਉਰਮਿਲਾ ਦੇ ਰਿਸ਼ਤੇਦਾਰਾਂ ਦੇ ਬਿਆਨਾਂ ‘ਤੇ ਜੌਹਲ ਹਸਪਤਾਲ ਦੇ ਐਮਡੀ ਡਾ.ਬੀ.ਐਸ.ਜੌਹਲ ਖ਼ਿਲਾਫ਼ ਜਦ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਮਿਤ ਤਨੇਜਾ ਨੇ ਸਾਰੇ ਮਾਮਲੇ ਬਾਰੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਫੋਨ ਕਰਕੇ ਦੱਸਿਆ। ਤਾਂ ਐਸਸੀ/ਐਸਟੀ ਐਕਟ, ਧਮਕੀਆਂ ਦੇਣ, ਇਲਾਜ ਵਿੱਚ ਅਣਗਹਿਲੀ ਵਰਤਣ ਅਤੇ ਦੁਰਵਿਵਹਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਦੂਜੇ ਪਾਸੇ ਇਸ ਸਬੰਧੀ ਹਸਪਤਾਲ ਦੇ ਐੱਮਡੀ ਡਾ. ਬੀਐੱਸ ਜੌਹਲ ਨੇ ਕਿਹਾ ਕਿ ਮੇਰੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ, ਸਾਡੇ ਵੱਲੋਂ ਕੋਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ ਗਈ। ਨਾਲ ਹੀ ਇਲਾਜ ਵਿੱਚ ਕੋਈ ਲਾਪਰਵਾਹੀ ਨਹੀਂ ਵਰਤੀ ਗਈ। ਇਸ ਦੌਰਾਨ ਹੀ ਉਨ੍ਹਾਂ ਦੇ ਹੱਕ ਵਿਚ ਧਮਕੀ ਦਿੰਦੇ ਹੋਏ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਸਮੇਤ ਕਈ ਮੈਡੀਕਲ ਐਸੋਸੀਏਸ਼ਨਾਂ ਨੇ ਪੁਲਿਸ ਕਮਿਸ਼ਨਰ ਨਾਲ ਮੀਟਿੰਗ ਕਰਕੇ ਮਾਮਲਾ ਰੱਦ ਕਰਨ ਦੀ ਮੰਗ ਕੀਤੀ | ਆਈਐਮਏ ਦੇ ਕੌਮੀ ਮੀਤ ਪ੍ਰਧਾਨ ਡਾਕਟਰ ਨਵਜੋਤ ਦਹੀਆ ਨੇ ਕਿਹਾ ਕਿ ਜੇਕਰ ਬਿਨਾਂ ਜਾਂਚ ਕੀਤੇ ਅਜਿਹੇ ਡਾਕਟਰਾਂ ’ਤੇ ਪਰਚੀ ਦਰਜ ਹੁੰਦੀ ਰਹੀ ਤਾਂ ਡਾਕਟਰ ਇਲਾਜ ਬੰਦ ਕਰ ਦੇਣਗੇ ਅਤੇ ਪੂਰੇ ਪੰਜਾਬ ਵਿਚ ਚੱਕਾ ਜਾਮ ਕਰਨਗੇ।

error: Content is protected !!