ਨਸ਼ੇ ਨੇ ਖੋਹ ਲਿਆ ਨਿੱਕੇ-ਨਿੱਕੇ ਬੱਚਿਆਂ ਦਾ ਪਿਓ, 31 ਸਾਲ ਦੀ ਉਮਰ ‘ਚ ਹੀ ਨਸ਼ੇ ਦੀ ਓਵਰਡੋਜ਼ ਨੇ ਖਤਮ ਕਰ’ਤੀ ਜਿੰਦਗੀ…

ਨਸ਼ੇ ਨੇ ਖੋਹ ਲਿਆ ਨਿੱਕੇ-ਨਿੱਕੇ ਬੱਚਿਆਂ ਦਾ ਪਿਓ, 31 ਸਾਲ ਦੀ ਉਮਰ ‘ਚ ਹੀ ਨਸ਼ੇ ਦੀ ਓਵਰਡੋਜ਼ ਨੇ ਖਤਮ ਕਰ’ਤੀ ਜਿੰਦਗੀ…

ਵੀਓਪੀ ਬਿਊਰੋ – ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਵਾਅਦੇ ਕਰ ਕੇ ਸੱਤਾ ਹਾਸਲ ਕਰਨ ਵਾਲੀਆਂ ਸਰਕਾਰਾਂ ਬਾਅਦ ਵਿਚ ਨਸ਼ੇ ਦੇ ਮੁੱਦੇ ਨੂੰ ਭੁੱਲ ਹੀ ਜਾਂਦੀਆਂ ਹਨ। ਨਾ ਹੀ ਫਿਰ ਨਸ਼ੇ ਦੇ ਮੁੱਦੇ ਉੱਪਰ ਕੋਈ ਬਹਿਸ ਹੁੰਦੀ ਹੈ ਅਤੇ ਨਾ ਹੀ ਸਰਕਾਰ ਕਦੇ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਪਾਉਂਦੀ ਹੈ ਪਰ ਛੋਟੇ-ਮੋਟੇ ਨਸ਼ੇੜੀ ਨੂੰ ਇਕ-ਅੱਧੇ ਗ੍ਰਾਮ ਹੈਰੋਇਨ ਦੇ ਨਾਲ਼ ਫੜ ਕੇ ਅਖਬਾਰਾਂ ਵਿਚ ਆਪਣੀ ਵਾਹ-ਵਾਹ ਦੀਆਂ ਫੋਟੋਆਂ ਪੁਲਿਸ ਅਧਿਕਾਰੀ ਜ਼ਰੂਰ ਛੁਪਵਾਉਂਦੇ ਰਹਿੰਦੇ ਹਨ। ਪੰਜਾਬ ਦੀ ਨੌਜਵਾਨੀ ਲਈ ਦਿਨ-ਬ-ਦਿਨ ਖਾਤਮਾ ਬਣਦਾ ਜਾ ਰਿਹਾ ਨਸ਼ਾ ਇਕ ਹੋਰ ਨੌਜਵਾਨ ਦੀ ਜਿੰਦਗੀ ਨਿਗਲ ਗਿਆ ਹੈ।

ਬੀਤੇ ਦਿਨੀਂ ਨਸ਼ੇ ਦੀ ਓਵਰਡੋਜ਼ ਦੇ ਨਾਲ ਪੰਜਾਬ ਦੀ ਪਵਿੱਤਰ ਨਗਰੀ ਮੰਨੀ ਜਾਂਦੀ ਸੁਲਤਾਨਪੁਰ ਲੋਧੀ ਵਿਖੇ ਇਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਨੌਜਵਾਨ ਕਰੀਬ 7-8 ਸਾਲ ਤੋਂ ਨਸ਼ਾ ਕਰ ਰਿਹਾ ਸੀ ਅਤੇ ਬੀਤੇ ਦਿਨੀਂ ਨਸ਼ੇ ਦੀ ਓਵਰਡੋਜ਼ ਦੇ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਸੁਲਤਾਨਪੁਰ ਲੋਧੀ ਦੀ ਫੌਜੀ ਕਾਲੋਨੀ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਉਮਰ 31 ਸਾਲ ਦੀ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ, ਜਿਸਦੇ ਇੱਕ ਲੜਕਾ ਅਤੇ ਇੱਕ ਲੜਕੀ ਸੀ ਅਤੇ ਡਰਾਈਵਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਸੀ। ਇਸ ਦੌਰਾਨ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਉੱਪਰ ਦੋਸ਼ ਲਾਏ ਕਿ ਇਲਾਕੇ ਵਿਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ ਪਰ ਨਸ਼ਾ ਤਸਕਰਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ।

error: Content is protected !!