ਪੁੱਛਗਿੱਛ ਦੌਰਾਨ ਆਸ਼ੂ ਕਹਿੰਦਾ ਮੇਰੇ ਲੜਦੇ ਨੇ ਮੱਛਰ, ਯਾਰ ਇੱਥੇ ਕੱਛੂਆ ਛਾਪ ਤਾਂ ਲਾ ਦਿਓ, ਮੈਨੂੰ ਤਾਂ ਇਹ ਸੌਣ ਵੀ ਨਹੀਂ ਦਿੰਦੇ…

ਪੁੱਛਗਿੱਛ ਦੌਰਾਨ ਆਸ਼ੂ ਕਹਿੰਦਾ ਮੇਰੇ ਲੜਦੇ ਨੇ ਮੱਛਰ, ਯਾਰ ਇੱਥੇ ਕੱਛੂਆ ਛਾਪ ਤਾਂ ਲਾ ਦਿਓ, ਮੈਨੂੰ ਤਾਂ ਇਹ ਸੌਣ ਵੀ ਨਹੀਂ ਦਿੰਦੇ…

ਲੁਧਿਆਣਾ (ਵੀਓਪੀ ਬਿਊਰੋ) ਭ੍ਰਿਸ਼ਟਾਚਾਰ ਮਾਮਲੇ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ਼ਾਰੇ ਉੱਤੇ ਵਿਜੀਲੈਂਸ ਵਿਭਾਗ ਵੱਲੋਂ ਲੁਧਿਆਣਾ ਦੇ ਸੈਲੂਨ ਵਿੱਚੋਂ ਆਪਣੇ ਵਾਲ ਸੈੱਟ ਕਰਵਾ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਜਦ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੀ ਕਾਂਗਰਸੀ ਆਗੂਆਂ ਨੇ ਕਾਫੀ ਰੌਲਾ ਪਾਇਆ ਹੋਇਆ ਹੈ। ਇਸੇ ਦੌਰਾਨ ਹੁਣ ਸੂਤਰਾਂ ਤੋਂ ਇਕ ਜਾਣਕਾਰੀ ਮਿਲੀ ਹੈ ਕਿ ਭਾਰਤ ਭੂਸ਼ਣ ਆਸ਼ੂ ਨੇ ਵੀ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂਚ ਦੌਰਾਨ ਉਹਨਾਂ ਨੂੰ ਉਲਝਣ ਵਿੱਚ ਪਾਇਆ ਹੋਇਆ ਹੈ ਅਤੇ ਇਸ ਦੌਰਾਨ ਉਹਨਾਂ ਨੇ ਜਦ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਉਹਨਾਂ ਕੋਲੋਂ ਪੁੱਛਗਿੱਛ ਕਰ ਰਹੇ ਸਨ ਤਾਂ ਆਪਣੀ ਵੱਖਰੀ ਹੀ ਡਿਮਾਂਡ ਰੱਖ ਦਿੱਤੀ ਹੈ।

ਇਸ ਦੌਰਾਨ ਵਿਜੀਲੈਂਸ ਵਿਭਾਗ ਦੀ ਪੁੱਛਗਿੱਛ ਦੌਰਾਨ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਯਾਰ ਇੱਥੇ ਮੇਰੇ ਮੱਛਰ ਬਹੁਤ ਲੜਦਾ ਹੈ, ਤੁਸੀ ਇਸ ਦਾ ਕੋਈ ਇਲਾਜ ਕਰੋ ਅਤੇ ਇੱਥੇ ਕੋਈ ਕੱਛੂਆ ਛਾਪ ਵਗੈਰਾ ਲਗਾ ਦਿਓ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਭਾਰਤ ਭੂਸ਼ਣ ਆਸ਼ੂ ਚਾਰ ਦਿਨ ਤੋਂ ਮੰਤਰੀ ਕਾਫੀ ਪਰੇਸ਼ਾਨ ਸਨ ਅਤੇ ਉਨ੍ਹਾਂ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਦੇ ਕਹਿਣ ਉਤੇ ਦਫਤਰ ਦੇ ਅੰਦਰ ਅਤੇ ਆਲੇ-ਦੁਆਲੇ ਫਾਗਿੰਗ ਕਰਵਾਈ ਗਈ। ਦਫ਼ਤਰ ਦੇ ਆਲੇ-ਦੁਆਲੇ ਮੱਛਰ ਭਜਾਉਣ ਵਾਲੀ ਸਪਰੇਅ ਵੀ ਕੀਤੀ ਗਈ। ਵਿਜੀਲੈਂਸ ਦੀ ਟੀਮ ਹਰ 12 ਘੰਟੇ ਬਾਅਦ ਆਸ਼ੂ ਦਾ ਮੈਡੀਕਲ ਚੈੱਕਅਪ ਵੀ ਕਰਵਾ ਰਹੀ ਹੈ।

ਇਸ ਤੋਂ ਪਹਿਲਾਂ ਵਿਜੀਲੈਂਸ ਵਿਭਾਗ ਨੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਘਰ ਦੀ ਰੋਟੀ ਵੀ ਬੰਦ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਲਈ ਘਰ ਤੋਂ ਹੀ ਖਾਣਾ ਤਿਆਰ ਹੋ ਕੇ ਆਉਂਦਾ ਸੀ, ਜੋ ਕਿ ਹੁਣ ਵਿਜੀਲੈਂਸ ਵਿਭਾਗ ਨੇ ਬੰਦ ਕਰਵਾ ਦਿੱਤਾ ਹੈ।

error: Content is protected !!