ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਮਚੀ ਹਫਰਾ-ਤਫੜੀ, ਆਪਸ ‘ਚ ਭਿੜੇ ਕੈਦੀ ਤੇ ਹਵਾਲਾਤੀ ਹੋਏ ਗੰਭੀਰ ਜ਼ਖਮੀ…

ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਮਚੀ ਹਫਰਾ-ਤਫੜੀ, ਆਪਸ ‘ਚ ਭਿੜੇ ਕੈਦੀ ਤੇ ਹਵਾਲਾਤੀ ਹੋਏ ਗੰਭੀਰ ਜ਼ਖਮੀ…

ਫਿਰੋਜ਼ਪੁਰ (ਵੀਓਪੀ ਬਿਊਰੋ) ਹਮੇਸ਼ਾ ਸੁਰੱਖੀਆਂ ਵਿਚ ਰਹਿਣ ਵਾਲੀ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ। ਜੇਕਰ ਸੁਧਾਰ ਘਰ ਕਹੀਆਂ ਜਾਣ ਵਾਲੀਆਂ ਜੇਲ੍ਹਾਂ ਵਿਚ ਹੀ ਇਹੋਂ ਜਿਹੀਆਂ ਲੜਾਈ-ਝਗੜੇ ਤੇ ਨਸ਼ੇ ਵਾਲੀਆਂ ਘਟਨਾ ਵਾਪਰ ਰਹੀਆਂ ਹਨ ਤਾਂ ਇਸ ਨੂੰ ਸਿੱਧੇ ਤੌਰ ਉੱਤੇ ਜੇਲ੍ਹ ਪ੍ਰਸ਼ਾਸਨ ਦੀ ਨਾਕਾਮੀ ਹੀ ਕਿਹਾ ਜਾ ਸਕਦਾ ਹੈ। ਅਜਿਹੀ ਹੀ ਘਟਨਾ ਹੁਣ ਫਿਰ ਵਾਪਰੀ ਹੈ, ਜਦੋਂ ਜੇਲ੍ਹ ਦੇ ਅੰਦਰ ਕੈਦੀਆਂ ਤੇ ਹਵਾਲਾਤੀਆਂ ਦੀ ਆਪਸ ਵਿਚ ਭਿੜਤ ਹੋ ਗਈ।ਇਸ ਦੌਰਾਨ 2 ਜਣੇ ਗੰਭੀਰ ਜ਼ਖਮੀ ਹੋ ਗਏ।

ਜੇਲ ਦੇ ਸਹਾਇਕ ਸੁਪਰਡੈਂਟ ਨਿਰਮਲ ਸਿੰਘ ਤੇ ਪ੍ਰੀਤਮਪਾਲ ਸਿੰਘ ਨੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੂੰ ਭੇਜੇ ਆਪਣੇ ਲਿਖਤੀ ਪੱਤਰਾਂ ਵਿੱਚ ਦੱਸਿਆ ਹੈ ਕਿ ਹਵਾਲਾਤੀ ਸੁਰਿੰਦਰ ਸਿੰਘ ਉਰਫ ਹੈਪੀ ਨੇ ਹਵਾਲਾਤੀ ਅਮਰੀਕ ਸਿੰਘ ਪੁੱਤਰ ਜੋਗਿੰਦਰ ਸਿੰਘ ਨਾਲ ਮਿਲ ਕੇ ਬਲਾਕ ਨੰਬਰ 3 ਦੀ ਬੈਰਕ ਨੰਬਰ 2 ਵਿੱਚ ਬੰਦ ਹਵਾਲਾਤੀ ਡਿੰਪਲ ਪੁੱਤਰ ਲਾਲਚੰਦ ਵਾਸੀ ਪਿੰਡ ਪੀਰਾਂਵਾਲੀ ਨੂੰ ਆਪਣੇ ਕੋਲ ਬੁਲਾ ਕੇ ਮਾਰਨ ਦੀ ਨੀਅਤ ਨਾਲ ਉਸ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ 9 ਜਣਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

error: Content is protected !!