ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਫਾਰਚੂਨਰ ਪਲਟੀ ਹਿਮਾਚਲ ਦੀ ਖਾਈ ‘ਚ, ਹਾਦਸੇ ਤੋਂ ਬਾਅਦ ਕਹਿੰਦੇ ਰੱਬ ਨੇ ਹੀ ਰੱਖ ਲਿਆ…

ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਫਾਰਚੂਨਰ ਪਲਟੀ ਹਿਮਾਚਲ ਦੀ ਖਾਈ ‘ਚ, ਹਾਦਸੇ ਤੋਂ ਬਾਅਦ ਕਹਿੰਦੇ ਰੱਬ ਨੇ ਹੀ ਰੱਖ ਲਿਆ…

ਕਪੂਰਥਲਾ (ਵੀਓਪੀ ਬਿਊਰੋ) ਵਿਧਾਨ ਸਭਾ ਚੋਣਾਂ ਵਿਚ ਖੁਦ ਕਾਂਗਰਸ ਦੀ ਸੀਟ ਤੋਂ ਚੋਣ ਲੜਨ ਵਾਲੇ ਅਤੇ ਆਪਣੇ ਬੇਟੇ ਨੂੰ ਕਾਂਗਰਸੀ ਉਮੀਦਵਾਰ ਦੇ ਖਿਲਾਫ ਚੋਣ ਲੜਾ ਕੇ ਵੱਡੀ ਲੀਡ ਨਾਲ ਜਿੱਤ ਹਾਸਲ ਕਰ ਵਾਲੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਪੂਰਥਲਾ ਤੋਂ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਫਾਰਚੂਨਰ ਕਾਰ ਹਿਮਾਚਲ ਪ੍ਰਦੇਸ਼ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਦੌਰਾਨ ਜਦ ਉਹ ਹਿੱਲ ਸਟੇਸ਼ਨ ਉੱਤੇ ਇਕ ਸਿੰਗਲ ਰੋਡ ਉੱਪਰ ਸਫਰ ਕਰ ਰਹੇ ਸਨ ਤਾਂ ਉਹਨਾਂ ਦੀ ਫਾਰਚੂਨਰ ਕਾਰ ਦਾ ਟਾਇਰ ਸਲਿੱਪ ਕਰ ਗਿਆ ਅਤੇ ਕਾਰ ਡੂੰਘੀ ਖਾਈ ਵੱਲ ਪਲਟ ਗਈ ਪਰ ਰਾਹਤ ਰਹੀ ਕਿ ਇਕ ਦਰੱਖਤ ਦੀ ਰੋਕ ਨਾਲ ਕਾਰ ਡੂੰਘੀ ਖਾਈ ਵਿਚ ਨਹੀਂ ਡਿੱਗੀ ਅਤੇ ਉਹਨਾਂ ਬਚਾਅ ਹੋ ਗਿਆ।

ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਰੱਬ ਦੀ ਕਿਰਪਾ ਰਹੀ ਕਿ ਉਹ ਮੌਤ ਨੂੰ ਨੇੜੇ ਦੇਖ ਕੇ ਵਾਪਸ ਮੁੜੇ ਹਨ, ਹਾਲਾਂਕਿ ਉਹਨਾਂ ਦਾ ਸਰੀਰ ਠੁੱਕਿਆ ਗਿਆ ਹੈ ਅਤੇ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਤੋਂ ਬਾਅਦ ਉਹ ਵਾਪਸ ਆਪਣੇ ਘਰ ਆ ਗਏ। ਉਕਤ ਹਾਦਸਾ ਕਾਰ ਹਿਮਾਚਲ ਪ੍ਰਦੇਸ਼ ਦੇ ਚੈਲ ਨੇੜੇ ਵਾਪਰਿਆ। ਫਿਲਹਾਲ ਉਹਨਾਂ ਦੀ ਸਿਹਤ ਠੀਕ ਹੈ ਅਤੇ ਕੁੱਝ ਮਾਮੂਲੀ ਸੱਟਾਂ ਕਾਰਨ ਉਹਨਾਂ ਨੂੰ ਡਾਕਟਰਾਂ ਨੇ ਕੁਝ ਦਿਨ ਦੀ ਆਰਾਮ ਕਰਨ ਲਈ ਕਿਹਾ ਹੈ।

error: Content is protected !!