ਸਾਬਕਾ ਕਾਂਗਰਸੀ ਮੰਤਰੀ ਦੇ ਬੇਟੇ ਨੇ ਕੀਤੀ ਖੁਦਕੁਸ਼ੀ, ਇਸ ਗੱਲ ਤੋਂ ਰਹਿੰਦਾ ਸੀ ਪਰੇਸ਼ਾਨ ਜੋ ਬਣ ਗਈ ਮੌਤ ਦੀ ਵਜ੍ਹਾ…

ਸਾਬਕਾ ਕਾਂਗਰਸੀ ਮੰਤਰੀ ਦੇ ਬੇਟੇ ਨੇ ਕੀਤੀ ਖੁਦਕੁਸ਼ੀ, ਇਸ ਗੱਲ ਤੋਂ ਰਹਿੰਦਾ ਸੀ ਪਰੇਸ਼ਾਨ ਜੋ ਬਣ ਗਈ ਮੌਤ ਦੀ ਵਜ੍ਹਾ…

ਮੋਹਾਲੀ (ਵੀਓਪੀ ਬਿਊਰੋ) ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਰਮੇਸ਼ ਦੱਤ ਸ਼ਰਮਾ ਦੇ ਬੇਟੇ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਕਤ ਘਟਨਾ ਸਥਾਨਕ ਸੈਕਟਰ-68 ਵਿਚ ਵਾਪਰੀ ਹੈ। ਮ੍ਰਿਤਕ ਨਰਿੰਦਰ ਸ਼ਰਮਾ ਦੀ ਉਮਰ ਕਰੀਬ 52 ਸਾਲ ਦੀ ਸੀ ਅਤੇ ਉਸ ਦੇ 2 ਬੱਚੇ ਵੀ ਉਸ ਦੀ ਬੇਟੀ ਕਿਸੇ ਮਾਲ ਵਿੱਚ ਨੌਕਰੀ ਕਰਦੀ ਸੀ ਅਤੇ ਉਸ ਦਾ ਬੇਟਾ 11ਵੀਂ ਕਲਾਸ ਵਿਚ ਪੜ੍ਹਦਾ ਸੀ, ਉਸ ਦੀ ਪਤਨੀ ਇਕ ਸਕੂਲ ਟੀਚਰ ਸੀ। ਉਸ ਨੇ ਇਹ ਕਦਮ ਕਿਉਂ ਚੁੱਕਿਆ ਹੈ, ਇਸ ਲਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਐੱਸਐੱਚਓ ਥਾਣਾ ਫੇਜ਼-8 ਦੇ ਰਾਜੇਸ਼ ਅਰੋੜਾ ਨੇ ਦੱਸਿਆ ਮ੍ਰਿਤਕ ਨਰਿੰਦਰ ਸ਼ਰਮਾ ਦੀ ਪਤਨੀ ਜੋ ਕਿ ਸਕੂਲ ਟੀਚਰ ਹੈ, ਨੇ ਦੱਸਿਆ ਕਿ ਜਦ ਉਹ ਸਕੂਲ ਗਈ ਸੀ ਅਤੇ ਉਸ ਦੀ ਬੇਟੀ ਆਪਣੇ ਕੰਮ ਉੱਤੇ ਗਈ ਸੀ ਅਤੇ ਉਸ ਦਾ ਬੇਟਾ ਵੀ ਸਕੂਲ ਗਿਆ ਸੀ ਤਾਂ ਉਸ਼ ਦੇ ਪਤੀ ਨੇ ਪਿੱਛੋਂ ਘਰ ਵਿਚ ਇਕੱਲੇ ਨੇ ਫਾਹਾ ਲੈ ਲਿਆ।ਉਸਦੀ ਪਤਨੀ ਨੇ ਨਰਿੰਦਰ ਸ਼ਰਮਾ ਨੂੰ 12 ਵਜੇ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ, ਜਿਸ ਤੋਂ ਬਾਅਦ ਨਰਿੰਦਰ ਸ਼ਰਮਾ ਦੀ ਪਤਨੀ ਨੇ ਆਪਣੇ ਗੁਆਂਢੀਆਂ ਨੂੰ ਬੁਲਾ ਕੇ ਮਾਮਲੇ ਦਾ ਪਤਾ ਲਗਾਉਣ ਲਈ ਕਿਹਾ। ਗੁਆਂਢੀਆਂ ਨੇ ਖਿੜਕੀ ’ਚੋਂ ਦੇਖਿਆ ਤਾਂ ਅੰਦਰ ਪੱਖੇ ਨਾਲ ਨਰਿੰਦਰ ਦੀ ਲਾਸ਼ ਲਟਕ ਰਹੀ ਸੀ। ਉਸਨੇ ਤੁਰੰਤ ਆਪਣੀ ਧੀ ਨੂੰ ਬੁਲਾਇਆ। ਬੇਟੀ ਨੇ ਘਰ ਆ ਕੇ ਨਰਿੰਦਰ ਸ਼ਰਮਾ ਨੂੰ ਫ਼ਾਹੇ ਤੋਂ ਹੇਠਾਂ ਉਤਾਰਿਆ ਅਤੇ ਤੁਰੰਤ ਫੋਰਟਿਸ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਕੁਝ ਦਿਨਾਂ ਤੋਂ ਪਰੇਸ਼ਾਨ ਚੱਲ ਰਿਹਾ ਸੀ। ਐੱਸਐੱਚਓ ਥਾਣਾ ਫੇਜ਼-8 ਦੇ ਰਾਜੇਸ਼ ਅਰੋੜਾ ਨੇ ਦੱਸਿਆ ਕਿ ਮ੍ਰਿਤਕ ਨਰਿੰਦਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫੇਜ਼-6 ਦੀ ਮੌਰਚਰੀ ’ਚ ਰਖਵਾਇਆ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਮਾਮਲੇ ’ਚ 174 ਦੀ ਕਾਰਵਾਈ ਕੀਤੀ ਹੈ। ਮ੍ਰਿਤਕ ਨਰਿੰਦਰ ਸ਼ਰਮਾ ਦਾ ਬੱਸੀ ਪਠਾਣਾਂ ’ਚ ਕਰੱਸ਼ਰ ਦਾ ਕਾਰੋਬਾਰ ਸੀ।

error: Content is protected !!