ਤਨਵੀਰ ਕੌਰ ਪੁੱਤਰੀ ਸਰਬਜੀਤ ਸਿੰਘ ਪਿੰਡ ਨੂਰਪੁਰ ਸੇਠਾਂ ਨੇ ਇੰਡੀਅਨ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਇਆ
ਫਿਰੋਜਪੁਰ ( ਜਤਿੰਦਰ ਪਿੰਕਲ ) ਦਾਸ ਐਂਡ ਬ੍ਰਾਉਨ ਵਰਲਡ ਸਕੂਲ ਫਿਰੋਜ਼ਪੁਰ ਦੀ ਵਿਦਿਆਰਥਣ ਤਨਵੀਰ ਕੌਰ ਪੁੱਤਰੀ ਸਰਬਜੀਤ ਸਿੰਘ ਪਿੰਡ ਨੂਰਪੁਰ ਸੇਠਾਂ ਨੇ ਆਪਣੀ ਸਖ਼ਤ ਮਿਹਨਤ ਸਦਕਾ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਕੇ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਸੱਤਵੀਂ ਜਮਾਤ ਦੀ ਵਿਦਿਆਰਥਣ ਤਨਵੀਰ ਕੌਰ ਨੇ ਸਿਰਫ ਇਕ ਮਿੰਟ ਵਿੱਚ 60 ਦੇਸ਼ਾਂ ਦੀ ਕਰੰਸੀ ਦਾ ਨਾਮ ਦੱਸ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਤਨਵੀਰ ਕੌਰ ਦੇ ਪਿਤਾ ਸਰਬਜੀਤ ਸਿੰਘ ਤੇ ਮਾਤਾ ਹਰਵਿੰਦਰ ਕੌਰ ਨੇ ਦਸਿਆ ਕਿ ਉਹਨਾਂ ਦੀ ਧੀ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਤੇ ਹੋਣਹਾਰ ਹੈ।

ਦੱਸਣਯੋਗ ਹੈ ਕਿ ਇੰਡੀਆ ਬੁੱਕ ਆਫ ਰਿਕਾਰਡ ਦੇ ਆਨ ਲਾਈਨ ਮੁਕਾਬਲੇ ਵਾਸਤੇ ਤਨਵੀਰ ਕੌਰ ਦੇ ਮਾਪਿਆਂ ਕਰੀਬ 15 ਦਿਨ ਪਹਿਲਾਂ ਅਪਲਾਈ ਕੀਤਾ ਸੀ ਤਾਂ ਤਨਵੀਰ ਕੋਰ ਨੇ ਮਹਿਜ 45 ਸੈਕਿੰਡ ਵਿੱਚ 60 ਮੁਲਕਾਂ ਦੀ ਕਰੰਸੀ ਦਾ ਨਾਮ ਦੱਸ ਦਿੱਤਾ ਸੀ, ਪਰ ਇੰਡੀਆ ਬੁੱਕ ਆਫ ਰਿਕਾਰਡ ਦੇ ਅਧਿਕਾਰੀਆਂ ਦੇ ਨਿਰਦੇਸ਼ ਤੇ ਤਨਵੀਰ ਕੌਰ ਨੂੰ ਇਹ ਸਭ ਇਕ ਮਿੰਟ ਵਿਚ ਦੱਸਣ ਲਈ ਕਿਹਾ।


