ਪੰਜਾਬ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਦੇ ਅਸਤੀਫੇ ਨਾਲ ਫਿਰ ਤੋਂ ਖੇਰੂ-ਖੇਰੂ ਹੋਈ ਪਾਰਟੀ, ਰਾਜਾ ਵੜਿੰਗ ਅੱਗੇ ਚੁਣੌਤੀਆਂ…

ਪੰਜਾਬ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਦੇ ਅਸਤੀਫੇ ਨਾਲ ਫਿਰ ਤੋਂ ਖੇਰੂ-ਖੇਰੂ ਹੋਈ ਪਾਰਟੀ, ਰਾਜਾ ਵੜਿੰਗ ਅੱਗੇ ਚੁਣੌਤੀਆਂ…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਕਾਂਗਰਸ ਇਕ ਪਾਸੇ ਜਿੱਥੇ ਖੁਦ ਨੂੰ ਮੁੜ ਤੋਂ ਸਥਾਪਿਤ ਕਰ ਕੇ ਆਉਣ ਵਾਲੇ ਸਮੇਂ ਵਿਚ ਫਿਰ ਤੋਂ ਸੂਬੇ ਦੀ ਮੋਹਰੀ ਸਿਆਸੀ ਪਾਰਟੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਤਹਿਤ 7 ਸਤੰਬਰ ਤੋਂ ਸ਼ੁਰੂ ਹੋ ਰਹੀ ‘ਭਾਰਤ ਜੋੜੋ ਯਾਤਰਾ’ ਤੋਂ ਪਹਿਲਾਂ ਪੰਜਾਬ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਇਸ ਵਾਰ ਕਾਂਗਰਸ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਕਾਂਗਰਸ ਪਾਰਟੀ ਲਈ ਇਕ ਹੋਰ ਸਮੱਸਿਆ ਖੜ੍ਹੀ ਹੋ ਗਈ ਹੈ। ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਾਂਗਰਸ ਪਾਰਟੀ ਵੱਲ ਹਮਲਾਵਰ ਨਜ਼ਰ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਖੁਦ ਦੀ ਲੜੀ ਹੀ ਜੇਕਰ ਇਸ ਤਰਹਾਂ ਦੇ ਨਾਲ ਟੁੱਟ ਰਹੀ ਹੈ ਤਾਂ ਆਉਣ ਵਾਲੇ ਸਮੇਂ ਵਿਚ ਪਾਰਟੀ ਲਈ ਮੁਸ਼ਕਲ ਹੋ ਸਕਦਾ ਹੈ।

ਨਵੰਬਰ 2021 ਵਿੱਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਣੀ ਬਲਵੀਰ ਰਾਣੀ ਸੋਢੀ ਨੇ ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਉਹਨਾਂ ਨੇ ਇਸ ਦੌਰਾਨ ਅਸਤੀਫੇ ਦਾ ਕਾਰਨ ਘਰੇਲੂ ਦੱਸਿਆ ਗਿਆ ਹੈ। ਸੋਢੀ ਨੇ ਭਰੋਸਾ ਦਿਵਾਇਆ ਕਿ ਉਹ ਪਾਰਟੀ ਪ੍ਰਤੀ ਵਫ਼ਾਦਾਰ ਰਹਿਣਗੇ। ਹਾਲਾਂਕਿ ਇਸ ਪਿੱਛੇ ਜਥੇਬੰਦੀ ਵਿੱਚ ਤਰਜੀਹ ਨਾ ਮਿਲਣ ਦੀ ਚਰਚਾ ਹੈ। ਸੋਢੀ ਨਵੰਬਰ 2021 ਵਿੱਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਣੀ।

ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮੌਕੇ ਸਨ ਜਦ ਕਾਂਗਰਸ ਨੇ ਵੱਡੇ ਪੱਧਰ ਉੱਪਰ ਇਕੱਠ ਕੀਤੇ ਸਨ ਅਤੇ ਧਰਨੇ-ਪ੍ਰਦਰਸ਼ਨ ਵੀ ਕੀਤੇ ਪਰ ਜਿਆਦਾਤਰ ਮੌਕੇ ਉੱਤੇ ਬਲਵੀਰ ਰਾਣੀ ਸੋਢੀ ਗੈਰ-ਹਾਜ਼ਰ ਹੀ ਰਹੀ ਸੀ। ਅਜਿਹੇ ਵਿਚ ਕਾਂਗਰਸ ਪਾਰਟੀ ਨੂੰ ਆਪਣਾ ਢਾਂਚਾ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਆਪਣੇ ਮਜ਼ਬੂਤ ਆਗੂਆਂ ਨੂੰ ਕਿਸੇ ਨਾ ਕਿਸੇ ਤਰਹਾਂ ਦੇ ਨਾਲ ਪਾਰਟੀ ਵਿਚ ਬਰਕਰਾਰ ਰੱਖਣਾ ਜ਼ਰੂਰੀ ਹੈ। ਅਜਿਹੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਵੀ ਕਈ ਚੁਣੋਤੀਆਂ ਪੇਸ਼ ਆ ਸਕਦੀਆਂ ਹਨ।

error: Content is protected !!