Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
6
ਅਰਸ਼ਦੀਪ ਸਿੰਘ ਨੂੰ ਟ੍ਰੋਲ ਕਰਣ ਵਾਲੇ, ਸਿੱਖ ਇਤਿਹਾਸ ਪੜਨ: ਅਰਵਿੰਦਰ ਸਿੰਘ ਰਾਜਾ
Latest News
National
Punjab
ਅਰਸ਼ਦੀਪ ਸਿੰਘ ਨੂੰ ਟ੍ਰੋਲ ਕਰਣ ਵਾਲੇ, ਸਿੱਖ ਇਤਿਹਾਸ ਪੜਨ: ਅਰਵਿੰਦਰ ਸਿੰਘ ਰਾਜਾ
September 6, 2022
editor
ਅਰਸ਼ਦੀਪ ਸਿੰਘ ਨੂੰ ਟ੍ਰੋਲ ਕਰਣ ਵਾਲੇ, ਸਿੱਖ ਇਤਿਹਾਸ ਪੜਨ: ਅਰਵਿੰਦਰ ਸਿੰਘ ਰਾਜਾ
ਦੇਸ਼ ਅੰਦਰ ਨਫਰਤੀ ਪ੍ਰਚਾਰ ਕਰਣ ਵਾਲਿਆਂ ਵਲੋਂ ਸਿੱਖ ਕੌਮ ਨੂੰ ਅਲੱਗ-ਥਲੱਗ ਕਰਨ ਦੀ ਕੋਝੀ ਸਾਜ਼ਿਸ਼
ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ):- ਬੀਤੇ ਇਕ ਦਿਨ ਪਹਿਲਾਂ ਇਕ ਸਿੱਖ ਕ੍ਰਿਕੇਟਰ ਅਰਸ਼ਦੀਪ ਸਿੰਘ ਨੂੰ ਵੱਖਵਾਦੀ, ਅੱਤਵਾਦੀ ਅਤੇ ਖਾਲਿਸਤਾਨੀ ਦੇ ਸ਼ਬਦਾਂ ਨਾਲ ਨਿਵਾਜ ਕੇ ਉਸਦਾ ਟ੍ਰੋਲ ਕੀਤਾ ਗਿਆ ਸੀ ਜਿਸ ਤੇ ਪ੍ਰਤੀਕਰਮ ਦੇਂਦਿਆਂ ਅਖੰਡ ਕੀਰਤਨੀ ਜੱਥਾ (ਦਿੱਲੀ) ਦੇ ਸਾਬਕਾ ਮੁੱਖੀ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਅਰਸ਼ਦੀਪ ਸਿੰਘ ਇਕ ਸਾਬਤ ਸੂਰਤ ਸਿੱਖ ਹੈ ਤੇ ਦੇਸ਼ ਅੰਦਰ ਨਫਰਤੀ ਪ੍ਰਚਾਰ ਕਰਣ ਵਾਲਿਆਂ ਵਲੋਂ ਇਹ ਸਿੱਖ ਕੌਮ ਨੂੰ ਅਲੱਗ-ਥਲੱਗ ਕਰਨ ਦੀ ਕੋਝੀ ਸਾਜ਼ਿਸ਼ ਅਤੇ ਹਿੰਦੁਸਤਾਨ ਵਿੱਚ ਫਿਰਕੂ ਅਸ਼ਾਂਤੀ ਪੈਦਾ ਕਰਨ ਦੀ ਅਤਿ ਘਿਨਾਉਣੀ ਕੋਸ਼ਿਸ਼ ਹੈ। ਹਿੰਦੁਸਤਾਨ ਵਿੱਚ ਘੱਟ ਗਿਣਤੀਆਂ ਦੇ ਖਿਲਾਫ਼ ਫਿਰਕੂ ਜ਼ਹਿਰ ਐਨਾਂ ਫੈਲ ਚੁੱਕਾ ਹੈ ਇਥੇ ਕੁੱਝ ਵੀ ਮਾੜਾ ਵਾਪਰ ਜਾਵੇ ਉਸ ਦੀਆਂ ਜ਼ਿੰਮੇਵਾਰ ਘੱਟ ਗਿਣਤੀਆਂ ਹੁੰਦੀਆਂ ਹਨ, ਸਿੱਖ ਜਿੰਨ੍ਹੇ ਮਰਜ਼ੀ ਕਰੋਨਾ ਅਤੇ ਹੋਰ ਆਫ਼ਤਾਂ ਸਮੇਂ ਵਿੱਚ ਲੰਗਰ ਲਾ ਦੇਣ, ਦਵਾਈਆਂ ਵੰਡਣ, ਸਸਤੇ ਇਲਾਜ ਲਈ ਮਸ਼ੀਨਾਂ ਲਗਵਾਣ, ਸਰਹੱਦਾਂ ਤੇ ਮਰਦੇ ਰਹਿਣ ਹਿੰਦੁਸਤਾਨੀ ਸਟੇਟ ਦੀ ਨਜ਼ਰ ਵਿੱਚ ਦੇਸ਼ ਭਗਤ ਨਹੀਂ ਬਣ ਸਕਦੇ, ਦੂਜੇ ਪਾਸੇ ਬਹੁ ਗਿਣਤੀ ਵਾਲਾ ਜਿੱਡਾ ਮਰਜ਼ੀ ਜ਼ੁਰਮ ਕਰੇ, ਬਲਾਤਕਾਰ ਕਰੇ ਹਿੰਦੁਸਤਾਨੀ ਸਟੇਟ ਦੀ ਅਦਾਲਤ ਉਨ੍ਹਾਂ ਨੂੰ ਬਾਇੱਜ਼ਤ ਬਰੀ ਕਰਦੀ ਹੈ ।
ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਜਾਂ ਆਖ਼ਰੀ ਘਟਨਾ ਨਹੀਂ ਅਜਿਹੀਆਂ ਘਟਨਾਵਾਂ ਨਿੱਤ ਵਾਪਰਦੀਆਂ ਹਨ, ਦੁੱਖ ਉਨ੍ਹਾਂ ਲੋਕਾਂ ਤੇ ਹੁੰਦਾ ਹੈ ਜਿੰਨ੍ਹਾਂ ਨੂੰ ਗੁਲਾਮੀ ਦਾ ਕਦੇ ਅਹਿਸਾਸ ਨਹੀਂ ਹੋਇਆ.? ਕਦੋਂ ਜਾਗਣਗੇ ਸਾਡੇ ਲੋਕ ਹਿੰਦੂ ਰਾਸ਼ਟਰ ਸਾਨੂੰ ਜੋ ਮਰਜ਼ੀ ਆਖੀਂ ਜਾਵੇ ਮੰਦਬੁੱਧੀਆਂ ਨੂੰ ਕੋਈ ਫਰਕ ਨਹੀਂ ਪੈਂਦਾ ।
ਉਨ੍ਹਾਂ ਕਿਹਾ ਕਿ ਸਮੁੱਚਾ ਸਿੱਖ ਪੰਥ ਅਤੇ ਘੱਟ ਗਿਣਤੀਆਂ ਉਸ ਨੌਜਵਾਨ ਖਿਡਾਰੀ ਦੇ ਨਾਲ ਅਡੋਲ ਖੜ੍ਹਾ ਹੈ ।
ਅਸੀਂ ਅਰਸ਼ਦੀਪ ਨੂੰ ਸ਼ੁੱਭਕਾਮਨਾਵਾਂ ਅਤੇ ਭਰੋਸਾ ਦਿਵਾਉਂਦੇ ਹਾਂ ਕਿ ਸਾਨੂੰ ਉੱਮੀਦ ਹੈ ਕਿ ਉਹ ਭਵਿੱਖ ਅੰਦਰ ਸੰਸਾਰ ਭਰ ਵਿਚ ਸਿੱਖ ਪੰਥ ਦਾ ਨਾਮ ਰੌਸ਼ਨ ਕਰੇਗਾ। ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਅਰਸ਼ਦੀਪ ਨੂੰ ਸਾਡਾ ਸੁਨੇਹਾ ਹੈ ਕਿ ਉਹ ਸ਼ਰਾਰਤੀ ਲੋਕਾਂ ਵਲੋਂ ਕੀਤੀਆਂ ਟਰੋਲਾਂ ਨੂੰ ਨਜ਼ਰਅੰਦਾਜ਼ ਕਰੇ ਅਤੇ ਆਪਣੇ ਵਿਰੋਧੀਆਂ ਨੂੰ ਸ਼ਰਮਸਾਰ ਕਰਨ ਵਧੀਆ ਫ਼ਿਲਡਿੰਗ, ਬੌਲਿੰਗ ਅਤੇ ਬੈੱਟਿੰਗ ਲਈ ਹੋਰ ਮਿਹਨਤ ਕਰੇ।
Post navigation
ਨਹੀਂ ਮਿਲਿਆ ਕੋਈ ਪੱਕਾ ਸਬੂਤ, ਵਕੀਲ ਅਦਾਲਤ ‘ਚ ਕਹਿੰਦਾ ਸਿਰਫ ਸਿਆਸੀ ਬਦਲਾਖੋਰੀ ਹੀ ਆ, ਇਦਾਂ ਫਿਰ ਧਰਮਸੋਤ ਨੂੰ ਮਿਲ ਗਈ ਜ਼ਮਾਨਤ…
ਐੱਸ.ਵਾਈ.ਐੱਲ ਮੁੱਦਾ ਪੰਜਾਬ-ਹਰਿਆਣਾ ਗੱਲਬਾਤ ਰਾਹੀਂ ਹੱਲ ਕਰੇ: ਸੁਪਰੀਮ ਕੋਰਟ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us