ਗੱਡੀ ਦੀ ਪਿਛਲੀ ਸੀਟ ‘ਤੇ ਵੀ ਲਗਾਉਣੀ ਪਵੇਗੀ ਸੀਟ ਬੈਲਟ, ਇੰਨੇ ਦਿਨਾਂ ‘ਚ ਆ ਸਕਦੀ ਹੈ ਨੋਟੀਫਿਕੇਸ਼ਨ

ਗੱਡੀ ਦੀ ਪਿਛਲੀ ਸੀਟ ‘ਤੇ ਵੀ ਲਗਾਉਣੀ ਪਵੇਗੀ ਸੀਟ ਬੈਲਟ, ਇੰਨੇ ਦਿਨਾਂ ‘ਚ ਆ ਸਕਦੀ ਹੈ ਨੋਟੀਫਿਕੇਸ਼ਨ


ਵੀਓਪੀ ਬਿਊਰੋ – ਇੱਕ ਸੜਕ ਹਾਦਸੇ ਵਿੱਚ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਮੌਤ ਨੇ ਕਾਰ ਦੀ ਪਿਛਲੀ ਸੀਟ ‘ਤੇ ਵੀ ਸੀਟ ਬੈਲਟ ਪਹਿਨਣ ਦੀ ਜ਼ਰੂਰਤ ‘ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਕੇਂਦਰੀ ਸੜਕ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਖੁਦ ਐਲਾਨ ਕੀਤਾ ਹੈ ਕਿ ਕਾਰ ਵਿੱਚ ਬੈਠੇ ਸਾਰੇ ਯਾਤਰੀਆਂ ਲਈ ਸੀਟ ਬੈਲਟ ਬੰਨ੍ਹਣਾ ਲਾਜ਼ਮੀ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਟਰਾਂਸਪੋਰਟ ਮੰਤਰਾਲਾ ਅਗਲੇ 2-3 ਦਿਨਾਂ ‘ਚ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰੇਗਾ।

ਦੱਸ ਦਈਏ ਕਿ ਨਵੇਂ ਨਿਯਮ ਦਾ ਬਿੱਲ ਪਾਸ ਹੋਣ ਪਿੱਛੋਂ ਸੀਟ ਬੈਲਟ ਨਾ ਲਗਾਉਣ ‘ਤੇ ਵਾਹਨ ਚਾਲਕ ਨੂੰ 1000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਪਹਿਲਾਂ ਬਿਨਾਂ ਬੈਲਟ 100 ਰੁਪਏ ਦਾ ਹੀ ਜੁਰਮਾਨਾ ਪੈਂਦਾ ਸੀ। ਮੋਟਰ ਵਹੀਕਲ ਸੋਧ ਬਿਲ ‘ਚ ਸੋਧ ਤੋਂ ਬਾਅਦ ਇਹ ਲਾਜ਼ਮੀ ਹੋ ਗਿਆ ਹੈ ਕਿ ਕਾਰ ਦੀ ਪਿਛਲੀ ਸੀਟ ਉਤੇ ਬੈਠੀ ਸਵਾਰੀ ਵੀ ਸੀਟ ਬੈਲਟ ਪਹਿਨੇ।

ਭਾਰਤ ‘ਚ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਯਾਤਰੀ ਸੀਟ ਬੈਲਟ ਲਗਾਉਣਾ ਨਹੀਂ ਸਮਝਦੇ। ਇੱਥੋਂ ਤੱਕ ਕਿ ਟ੍ਰੈਫਿਕ ਪੁਲਿਸ ਵੀ ਇਸ ਵਿਵਸਥਾ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਘੱਟ ਹੀ ਜੁਰਮਾਨਾ ਕਰਦੀ ਹੈ। ਦੇਖਣ ਵਿਚ ਆਇਆ ਹੈ ਕਿ ਵੱਡੇ ਸ਼ਹਿਰਾਂ ਅਤੇ ਮਹਾਨਗਰਾਂ ਵਿੱਚ ਪਿਛਲੀ ਸੀਟ ‘ਤੇ ਬੈਠਣ ਵਾਲੇ ਲੋਕਾਂ ਵਿੱਚ ਸੀਟ ਬੈਲਟ ਘੱਟ ਹੀ ਪਹਿਨੀ ਜਾਂਦੀ ਹੈ। ਛੋਟੇ ਕਸਬਿਆਂ ਵਿੱਚ ਇਹ ਅਨੁਪਾਤ ਲਗਭਗ ਜ਼ੀਰੋ ਹੈ।

error: Content is protected !!