ਕੌਣ ਬੇਵਫਾ ਹੈ ਤੇ ਵਫਾ ਕਿੰਨੇ ਕਰੀ ਐ, ਇਸ਼ਕੇ ਦੀ ਬਾਜ਼ੀ ਕਿੰਨੇ ਜਿੱਤੀ ਕਿੰਨੇ ਹਰੀ ਐ- ਜੇਲ੍ਹ ਤੋਂ ਬਾਹਰ ਆਉਂਦੇ ਹੀ ਧਰਮਸੋਤ ਨੇ ਦੱਸਿਆ ਆਪਣਿਆਂ ਤੇ ਪਰਾਇਆ ਦਾ ਫਰਕ…

ਕੌਣ ਬੇਵਫਾ ਹੈ ਤੇ ਵਫਾ ਕਿੰਨੇ ਕਰੀ ਐ, ਇਸ਼ਕੇ ਦੀ ਬਾਜ਼ੀ ਕਿੰਨੇ ਜਿੱਤੀ ਕਿੰਨੇ ਹਰੀ ਐ- ਜੇਲ੍ਹ ਤੋਂ ਬਾਹਰ ਆਉਂਦੇ ਹੀ ਧਰਮਸੋਤ ਨੇ ਦੱਸਿਆ ਆਪਣਿਆਂ ਤੇ ਪਰਾਇਆ ਦਾ ਫਰਕ…

ਨਾਭਾ (ਵੀਓਪੀ ਬਿਊਰੋ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਸਾਧੂ ਸਿੰਘ ਧਰਮਸੋਤ ਨੂੰ ਦਰੱਖਤ ਵੇਚਣ ਪਿੱਛੇ 500 ਰੁਪਏ ਕਮਿਸ਼ਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ ਅਤੇ ਇਸ ਦੌਰਾਨ ਉਹਨਾਂ ਨੂੰ ਪਿੱਛਲੇ ਦਿਨੀਂ ਪੰਜਾਹ ਤੇ ਹਰਿਆਣਾ ਹਾਈ ਕੋਰਟ ਵੱਲੋਂ ਵੀ ਰਾਹਤ ਦੇ ਦਿੰਦੇ ਹੋਏ ਉਸ ਦੀ ਜ਼ਮਾਨਤ ਮਨਜੂਰ ਕਰ ਲਈ ਗਈ ਸੀ ਅਤੇ ਇਸੇ ਦੌਰਾਨ ਅੱਜ ਉਹਨਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਅੱਜ 90 ਦਿਨਾਂ ਬਾਅਦ ਜੇਲ੍ਹ ਵਿੱਚੋਂ ਬਾਹਰ ਆਏ।

ਇਸ ਦੌਰਾਨ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਤਰਹਾਂ ਬਾਕੀ ਜੇਲ੍ਹ ਵਿੱਚ ਜਾਂਦੇ ਹਨ, ਉਸੇ ਤਰਹਾਂ ਮੈਂ ਵੀ ਗਿਆ ਅਤੇ ਜੇਲ੍ਹ ਵਿੱਚ ਰਿਹਾ। ਉਹਨਾਂ ਨੇ ਕਿਹਾ ਕਿ ਆਦਮੀ ਜੇਲ੍ਹ ਤੋਂ ਮਜ਼ਬੂਤੀ ਨਾਲ ਬਾਹਰ ਆਉਂਦਾ ਹੈ। ਉਸ ਨੇ ਦੱਸਿਆ ਕਿ ਇਸ ਔਖੇ ਸਮੇਂ ਵਿੱਚ ਹੀ ਆਪਣਿਆਂ ਅਤੇ ਪਰਾਇਆ ਦਾ ਪਤਾ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਹੀ ਪਤਾ ਚੱਲਦਾ ਹੈ ਕਿ ਸਾਜੇ ਨਾਲ ਕੌਣ ਖੜ੍ਹਾ ਹੈ ਅਤੇ ਸਾਡੇ ਨਾਲ ਰਹਿ ਕੇ ਹੀ ਸਾਡੇ ਬਾਰੇ ਕੌਣ ਬੁਰਾ ਸੋਚ ਰਿਹਾ ਸੀ। ਨਾਭਾ ਜੇਲ੍ਹ ਵਿੱਚੋਂ ਬਾਹਰ ਆਉਂਦੇ ਹੀ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਸ ਨੂੰ ਦੇਸ਼ ਦੇ ਕਾਨੂੰਨ ਅਤੇ ਸੱਚੇ ਪਾਤਸ਼ਾਹ ਉੱਪਰ ਪੂਰਾ ਭਰੋਸਾ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ।

ਤੁਹਾਨੂੰ ਦੱਸ ਦੇਈਏ ਕਿ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਉੱਪਰ ਕੈਪਟਨ ਸਰਕਾਰ ‘ਚ ਜੰਗਲਾਤ ਮੰਤਰੀ ਰਹਿੰਦਿਆਂ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਉਸ ਨੇ ਦਰੱਖਤ ਕੱਟਣ ਦੇ ਪਰਮਿਟ ਧਾਰਕਾਂ ਤੋਂ ਇੱਕ ਦਰੱਖਤ ‘ਤੇ 500 ਰੁਪਏ ਕਮਿਸ਼ਨ ਲਿਆ। ਹਾਲਾਂਕਿ ਕੋਈ ਵੀ ਪਰਮਿਟ ਧਾਰਕ ਹਾਈ ਕੋਰਟ ਵਿੱਚ ਗਵਾਹੀ ਦੇਣ ਲਈ ਨਹੀਂ ਆਇਆ। ਇਸ ਤੋਂ ਇਲਾਵਾ ਉਸ ‘ਤੇ ਚੋਣ ਹਲਫਨਾਮੇ ‘ਚ ਆਪਣੀ ਪਤਨੀ ਦੇ ਨਾਂ ‘ਤੇ ਮੋਹਾਲੀ ‘ਚ 500 ਗਜ਼ ਦਾ ਰਿਹਾਇਸ਼ੀ ਪਲਾਟ ਛੁਪਾਉਣ ਦਾ ਵੀ ਦੋਸ਼ ਹੈ। ਜਿਸ ਬਾਰੇ ਵਿਜੀਲੈਂਸ ਬਿਊਰੋ ਨੇ ਚੋਣ ਕਮਿਸ਼ਨ ਨੂੰ ਰਿਪੋਰਟ ਭੇਜ ਦਿੱਤੀ ਹੈ।

ਅਜਿਹੇ ਸਾਰੇ ਮਾਮਲੇ ਦੇ ਨਾਲ ਪੰਜਾਬੀ ਸਿੰਗਰ ਨਛੱਤਰ ਗਿੱਲ਼ ਦਾ ਇਕ ਪੁਰਾਣਾ ਉਦਾਸ ਗੀਤ ਪੂਰਾ ਢੁੱਕਦਾ ਹੈ, ਜਿਸ ਦੇ ਬੋਲ ਹਨ -ਕੌਣ ਬੇਵਫਾ ਹੈ ਤੇ ਵਫਾ ਕਿੰਨੇ ਕਰੀ ਐ, ਇਸ਼ਕੇ ਦੀ ਬਾਜ਼ੀ ਕਿੰਨੇ ਜਿੱਤੀ ਕਿੰਨੇ ਹਰੀ ਐ- ।

error: Content is protected !!