‘ਆਪ’ ਵਿਧਾਇਕ ਤੇ ਉਸ ਦੇ ਕਰੀਬੀਆਂ ਦੇ ਟਿਕਾਣਿਆਂ ਉੱਪਰ ਈਡੀ ਦੀ ਰੇਡ…

ਆਪ ਵਿਧਾਇਕ ਤੇ ਉਸ ਦੇ ਕਰੀਬੀਆਂ ਦੇ ਟਿਕਾਣਿਆਂ ਉੱਪਰ ਈਡੀ ਦੀ ਰੇਡ…

ਅਮਰਗਡ਼੍ਹ (ਵੀਓਪੀ ਬਿਊਰੋ) ਪੰਜਾਬ ਦੀ ਸੱਤਾ ਵਿੱਚ ਸਰਕਾਰ ਬਣਾ ਕੇ ਲਗਾਤਾਰ ਕਾਂਗਰਸ ਦੇ ਸਾਬਕਾ ਮੰਤਰੀਆਂ ਖਿਲਾਫ ਵਿਜੀਲੈਂਸ ਵਿਭਾਗ ਦੀ ਕਾਰਵਾਈ ਕਰਵਾ ਕੇ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਛੇੜ ਰਹੇ ਆਮ ਆਦਮੀ ਪਾਰਟੀ ਦੇ ਖੁਦ ਦੇ ਹੀ ਇਕ ਵਿਧਾਇਕ ਦੇ ਘਰ ਅੱਜ ਸਵੇਰੇ ਦੇ ਸਮੇਂ ਹੀ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਛਾਪਾ ਮਾਰਿਆ ਹੈ। ਇਸ ਦੇ ਨਾਲ ਹੀ ਈਡੀ ਨੇ ਉਸ ਦੇ ਘਰ ਦੇ ਨਾਲ ਨਾਲ ਦਫਤਰ ਅਤੇ ਹੋਰ ਕੰਮਕਾਜ ਤੇ ਫੈਕਟਰੀਆਂ ਆਦਿ ਵਿੱਚ ਵੀ ਛਾਪੇਮਾਰੀ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਖਿਲਾਫ 40 ਕਰੋੜ ਰੁਪਏ ਦੇ ਬੈਂਕ ਘੁਟਾਲੇ ਦੇ ਦੋਸ਼ ਦੇ ਮਾਮਲੇ ਵਿਚ ਇਸੇ ਸਾਲ 7 ਮਈ ਨੂੰ ਪਹਿਲਾਂ ਵੀ ਈਡੀ ਵੱਲੋਂ ਗੱਜਣਮਾਜਰਾ ਦੇ ਘਰ ਅਤੇ ਦਫਤਰ ਵਿਖੇ ਛਾਪੇਮਾਰੀ ਕੀਤੀ ਗਈ ਸੀ। ਅੱਜ ਮਾਲੇਰਕੋਟਲਾ ਵਿਖੇ ਸਥਿਤ ਸਕੂਲ, ਲੁਧਿਆਣਾ ਬਾਈਪਾਸ ਮਾਲੇਰਕੋਟਲਾ ਵਿਖੇ ਸਥਿਤ ਕਲੋਨੀ, ਜਿੱਤਵਾਲ ਕਲਾ ਵਿਖੇ ਸਥਿਤ ਫੈਕਟਰੀ , ਰਿਹਾਇਸ਼ ਅਤੇ ਇਕ ਨਜ਼ਦੀਕੀ ਦੀ ਰਿਹਾਇਸ਼ ਸਮੇਤ ਕਈ ਹੋਰ ਥਾਵਾਂ ਤੇ ਛਾਪੇਮਾਰੀ ਕਰਕੇ ਰਿਕਾਰਡ ਖੰਗਾਲਿਆ ਜਾ ਰਿਹਾ ਹੈ।

ਇਸ ਦੌਰਾਨ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ 12 ਕਰੀਬੀ ਵਿਅਕਤੀਆਂ ਦੇ ਟਿਕਾਣਿਆਂ ਉੱਪਰ ਵੀ ਛਾਪੇਮਾਰੀ ਕੀਤੀ ਹੈ। ਉਕਤ ਛਾਪੇਮਾਰੀ 40 ਕਰੋੜ ਰੁਪਏ ਦੇ ਬੈਂਕ ਘੁਟਾਲੇ ਸਬੰਧੀ ਹੀ ਦੇਖੀ ਜਾ ਰਹੀ ਹੈ। ਫਿਲਹਾਲ ਈਡੀ ਆਪਣੀ ਛਾਪੇਮਾਰੀ ਦੌਰਾਨ ਕਾਰਵਾਈ ਕਰ ਰਹੀ ਹੈ। ਪਿਛਲੀ ਵਾਰ 94 ਦਸਤਖਤ ਕੀਤੇ ਖਾਲੀ ਚੈੱਕ ਲਾਲ ਰੰਗ ਵਿੱਚ ਮਿਲੇ ਸਨ। ਕਈਆਂ ਦੇ ਆਧਾਰ ਕਾਰਡ ਵੀ ਮਿਲੇ ਹਨ। 16.57 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਪੁਲਿਸ ਨੇ 88 ਵਿਦੇਸ਼ੀ ਕਰੰਸੀ ਨੋਟ, ਜਾਇਦਾਦ ਦੇ ਦਸਤਾਵੇਜ਼, ਕਈ ਬੈਂਕ ਖਾਤਿਆਂ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਹਨ।

error: Content is protected !!