ਈਡੀ ਨੇ 14 ਘੰਟੇ ਛਾਪੇਮਾਰੀ ਕਰ ਕੇ 32 ਲੱਖ ਰੁਪਏ, ਵਿਧਾਇਕ ਤੇ ਉਸ ਦੇ ਭਰਾ ਦਾ ਮੋਬਾਈਲ ਅਤੇ ਹੋਰ ਕਾਗਜ਼ਾਤ ਲਏ ਕਬਜ਼ੇ ਵਿੱਚ…

ਈਡੀ ਨੇ 14 ਘੰਟੇ ਛਾਪੇਮਾਰੀ ਕਰ ਕੇ 32 ਲੱਖ ਰੁਪਏ, ਵਿਧਾਇਕ ਤੇ ਉਸ ਦੇ ਭਰਾ ਦਾ ਮੋਬਾਈਲ ਅਤੇ ਹੋਰ ਕਾਗਜ਼ਾਤ ਲਏ ਕਬਜ਼ੇ ਵਿੱਚ…

ਅਮਰਗੜ੍ਹ (ਵੀਓਪੀ ਬਿਊਰੋ) –  ਬੀਤੇ ਦਿਨੀਂ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਜਸਵੰਤ ਗੱਜਣਮਾਜਰਾ ਦੇ ਘਰ ਅਤੇ ਉਹਨਾਂ ਦੇ 12 ਕਰੀਬੀ ਵਿਅਕਤੀਆਂ ਦੇ ਟਿਕਾਣਿਆਂ ਉੱਪਰ ਵੀ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਛਾਪੇਮਾਰੀ 14 ਘੰਟੇ ਤੱਕ ਚੱਲੀ। ਈਡੀ ਨੇ ਉਸ ਦੇ ਘਰ, ਸਕੂਲ ਅਤੇ ਫੈਕਟਰੀ ਤੋਂ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਹਨ ਅਤੇ ਇਸ ਦੌਰਾਨ ਈਡੀ ਨੇ 32 ਲੱਖ ਰੁਪਏ ਨਕਦ ਬਰਾਮਦ ਕੀਤੇ।

ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਇਸ ਦੌਰਾਨ ਵਿਧਾਇਕ ਗੱਜਣਮਾਜਰਾ ਅਤੇ ਉਸ ਦੇ ਭਰਾ ਦਾ ਮੋਬਾਈਲ ਵੀ ਈਡੀ ਨੇ ਕਬਜ਼ੇ ‘ਚ ਲੈ ਲਿਆ ਹੈ। ਉਨ੍ਹਾਂ ਕੋਲੋਂ ਬਰਾਮਦ ਹੋਈ ਰਕਮ ਕਾਰੋਬਾਰ ਦੀ ਅਦਾਇਗੀ ਸੀ। ਘਰ ਵਿੱਚ ਅਕਸਰ ਨਕਦੀ ਪਈ ਰਹਿੰਦੀ ਸੀ। ਉਹ ਈਡੀ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰੇਗਾ। ਈਡੀ ਅਧਿਕਾਰੀਆਂ ਨੇ ਵਿਧਾਇਕ ਗੱਜਣਮਾਜਰਾ ਅਤੇ ਭਰਾ ਦੇ ਬਿਆਨ ਵੀ ਦਰਜ ਕੀਤੇ। ਇਸ ਦੌਰਾਨ 14 ਅਧਿਕਾਰੀਆਂ ਨੇ ਉਸ ਦੇ ਟਿਕਾਣੇ ‘ਤੇ ਛਾਪਾ ਮਾਰਿਆ।

‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਉਸ ਸਮੇਂ ਸੁਰਖੀਆਂ ‘ਚ ਆ ਗਏ, ਜਦੋਂ ਉਨ੍ਹਾਂ ਨੇ ਸਿਰਫ 1 ਰੁਪਏ ਤਨਖਾਹ ਲੈਣ ਦਾ ਐਲਾਨ ਕੀਤਾ। ਗੱਜਣਮਾਜਰਾ ਨੇ ਕਿਹਾ ਸੀ ਕਿ ਪੰਜਾਬ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਮੈਂ ਵਿਧਾਇਕ ਵਜੋਂ 1 ਰੁਪਏ ਤਨਖਾਹ ਲਵਾਂਗਾ। ਚੋਣ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ।

error: Content is protected !!