ਪੰਜਾਬ ‘ਚ 25 ਜਗ੍ਹਾ NIA ਦੀ ਦਸਤਕ, ਗੈਂਗਸਟਰ ਜੱਗੂ ਭਗਵਾਨਪੁਰੀਆਂ, ਸ਼ੁਭਮ ਤੇ ਰਵੀ ਰਾਜਗੜ੍ਹ ਦੇ ਘਰ ਛਾਪੇਮਾਰੀ ਕਰ ਕੇ ਕਬਜ਼ੇ ‘ਚ ਲਏ ਦਸਤਾਵੇਜ਼, ਬੈਂਕ ਡਿਟੇਲ ਦੀ ਜਾਂਚ, ਕਿੱਥੋ ਪਾਉਂਦੇ ਨੇ ਇਹ 5-5 ਹਜ਼ਾਰ ਦੀਅਂ ਸ਼ਰਟਾਂ ਤੇ ਚੱਪਲਾਂ…

ਪੰਜਾਬ ‘ਚ 25 ਜਗ੍ਹਾ NIA ਦੀ ਦਸਤਕ, ਗੈਂਗਸਟਰ ਜੱਗੂ ਭਗਵਾਨਪੁਰੀਆਂ, ਸ਼ੁਭਮ ਤੇ ਰਵੀ ਰਾਜਗੜ੍ਹ ਦੇ ਘਰ ਛਾਪੇਮਾਰੀ ਕਰ ਕੇ ਕਬਜ਼ੇ ‘ਚ ਲਏ ਦਸਤਾਵੇਜ਼, ਬੈਂਕ ਡਿਟੇਲ ਦੀ ਜਾਂਚ, ਕਿੱਥੋ ਪਾਉਂਦੇ ਨੇ ਇਹ 5-5 ਹਜ਼ਾਰ ਦੀਅਂ ਸ਼ਰਟਾਂ ਤੇ ਚੱਪਲਾਂ…

ਵੀਓਪੀ ਬਿਊਰੋ – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਲੋਂ ਅੱਜ ਪੰਜਾਬ ਵਿੱਚ ਕਈ ਥਾਵਾਂ ਉੱਪਰ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਗੈਂਗਸਟਰਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਇਨਕਮ ਦੇ ਸਰੋਤਾਂ ਬਾਰੇ ਪੁੱਛਿਆ ਗਿਆ ਅਤੇ ਪਤਾ ਕੀਤਾ ਗਿਆ ਕਿ ਜੇਲ੍ਹਾਂ ਵਿੱਚ ਬੰਦ ਗੈਂਗਸਟਰ ਇੰਨੀਆਂ ਮਹਿੰਗੇ ਕੱਪੜੇ ਕਿੱਥੋ ਲੈ ਕੇ ਪਾ ਰਹੇ ਹਨ ਅਤੇ ਉਹਨਾਂ ਨੂੰ ਇੰਨੇ ਪੈਸੇ ਕਿੱਥੋਂ ਫਡਿੰਗ ਹੋ ਰਹੇ ਹਨ। ਇਸ ਸਾਰੇ ਮਾਮਲਿਆਂ ਸਬੰਧੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਗੁਰਦਾਸਪੁਰ ਵਿਖੇ ਗੈਂਗਸਟਰ ਜੱਗੂ ਭਗਵਾਨਪੁਰੀਆਂ ਤੇ ਲੁਧਿਆਣਾ ਦੇ ਗੈਂਗਸਟਰ ਰਵੀ ਰਾਜਗੜ੍ਹ ਦੇ ਘਰ ਛਾਪੇਮਾਰੀ ਕੀਤੀ। ਰਵੀ ਨੇ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਵਿਦੇਸ਼ ਭੇਜਣ ਦੇ ਲਈ 25 ਲੱਖ ਰੁਪਏ ਦਿੱਤੇ ਸਨ, ਤਾਂ ਜੋ ਉਹ ਜਾਲੀ ਪਾਸਪੋਰਟ ਬਣਵਾ ਸਕੇ।


ਦੂਜੇ ਪਾਸੇ ਐੱਨਆਈਏ ਦੀ ਟੀਮ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪਿੰਡ ਭਗਵਾਨਪੁਰ ਪਹੁੰਚ ਕੇ ਜੱਗੂ ਦੇ ਘਰ ਛਾਪੇਮਾਰੀ ਕੀਤੀ ਗਈ। ਜੱਗੂ ਦਾ ਪਿੰਡ ਭਗਵਾਨਪੁਰ ਜਿਲ੍ਹੇ ਗੁਰਦਾਸਪੁਰ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦਾ ਹੈ। ਫਿਲਹਾਲ ਜੱਗੂ ਦੇ ਘਰ ਨੂੰ ਜਾਂਦੀ ਗਲੀ ਵਿੱਚ ਪੁਲਿਸ ਮੁਲਾਜ਼ਮ ਲਗਾ ਕੇ ਮੀਡੀਆ ਨੂੰ ਅੱਗੇ ਜਾਣ ਤੋਂ ਰੋਕਿਆ ਹੋਇਆ ਹੈ ਅਤੇ NIA ਦੀ ਟੀਮ ਵੱਲੋਂ ਜਾਂਚ ਜਾਰੀ ਹੈ। ਜੱਗੂ ਭਗਵਾਨਪੁਰੀਆ ਕਈ ਕੇਸਾਂ ਵਿਚ ਨਾਮਜ਼ਦ ਹੈ ਅਤੇ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਵੀ ਜੱਗੂ ਦਾ ਨਾਮ ਸਾਹਮਣੇ ਆਇਆ ਹੈ। ਐੱਨਆਈਏ ਦੀ ਟੀਮ ਵੱਲੋਂ ਜਿੱਥੇ ਜੱਗੂ ਭਗਵਾਨਪੁਰੀਆ ਦੇ ਪਰਿਵਾਰਕ ਜੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਥੇ ਹੀ ਪਿੰਡ ਭਗਵਾਨਪੁਰ ਵਿਚ ਸੁੰਨਸਾਨ ਛਾਈ ਹੋਈ ਹੈ। ਸੂਤਰਾਂ ਮੁਤਾਬਿਕ ਐੱਨਆਈਏ ਦੀ ਟੀਮ ਸੋਮਵਾਰ ਸਵੇਰੇ ਛੇ ਵਜੇ ਦੇ ਕਰੀਬ ਜੱਗੂ ਭਗਵਾਨਪੁਰੀਆ ਦੇ ਘਰ ਪੁੱਜੀ ਸੀ ਅਤੇ 5 ਘੰਟੇ ਬੀਤਣ ਉਪਰੰਤ ਵੀ ਜੱਗੂ ਭਗਵਾਨਪੁਰੀਏ ਦੇ ਪਰਿਵਾਰ ਤੋਂ ਪੁੱਛ ਪੜਤਾਲ ਜਾਰੀ ਹੈ।

ਇਸ ਦੌਰਾਨ ਜੱਗੂ ਭਗਵਾਨਪੁਰੀਆ ਦੀ ਮਾਂ ਨੇ ਕਿਹਾ ਕਿ ਐੱਨਆਈਏ ਟੀਮ ਉਹਨਾਂ ਨਦੇ ਘਰੋਂ ਕਈ ਦਸਤਾਵੇਜਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਗਏ ਹਨ। ਜੱਗੂ ਦਾ ਮਾਂ ਨੇ ਕਿਹਾ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਸੀ ਕਿ ਜੱਗੂ ਜੇਲ੍ਹ ਵਿੱਚ ਰਹਿ ਤੇ ਇੰਨੇ ਮਹਿੰਗੇ-ਮਹਿੰਗੇ ਕੱਪੜੇ ਕਿੱਥੋਂ ਲੈ ਕੇ ਪਾਉਂਦਾ ਹੈ। ਇਸ ਦੌਰਾਨ ਉਹਨਾਂ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਕਿ ਉਹਨਾਂ ਨੂੰ ਪੈਸੇ ਕਿੱਥੋ ਆ ਰਹੇ ਹਨ ਅਤੇ ਇਸ ਦੌਰਾਨ ਉਹਨਾਂ ਦੀਆਂ ਬੈਂਕ ਦੀ ਡਿਟੇਲ ਵੀ ਐੱਨਆਈਏ ਟੀਮ ਨੇ ਹਾਸਲ ਕਰ ਲਈ ਹੈ।


ਦੂਜੇ ਪਾਸੇ ਲੁਧਿਆਣਾ ਜਿਲ੍ਹੇ ਵਿੱਚ ਅੱਜ ਤੜਕੇ ਸਿੱਧੂ ਮੂਸੇਵਾਲਾ ਕੇਸ ਸਬੰਧੀ ਹੀ ਪਿੰਡ ਰਾਜਗੜ੍ਹ ਵਿੱਚ ਵੀ ਐੱਨਆਈਏ ਦੀ ਟੀਮ ਨੇ ਛਾਪਮਾਰੀ ਕੀਤੀ। ਇਸ ਦੌਰਾਨ ਟੀਮ ਨੇ ਗੈਂਗਸਟਰ ਰਵਿ ਰਾਜਗੜ੍ਹ ਦੇ ਘਰ ਛਾਪੇਮਾਰੀ ਕੀਤੀ। ਗੈਂਗਸਟਰ ਰਵੀ ਪਿਛਲੇ 2 ਮਹੀਨਿਆਂ ਤੋਂ ਪੁਲਿਸ ਦੇ ਰਡਾਰ ‘ਤੇ ਹੈ, ਪਰ ਉਹ ਅੰਡਰਗ੍ਰਾਉਂਡ ਹੋਣ ਦੀ ਵਜ੍ਹਾ ਨਾਲ ਫੜ ਨਹੀਂ ਜਾ ਰਿਹਾ। ਸਵੇਰੇ 6 ਵਜੇ ਤੋਂ ਸਾਰਾ ਪੰਜਾਬ ਚੱਲ ਰਿਹਾ ਹੈ। NIA ਟੀਮ ਬਹਾਦਰਕੇ ਰੋਡ ‘ਤੇ ਕਿਸੇ ਵੀ ਤਰ੍ਹਾਂ ਦਾ ਪਤਾ ਵੀ ਲੱਗ ਰਿਹਾ ਹੈ। ਰਵੀ ਰਾਜਗਢ ਦੇ ਘਰ ਤੋਂ ਟੀਮ ਦੇ ਹੱਥ ਕੁਝ ਦਸਤਾਵੇਜ਼ ਲੱਗਦੇ ਹਨ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਦੇ 25 ਸਥਾਨਾਂ ‘ਤੇ ਰੇਡ ਕੀਤੀ। ਇਸ ਦੌਰਾਨ ਕਈ ਗੈਂਗਸਟਰਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਅੰਮ੍ਰਿਤਸਰ ਦੇ ਗੈਂਗਸਟਰ ਸ਼ੁਭਮ ਦੇ ਘਰ ਵੀ ਪੁਲਿਸ ਨੇ ਰੇਡ ਕੀਤਾ ਹੈ। ਉੱਥੇ ਹੀ ਕੋਟਕਪੁਰਾ, ਬਠਿੰਡਾ ਆਦਿ ਸ਼ਹਿਰ ਵਿਚ ਵੀ ਰੇਡ ਜਾਰੀ ਹੈ।

error: Content is protected !!