ਅੰਮ੍ਰਿਤਸਰ ਦਾ ਮਕਬੂਲਪੁਰਾ ਬਣਿਆ ‘ਨਸ਼ਾਪੁਰ’- ਕੁੜੀਆਂ-ਮੁੰਡੇ ਕਹਿੰਦੇ ਸ਼ਰੇਆਮ ਵਿਕਦਾ ਨਸ਼ਾ ਅਸੀ ਖੁਦ ਲੈਂਦੇ ਆ ਪਰ ਸਰਕਾਰ ਸੁੱਤੀ ਹੈ, ਅਸੀ ਮਿੰਨਤਾਂ ਕਰ ਛੱਡੀਆਂ ਪਰ …

ਅੰਮ੍ਰਿਤਸਰ ਦਾ ਮਕਬੂਲਪੁਰਾ ਬਣਿਆ ‘ਨਸ਼ਾਪੁਰ’- ਕੁੜੀਆਂ-ਮੁੰਡੇ ਕਹਿੰਦੇ ਸ਼ਰੇਆਮ ਵਿਕਦਾ ਨਸ਼ਾ ਅਸੀ ਖੁਦ ਲੈਂਦੇ ਆ ਪਰ ਸਰਕਾਰ ਸੁੱਤੀ ਹੈ, ਅਸੀ ਮਿੰਨਤਾਂ ਕਰ ਛੱਡੀਆਂ ਪਰ …

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) ਪੰਜਾਬ ਵਿੱਚ ਇਸ ਸਮੇਂ ਛੇਵਾਂ ਦਰਿਆ ਨਸ਼ੇ ਦਾ ਬੜੀ ਤੇਜ਼ੀ ਦੇ ਨਾਲ ਵਗ ਰਿਹਾ ਹੈ ਅਤੇ ਇਸ ਨਸ਼ੇ ਨੇ ਕਈ ਮਾਵਾਂ ਦੇ ਪੁੱਤ ਅਤੇ ਕਈ ਭੈਣਾਂ ਦੇ ਭਰਾ ਖੋਹ ਲਏ ਹਨ। ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦਾ ਮਕਬੂਲਪੁਰਾ ਇਲਾਕਾ ਨਸ਼ੇ ਦੇ ਨਾਲ ਕਾਫੀ ਬਦਨਾਮ ਨਜ਼ਰ ਆ ਰਿਹਾ ਹੈ ਅਤੇ ਪਿਛਲੇ ਦਿਨੀਂ ਇਕ ਮੁਟਿਆਰ ਦੀ ਵੀਡੀਓ ਵੀ ਸਾਹਮਣੇ ਆਈ ਸੀ ਜੋ ਕਿ ਮਕਬੂਲਪੁਰਾ ਇਲਾਕੇ ਦੀ ਦੱਸੀ ਜਾ ਰਹੀ ਸੀ, ਜਿਸ ਵਿੱਚ ਲੜਕੀ ਨਸ਼ੇ ਦਾ ਸੇਵਨ ਵਿੱਚ ਲਿਪਤ ਦਿਖਾਈ ਦੇ ਰਹੀ ਸੀ, ਜਿਸ ਤੋਂ ਬਾਅਦ ਅੱਜ ਫਿਰ ਅੰਮ੍ਰਿਤਸਰ ਦੇ ਮਕਬੂਲਪੁਰਾ ਤੇ ਇੱਕ ਲੜਕੀ ਮੀਡੀਆ ਦੇ ਸਾਹਮਣੇ ਆਈ, ਉਸ ਨੇ ਦੱਸਿਆ ਕਿ ਪੰਜਾਬ ਸਰਕਾਰ ਨਸ਼ਾ ਬੰਦ ਕਰਨ ਦੀਆਂ ਗੱਲਾਂ ਤਾਂ ਕਰ ਰਹੀ ਹੈ ਪਰ ਮਕਬੂਲਪੁਰੇ ਵਿੱਚ ਬੜੀ ਆਸਾਨੀ ਦੇ ਨਾਲ ਨਸ਼ਾ ਮਿਲ ਜਾਂਦਾ ਹੈ।

ਇਸ ਦੌਰਾਨ ਨਸ਼ਾ ਕਰਨ ਵਾਲੀ ਲੜਕੀ ਨੇ ਦੱਸਿਆ ਕਿ ਉਹ ਪਿਛਲੇ ਦੱਸ ਤੋਂ ਬਾਰਾਂ ਸਾਲਾਂ ਤੋਂ ਨਸ਼ੇ ਦੀ ਆਦੀ ਹੈ ਅਤੇ ਹੁਣ  ਉਹ ਨਸ਼ਾ ਛੱਡਣ ਲਈ ਸਰਕਾਰ ਅੱਗੇ ਮਿੰਨਤਾਂ ਕਰਦੀ ਦਿਖਾਈ ਦੇ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨਸ਼ਾ ਬੰਦ ਕਰ ਦੇਵੇ ਤਾਂ ਹੋ ਸਕਦਾ ਹੈ ਕਿ ਪੰਜਾਬ ਦੀ ਨੌਜਵਾਨੀ ਬਚ ਸਕੇ। ਉਹਨਾਂ ਨੇ ਕਿਹਾ ਇੱਥੇ ਨਸ਼ਾ ਸ਼ਰੇਆਮ ਵਿਕਦਾ ਹੈ ਪਰ ਸਰਕਾਰਾਂ ਸੱਤੀਆਂ ਹਨ। ਅਸੀ ਨਸ਼ਾ ਛੱਡਣ ਲਈ ਸਰਕਾਰ ਦੀਆਂ ਮਿੰਨਤਾਂ ਕਰ ਰਹੇ ਹਾਂ ਪਰ ਹੱਲ ਕੋਈ ਨਹੀਂ ਕਰ ਰਿਹਾ।

ਇਸ ਦੇ ਨਾਲ ਹੀ ਇੱਕ ਹੋਰ ਵਿਧਾਨ ਸਭਾ ਹਲਕਾ ਪੂਰਬੀ ਤੋਂ ਇਕ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਨਸ਼ੇ ਦੇ ਵਿੱਚ ਲੁਪਤ ਹੈ ਅਤੇ ਉਸ ਨੌਜਵਾਨ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈ ਕਿ ਉਸ ਨੇ ਕੀ ਗੱਲ ਕਰਨੀ ਹੈ ਹਾਲਾਂਕਿ ਵੀਡੀਓ ਬਣਾਉਣ ਵਾਲਾ ਨੂੰ ਨੌਜਵਾਨ ਨਸ਼ੇ ਵਿੱਚ ਲੁਪਤ ਨੌਜਵਾਨ ਨੂੰ ਨਸ਼ਾ ਛੱਡਣ ਦੀ ਵੀ ਗੱਲ ਕਰ ਰਿਹਾ ਪਰ ਨਸ਼ੇ ਵਿੱਚ ਲੁਪਤ ਨੌਜਵਾਨ ਸਾਫ ਦੱਸ ਰਿਹਾ ਹੈ ਕਿ ਉਸ ਨੂੰ ਕਿਸ ਜਗ੍ਹਾ ਤੋਂ ਨਸ਼ਾ ਮਿਲਦਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਦੇ ਵਿੱਚ ਇੱਕ ਲੜਕੀ ਦੀ ਨਸ਼ੇ ਦੀ ਹਾਲਤ ਵਿੱਚ ਵੀਡੀਓ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਸ ਨੇ ਵੀ ਇਸ ਤੇ ਐਕਸ਼ਨ ਲੈਂਦੇ ਹੋਏ ਮਕਬੂਲਪੁਰਾ ਇਲਾਕੇ ਵਿੱਚੋਂ ਛਾਪੇਮਾਰੀ ਕਰ ਪੰਦਰਾਂ ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਸ ਤੋਂ ਬਾਅਦ ਹੁਣ ਨਸ਼ਾ ਕਰਨ ਵਾਲੀਆਂ ਲੜਕੀਆਂ ਵੱਲੋਂ ਵੀ ਨਸ਼ਾ ਛੱਡਣ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਨਸ਼ਾ ਛੱਡਦੀਆਂ ਹਨ ਜਾਂ ਨਹੀਂ।

error: Content is protected !!