ਮਾਡਲ ਸੋਨੀਆ ਮਾਨ ਆਲ ਇੰਡੀਆ ਜਾਟ ਮਹਾਸਭਾ ‘ਚ ਹੋਈ ਸ਼ਾਮਲ, ਪ੍ਰਧਾਨ ਹਰਪੁਰਾ ਨੇ ਕਿਹਾ ਮਹਾਸਭਾ ਹੋਰ ਮਜ਼ਬੂਤ ਹੋਵੇਗੀ…

ਮਾਡਲ ਸੋਨੀਆ ਮਾਨ ਆਲ ਇੰਡੀਆ ਜਾਟ ਮਹਾਸਭਾ ‘ਚ ਹੋਈ ਸ਼ਾਮਲ, ਪ੍ਰਧਾਨ ਹਰਪੁਰਾ ਨੇ ਕਿਹਾ ਮਹਾਸਭਾ ਹੋਰ ਮਜ਼ਬੂਤ ਹੋਵੇਗੀ…


ਚੰਡੀਗੜ੍ਹ (ਵੀਓਪੀ ਬਿਊਰੋ) ਐਕਟਰਸ ਤੇ ਮਾਡਲ ਸੋਨੀਆ ਮਾਨ, ਜੋ ਕਿ ਕਿਸਾਨ ਅੰਦੋਲਨ ਦੌਰਾਨ ਵੀ ਕਾਫੀ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੀ ਹੈ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਰਗਰਮ ਰਹੀ ਸੀ। ਇਸ ਵਾਰ ਸੋਨੀਆ ਮਾਨ ਆਲ ਇੰਡੀਆ ਜਾਟ ਮਹਾਸਭਾ ‘ਚ ਸ਼ਾਮਲ ਹੋ ਗਈ। ਇਸ ਦੌਰਾਨ ਸੋਨੀਆ ਮਾਨ ਨੂੰ ਮਹਾਸਭਾ ਦੀ ਯੂਥ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਵੀ ਉਹਨਾਂ ਦੇ ਨਾਲ ਮੌਜੂਦ ਸਨ। ਇਸ ਦੌਰਾਨ ਉਹਨਾਂ ਨੂੰ ਪ੍ਰਧਾਨ ਉਨ੍ਹਾਂ ਨੂੰ ਪ੍ਰਧਾਨ ਹਰਪਾਲ ਸਿੰਘ ਨੇ ਉਨ੍ਹਾਂ ਨੂੰ ਮਹਾਸਭਾ ਵਿੱਚ ਸ਼ਾਮਲ ਕਰਵਾਇਆ।


ਇਸ ਦੌਰਾਨ ਸੋਨੀਆ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਆਪਣੇ ਸਮਾਜ ਦੇ ਲੋਕਾਂ ਲਈ ਸੰਘਰਸ਼ ਕਰਦੇ ਰਹਿਣਗੇ। ਆਲ ਇੰਡੀਆ ਜਾਟ ਮਹਾਂਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਦੇ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਨੇ ਸੋਨੀਆ ਮਾਨ ਦਾ ਮਹਾਂਸਭਾ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਕਿਰਿਆ ਦੇ ਤਹਿਤ ਸੋਨੀਆ ਮਾਨ ਨੂੰ ਆਲ ਇੰਡੀਆਂ ਜਾਟ ਮਹਾਸਭਾ ਪੰਜਾਬ ਦੀ ਯੂਥ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸੋਨੀਆ ਮਾਨ ਦੇ ਆਲ ਇੰਡੀਆ ਜਾਟ ਮਹਾਸਭਾ ਵਿੱਚ ਆਉਣ ਦੇ ਨਾਲ ਹੋਰ ਵੀ ਮਜ਼ਬੂਤੀ ਮਿਲੇਗੀ।


ਚੰਡੀਗੜ੍ਹ ਪ੍ਰੈੱਸ ਕਲੱਬ ‘ਚ ਆਯੋਜਿਤ ਪੱਤਰਕਾਰ ਸੰਮੇਲਨ ‘ਚ ਸੋਨੀਆ ਮਾਨ ਨੇ ਕਿਹਾ ਕਿ ਟੀਵੀ ਸਕਰੀਨ ਦੇ ਨਾਲ-ਨਾਲ ਉਨ੍ਹਾਂ ਨੇ ਹਮੇਸ਼ਾ ਕਿਸਾਨਾਂ ਅਤੇ ਸਮਾਜ ਦੇ ਲੋਕਾਂ ਲਈ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਜਾਟ ਮਹਾਸਭਾ ਚਲੀ ਗਈ ਹੈ। ਉਹ ਜਥੇਬੰਦੀ ਦੀਆਂ ਹੋਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਪੰਜਾਬ ਵਿੱਚ ਯੂਥ ਇਸਤਰੀ ਵਿੰਗ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਨਿਭਾਏਗੀ। ਪੰਜਾਬ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਜਾਟ ਭਾਈਚਾਰੇ ਨੂੰ ਹਰ ਖੇਤਰ ਵਿੱਚ ਨੁਮਾਇੰਦਗੀ ਦਿੱਤੀ ਜਾਵੇ ਅਤੇ ਓ.ਬੀ.ਸੀ ਤਹਿਤ ਰਾਖਵਾਂਕਰਨ ਦਿੱਤਾ ਜਾਵੇ, ਕਿਉਂਕਿ ਜਾਟ ਭਾਈਚਾਰੇ ਕੋਲ ਬਹੁਤ ਘੱਟ ਜ਼ਮੀਨ ਬਚੀ ਹੈ।

error: Content is protected !!