ਸੱਜਣ ਕੁਮਾਰ ਖਿਲਾਫ ਕੀਤੇ ਰੋਹ ਪ੍ਰਦਰਸ਼ਨ ਵਿਚ ਸਿੱਖ ਹੀ ਸ਼ਿਕਾਇਕਰਤਾ ਅਤੇ ਪਛਾਣ ਦੀ ਪੁਸ਼ਟੀ ਕਰਣ ਵਾਲਾ : ਡਾ. ਪਰਮਿੰਦਰ ਪਾਲ ਸਿੰਘ

ਸੱਜਣ ਕੁਮਾਰ ਖਿਲਾਫ ਕੀਤੇ ਰੋਹ ਪ੍ਰਦਰਸ਼ਨ ਵਿਚ ਸਿੱਖ ਹੀ ਸ਼ਿਕਾਇਕਰਤਾ ਅਤੇ ਪਛਾਣ ਦੀ ਪੁਸ਼ਟੀ ਕਰਣ ਵਾਲਾ : ਡਾ. ਪਰਮਿੰਦਰ ਪਾਲ ਸਿੰਘ

ਸਿੱਖ ਹੀ ਬਣੇ ਸਿੱਖਾਂ ਦੇ ਦੁਸ਼ਮਣ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਅੰਦਰ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਬਰੀ ਕੀਤੇ ਜਾਣ ਵਿਰੁੱਧ ਸਿੱਖਾਂ ਵਲੋਂ ਜ਼ੋਰਦਾਰ ਰੋਹ ਪ੍ਰਦਰਸ਼ਨ ਕੀਤਾ ਗਿਆ ਸੀ ਇਸ ਬਾਰੇ ਜਾਣਕਾਰੀ ਦੇਂਦਿਆਂ ਜਾਗੋ ਪਾਰਟੀ ਦੇ ਸਕੱਤਰ ਅਤੇ ਮੁੱਖ ਬੁਲਾਰੇ ਡਾ. ਪਰਮਿੰਦਰ ਪਾਲ ਸਿੰਘ ਨੇ ਦਸਿਆ ਕਿ 1 ਮਈ 2013 ਨੂੰ ਸੁਭਾਸ਼ ਨਗਰ ਮੈਟਰੋ ਸਟੇਸ਼ਨ ਉਤੇ ਮੈਟਰੋ ਟਰੇਨ ਰੋਕਣ ਦੇ ਆਰੋਪਾਂ ਵਿੱਚ ਅੱਜ ਮੁੜ ਤੀਸ ਹਜ਼ਾਰੀ ਕੋਰਟ ਵਿੱਚ ਪੇਸ਼ੀ ਭੁਗਤੀ।

ਸੀਨੀਅਰ ਵਕੀਲ ਮਨਿੰਦਰ ਸਿੰਘ ਨੇ ਸਾਡੇ ਖਿਲਾਫ ਲਗੀਆਂ ਹਿੰਦੁਸਤਾਨੀ ਕਾਨੂੰਨ ਦੀ ਧਾਰਾਵਾਂ 147/149/452 ਅਤੇ ਦਿੱਲੀ ਮੈਟਰੋ ਐਕਟ ਦੀ ਧਾਰਾ 67 ਉਤੇ ਆਂਸ਼ਿਕ ਬਹਿਸ ਕੀਤੀ। ਸਰਕਾਰੀ ਵਕੀਲ ਦੇ ਗੈਰ ਹਾਜ਼ਰ ਹੋਣ ਕਰਕੇ ਹੁਣ ਅਗਲੀ ਸੁਣਵਾਈ ਦੌਰਾਨ ਬਹਿਸ ਮੁਕੱਮਲ ਹੋਣ ਦੀ ਉਮੀਦ ਹੈ। ਓਹਨਾ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਚਾਰਜਸ਼ੀਟ ਰਾਹੀਂ ਅੱਜ ਸਾਨੂੰ ਪਤਾ ਚਲਿਆ ਹੈ ਕਿ ਸਾਡੇ ਖਿਲਾਫ ਸ਼ਿਕਾਇਤਕਰਤਾ ਸਿੱਖ ਹੈ ਅਤੇ ਸਾਡੀ ਪਛਾਣ ਦੀ ਪੁਸ਼ਟੀ ਕਰਨ ਵਾਲਾ ਵੀ ਇੱਕ ਪੰਥਕ ਚੈਨਲ ਦਾ ਸਿੱਖ ਪਤੱਰਕਾਰ ਹੈ, ਜਦਕਿ ਅਸੀਂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸੀ। ਜਿਕਰਯੋਗ ਹੈ ਸੱਜਣ ਕੁਮਾਰ ਇਸ ਸਮੇਂ ਇਸੇ ਮਾਮਲੇ ਵਿਚ ਜੇਲ੍ਹ ਅੰਦਰ ਹੈ ਪਰ ਸੁਆਲ ਉੱਠ ਰਿਹਾ ਹੈ ਕਿ ਸਿੱਖ ਹੀ ਸਿੱਖਾਂ ਦੇ ਦੁਸ਼ਮਣ ਬਣੇ ਹੋਏ ਹਨ ਤੇ ਓਹ ਸਰਕਾਰਾਂ ਨਾਲ ਮਿਲੀਭੁਗਤ ਕਰਕੇ ਸਿੱਖਾਂ ਦੇ ਕਾਤਲ ਜੇਲ੍ਹਾਂ ਅੰਦਰ ਡਕੇ ਜਾਣ, ਨਹੀਂ ਚਾਹੁੰਦੇ ਹਨ ।

error: Content is protected !!