ਜਦ ਅਕਾਲੀ ਆਗੂ ਨੇ ਦਿੱਤੀ ਸਫਾਈ; ਕਿਹਾ-ਇਹ ਸਾਰੀ ‘ਆਪ’ ਸਰਕਾਰ ਦੀ ਕਾਰ-ਸ਼ੈਤਾਨੀ ਆ, ਅਸੀ ਨਹੀਂ ਕੀਤਾ ਕੋਈ ਘਪਲਾ ਜੇ ਘਪਲਾ ਸਾਹਮਣੇ ਆਇਆ ਤਾਂ ਮੈਨੂੰ ਫਾਂਸੀ ਦੇ ਦਿਓ…

ਜਦ ਅਕਾਲੀ ਆਗੂ ਨੇ ਦਿੱਤੀ ਸਫਾਈ; ਕਿਹਾ-ਇਹ ਸਾਰੀ ‘ਆਪ’ ਸਰਕਾਰ ਦੀ ਕਾਰ-ਸ਼ੈਤਾਨੀ ਆ, ਅਸੀ ਨਹੀਂ ਕੀਤਾ ਕੋਈ ਘਪਲਾ ਜੇ ਘਪਲਾ ਸਾਹਮਣੇ ਆਇਆ ਤਾਂ ਮੈਨੂੰ ਫਾਂਸੀ ਦੇ ਦਿਓ…


ਚੰਡੀਗੜ੍ਹ (ਵੀਓਪੀ ਬਿਊਰੋ) ਸਾਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ। ਇਹ ਸਾਰੀ ਆਮ ਆਦਮੀ ਪਾਰਟੀ ਦੀ ਕਾਰ-ਸ਼ੈਤਾਨੀ ਹੈ ਅਤੇ ਅਜਿਹਾ ਸਭ ਸਿਆਸੀ ਰੰਜਿਸ਼ ਤਹਿਤ ਹੀ ਕੀਤਾ ਜਾ ਰਿਹਾ ਹੈ। ਜੇ ਅਸੀ ਘਪਲਾ ਕੀਤਾ ਹੋਇਆ ਤਾਂ ਸਾਨੂੰ ਫਾਂਸੀ ਉੱਪਰ ਚਾੜ ਦਿਓ। ਇਹ ਸ਼ਬਦ ਸੁਣ ਕੇ ਤੁਹਾਨੂੰ ਲੱਗਾ ਹੋਵੇਗਾ ਕਿ ਕੋਈ ਕਾਂਗਰਸੀ ਆਗੂ ਕਹਿ ਰਿਹਾ ਹੈ ਪਰ ਅਜਿਹਾ ਨਹੀਂ ਹੈ, ਇਹ ਸ਼ਬਦ ਕਿਸੇ ਕਾਂਗਰਸੀ ਆਗੂ ਨੇ ਨਹੀਂ ਸਗੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਹੇ ਹਨ। ਪਿਛਲੇ ਕਈ ਦਿਨਾਂ ਤੋਂ ਅਜਿਹੀ ਖਬਰ ਸੁਣਨ ਨੂੰ ਮਿਲ ਰਹੀ ਸੀ ਕਿ ਹਜ਼ਾਰਾਂ ਕਰੋੜ ਦੇ ਸਿੰਜਾਈ ਘਪਲੇ ਵਿੱਚ 2 ਸਾਬਕਾ ਅਕਾਲੀ ਮੰਤਰੀਆਂ ਦਾ ਨਾਂਅ ਸਾਹਮਣੇ ਆ ਰਿਹਾ ਹੈ। ਇਸ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦੇ ਆਗੂਆਂ ਵੱਲੋਂ ਆਪਣੀ ਸਫਾਈ ਵਿੱਚ ਇਹ ਸ਼ਬਦ ਕਹੇ ਗਏ ਹਨ।


ਦਰਅਸਲ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਾਣ ਬੁੱਝ ਕੇ ਘਪਲੇ ਵਿੱਚ ਉਨ੍ਹਾਂ ਨੂੰ ਫਸਾ ਰਹੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੋਈ ਘਪਲਾ ਨਹੀਂ ਕੀਤਾ। ਜੇਕਰ ਉਹਨਾਂ ਖਿਲਾਫ 1 ਪੈਸੇ ਦਾ ਘਪਲਾ ਵੀ ਹੋਵੇ ਤਾਂ ਤੁਸੀ ਉਸ ਨੂੰ ਫਾਂਸੀ ਦੀ ਸਜਾ ਦੇ ਸਕਦੇ ਹਨ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਉਕਤ ਮਾਮਲੇ ਵਿੱਚ ਗਵਾਹ ਬਣਾਇਆ ਜਾ ਰਿਹਾ ਹੈ, ਉਹਨਾਂ ਖਿਲਾਫ ਤਾਂ ਪਹਿਲਾਂ ਹੀ ਝੂਠਾ ਮਾਮਲਾ ਦਰਜ ਕੀਤਾ ਹੋਇਆ ਹੈ।


ਕਥਿਤ ਸਿੰਚਾਈ ਘਪਲੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ 2 ਸਾਬਕਾ ਅਕਾਲੀ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਅਤੇ ਸ਼ਰਨਜੀਤ ਸਿੰਘ ਢਿੱਲੋਂ ਵਿਰੁੱਧ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੰਚਾਈ ਘਪਲੇ ਵਿੱਚ ਵਿਜੀਲੈਂਸ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਸਨ, ਜਿਸ ਪਿੱਛੋਂ ਵਿਜੀਲੈਂਸ ਨੇ ਦੋਵੇਂ ਮੰਤਰੀਆਂ ਸਮੇਤ 5 ਅਧਿਕਾਰੀਆਂ ਵਿਰੁੱਧ ਐਲਓਸੀ ਜਾਰੀ ਕੀਤਾ ਹੈ

error: Content is protected !!