ਯੂਪੀ ‘ਚ ਗਰਭਵਤੀ ਔਰਤ ਨਾਲ ਦਰਿੰਦਗੀ, ਸਮੂਹਿਕ ਬਲਾਤਕਾਰ ਦੌਰਾਨ ਗਰਭਪਾਤ… ਪੁਲਸ ਨੇ ਨਹੀਂ ਕੀਤੀ ਕਾਰਵਾਈ ਤਾਂ ਸੱਸ ਬੋਲੀ..ਇਨਸਾਫ ਦੇਵੋ ਸਾਹਬ

 

ਯੂਪੀ (ਵੀਓਪੀ ਬਿਊਰੋ) ਕਲਯੁੱਗੀ ਸਮਾਜ ਵਿਚ ਆਏ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਇਨਸਾਨੀਅਤ  ਨੂੰ ਸ਼ਰਮਸਾਰ ਕਰ ਦਿੰਦੀਆਂ ਹਨ। ਇਸੇ ਤਰਾਂ ਦੀ ਦਿਲ ਕੰਬਾਊ ਘਟਨਾ ਯੂਪੀ ਦੇ ਬਰੇਲੀ ਵਿਖੇ ਵਾਪਰੀ ਜਿੱਥੇ ਇੱਕ ਗਰਭਵਤੀ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਬਲਾਤਕਾਰ ਦੌਰਾਨ ਔਰਤ ਦਾ ਗਰਭਪਾਤ ਹੋ ਗਿਆ।

ਸੱਸ ਨੇ ਦੱਸਿਆ ਕਿ ਨੂੰਹ ਕਿਸੇ ਕੰਮ ਲਈ ਖੇਤ ਗਈ ਸੀ | ਜਦੋਂ ਉਹ ਉਥੋਂ ਆ ਰਹੀ ਸੀ ਤਾਂ ਪਿੰਡ ਦੇ ਹੀ ਦੋ ਵਿਅਕਤੀਆਂ ਆਧਾਰ ਅਤੇ ਅਜੈ ਨੇ ਉਸ ਨੂੰ ਫੜ ਲਿਆ। ਉਸਨੇ ਰੌਲਾ ਪਾਇਆ ਪਰ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ । ਸਾਰਿਆਂ ਨੇ ਉਸ ਨਾਲ ਬਲਾਤਕਾਰ ਕੀਤਾ। ਨੂੰਹ ਬੇਹੋਸ਼ ਹੋ ਗਈ। ਤਿੰਨੋਂ ਉਸ ਨੂੰ ਛੱਡ ਕੇ ਭੱਜ ਗਏ। ਜਦੋਂ ਕਾਫੀ ਦੇਰ ਤੱਕ ਨੂੰਹ ਘਰ ਨਾ ਪਹੁੰਚੀ ਤਾਂ ਅਸੀਂ ਉਸ ਦੀ ਭਾਲ ਕਰਦੇ ਖੇਤ ਚਲੇ ਗਏ। ਉਥੇ ਨੂੰਹ ਬੇਹੋਸ਼ ਪਈ ਮਿਲੀ। ਨੂੰਹ ਤਿੰਨ ਮਹੀਨੇ ਦੀ ਗਰਭਵਤੀ ਸੀ। ਘਟਨਾ ਕਾਰਨ ਤਿੰਨ ਮਹੀਨੇ ਦਾ ਭਰੂਣ ਵੀ ਡਿੱਗ ਗਿਆ। ਪੀੜਤਾ ਦੀ ਸੱਸ ਨੇ ਹਸਪਤਾਲ  ਤੇ ਵੀ ਆਰੋਪ ਲਗਾਏ ਹਨ ਕਿ ਉਸ ਦੀ  ਨੂੰਹ ਦੀ ਦੇਖਭਾਲ ਨਹੀਂ ਕੀਤੀ ਜਾ ਰਹੀ ਹੈ।

ਪੀੜਤ ਔਰਤ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਪਰਿਵਾਰਿਕ ਮੈਂਬਰ ਤਿੰਨ ਦਿਨਾਂ ਤੱਕ ਥਾਣੇ ਦੇ ਚੱਕਰ ਲਗਾਉਂਦੇ ਰਹੇ। ਉਸਨੇ ਐੱਸ ਐੱਸ ਪੀ ਨੂੰ ਦੱਸਿਆ ਕਿ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਤਿੰਨ ਦਿਨਾਂ ਤੱਕ ਥਾਣੇ ਦੇ ਚੱਕਰ ਲਗਾਉਂਦੇ ਰਹੇ ਪ੍ਰੰਤੂ ਪੁਲਿਸ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ।ਇਸ ਤੋਂ ਬਾਅਦ 16 ਸਤੰਬਰ ਨੂੰ ਉਸ ਨੇ ਬਿਸ਼ਰਤਗੰਜ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਪੁਲਸ ਨੇ ਰਿਪੋਰਟ ਦਰਜ ਨਹੀਂ ਕੀਤੀ। ਪੁਲਿਸ ਵਾਲਿਆਂ ਨੇ ਕਿਹਾ ਕਿ ਤੁਸੀਂ ਇੰਨੇ ਦਿਨਾਂ ਬਾਅਦ ਕਿਉਂ ਆਏ ਹੋ। ਇਸ ਦੇ ਨਾਲ ਹੀ ਪੁਲਿਸ ਕਹਿ ਰਹੀ ਸੀ ਕਿ ਇਹ ਕੁੱਟਮਾਰ ਦਾ ਮਾਮਲਾ ਹੈ। ਹਾਲਾਂਕਿ ਬਾਅਦ ‘ਚ ਐੱਸਐੱਸਪੀ ਦੇ ਕਹਿਣ ‘ਤੇ ਰਿਪੋਰਟ ਦਰਜ ਕਰਵਾਈ ਗਈ ਸੀ।

ਐਸਐਸਪੀ ਰਾਜਕੁਮਾਰ ਅਗਰਵਾਲ ਨੇ ਦੱਸਿਆ ਕਿ ਪਹਿਲਾਂ ਵੀ ਦੋਵਾਂ ਧਿਰਾਂ ਵਿੱਚ ਝਗੜਾ ਹੋ ਚੁੱਕਾ ਹੈ। ਕੁੱਟਮਾਰ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਪਰ ਪੀੜਤ ਔਰਤ ਦੀ ਸ਼ਿਕਾਇਤ ‘ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤਾ ਨੂੰ ਮੈਡੀਕਲ ਲਈ ਭੇਜਿਆ ਗਿਆ ਹੈ।

error: Content is protected !!