ਫੋਰਟਿਸ ਹਸਪਤਾਲ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ, ਖਾਣੀ ਪਵੇਗੀ ਜੇਲ੍ਹ ਦੀ ਹਵਾ

ਫੋਰਟਿਸ ਹਸਪਤਾਲ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ, ਖਾਣੀ ਪਵੇਗੀ ਜੇਲ੍ਹ ਦੀ ਹਵਾ

ਨਵੀਂ ਦਿੱਲੀ (ਵੀਓਪੀ ਬਿਊਰੋ) ਜਾਪਾਨੀ ਫਰਮ ਦਾਈਚੀ ਸਾਂਕਿਓ ਵੱਲੋਂ ਕੀਤੇ ਗਏ ਇੱਕ ਕੇਸ ਵਿਚ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਫੇਰਟਿਸ ਹਸਪਤਾਲ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਸ਼ਿਵਇੰਦਰ ਸਿੰਘ ਨੂੰ ਸਜ਼ਾ ਸੁਣਾ ਦਿੱਤੀ। ਫੋਰਟਿਸ-ਆਈਐਚਐਚ ਸੌਦੇ ਦੇ ਫਾਰੈਂਸਿਕ ਆਡਿਟ ਦਾ ਹੁਕਮ ਵੀ ਦਿੱਤਾ ਹੈ।

ਦਰਅਸਲ, ਦਾਈਚੀ ਨੂੰ ਆਰਬਿਟਰਲ ਰਕਮ ਅਦਾ ਕਰਨ ਦੇ ਅਦਾਲਤ ਨੇ ਹੁਕਮ ਦਿੱਤੇ ਸਨ ਪਰ ਹੁਕਮ ਨਾ ਮੰਨਣ ਉਤੇ ਸਿੰਘ ਭਰਾਵਾਂ ਨੂੰ ਸਿਵਲ ਨਜ਼ਰਬੰਦੀ ਦੀ ਕਾਰਵਾਈ ਤੋਂ ਬਾਅਦ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਿਖਰਲੀ ਅਦਾਲਤ ਨੇ 2019 ਵਿੱਚ ਉਨ੍ਹਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ। ਹੁਣ ਸੁਪਰੀਮ ਕੋਰਟ ਨੇ IHH ਓਪਨ ਆਫਰ ਤੇ ਰੋਕ ਜਾਰੀ ਰੱਖਦੇ ਹੋਏ ਮਾਮਲੇ ਨੂੰ ਦਿੱਲੀ ਹਾਈ ਕੋਰਟ ਕੋਲ ਭੇਜ ਦਿੱਤਾ।

ਫੋਰਟਿਸ ਹੈਲਥਕੇਅਰ ਨੇ ਇਕ ਬਿਆਨ ਚ ਕਿਹਾ, ”ਅਸੀਂ ਸਮਝਦੇ ਹਾਂ ਕਿ ਸੁਪਰੀਮ ਕੋਰਟ ਦੇ ਸਾਹਮਣੇ ਸੁਣਵਾਈ ਕੁਝ ਨਿਰਦੇਸ਼ਾਂ ਦੇ ਨਾਲ ਖਤਮ ਹੋ ਗਈ ਹੈ ਅਤੇ ਮਾਣਹਾਨੀ ਦੀ ਕਾਰਵਾਈ ਵੀ ਖਤਮ ਹੋ ਗਈ ਹੈ। ਅਸੀਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਾਂਗੇ ਅਤੇ ਭਵਿੱਖ ਦੀ ਕਾਰਵਾਈ ਬਾਰੇ ਕਾਨੂੰਨੀ ਸਲਾਹ ਲਵਾਂਗੇ।

ਜ਼ਿਕਰਯੋਗ ਹੈ ਕਿ 2018ਚ ਜਦੋਂ ਕੁਝ ਭਾਰਤੀਆਂ ਨੇ ਫੋਰਟਿਸ ਹੈਲਥਕੇਅਰ ਦੇ ਆਪਣੇ ਸ਼ੇਅਰ ਮਲੇਸ਼ੀਆ ਦੀ ਕੰਪਨੀ IHH ਨੂੰ ਵੇਚ ਦਿੱਤੇ ਸਨ ਤਾਂ ਦਾਈਚੀ ਅਦਾਲਤ ਚ ਪਹੁੰਚੇ ਸਨ। ਜਾਪਾਨੀ ਕੰਪਨੀ ਦਾ ਦੋਸ਼ ਹੈ ਕਿ ਫੋਰਟਿਸ ਦੇ ਸਾਬਕਾ ਪ੍ਰਮੋਟਰਾਂ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਭਾਰਤੀ ਹਸਪਤਾਲ ਲੜੀ ਵਿਚਲੇ ਉਨ੍ਹਾਂ ਦੇ ਸ਼ੇਅਰ ਟ੍ਰਿਬਿਊਨਲ ਦੇ ਫੈਸਲੇ ਅਨੁਸਾਰ ਆਰਬਿਟਰੇਸ਼ਨ ਰਾਸ਼ੀ ਦਾ ਭੁਗਤਾਨ ਕਰਨਗੇ।

ਮਹੱਤਵਪੂਰਨ ਗੱਲ ਇਹ ਹੈ ਕਿ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਸਾਬਕਾ ਪ੍ਰਮੋਟਰ ਵੀ ਜਾਪਾਨੀ ਕੰਪਨੀ ਦਾਈਚੀ ਸਾਂਕਿਓ ਨਾਲ ਅਦਾਲਤੀ ਲੜਾਈ ਵਿੱਚ ਉਲਝੇ ਹੋਏ ਹਨ। ਜਾਪਾਨੀ ਕੰਪਨੀ ਨੇ ਸਿੰਘ ਭਰਾਵਾਂ ਦੇ ਖਿਲਾਫ ਸਿੰਗਾਪੁਰ ਟ੍ਰਿਬਿਊਨਲ ਵਿੱਚ 3,600 ਕਰੋੜ ਰੁਪਏ ਦੀ ਆਰਬਿਟਰੇਸ਼ਨ ਰਕਮ ਜਿੱਤੀ ਸੀ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਫੋਰਟਿਸ-ਆਈਐਚਐਚ ਸ਼ੇਅਰ ਸੌਦੇ ਨੂੰ ਚੁਣੌਤੀ ਦਿੱਤੀ ਹੈ। ਦਾਈਚੀ ਅਤੇ ਸਿੰਘ ਭਰਾਵਾਂ ਵਿਚਕਾਰ ਅਦਾਲਤੀ ਲੜਾਈ ਕਾਰਨ ਆਈਐਚਐਚ-ਫੋਰਟਿਸ ਸੌਦਾ ਰੁਕਿਆ ਹੋਇਆ ਹੈ।

error: Content is protected !!