ਸਰਕਾਰ ਕਰ ਰਹੀ ਹੈ ਗੈਂਗਸਟਰਵਾਦ ਖ਼ਤਮ ਕਰਨ ਦੇ ਦਾਅਵੇ, ਗੈਂਗਸਟਰ ਗਰੁੱਪ ਨੇ ਚਲਾਈ ਆਨਲਾਈਨ ਭਰਤੀ ਮੁਹਿੰਮ, ਫੇਸਬੁੱਕ ਉਤੇ ਨੰਬਰ ਜਾਰੀ ਕਰ ਕੇ ਗੈਂਗ ਨਾਲ ਜੁੜਨ ਦਾ ਦਿੱਤਾ ਸੱਦਾ 

ਸਰਕਾਰ ਕਰ ਰਹੀ ਹੈ ਗੈਂਗਸਟਰਵਾਦ ਖ਼ਤਮ ਕਰਨ ਦੇ ਦਾਅਵੇ, ਗੈਂਗਸਟਰ ਗਰੁੱਪ ਨੇ ਚਲਾਈ ਆਨਲਾਈਨ ਭਰਤੀ ਮੁਹਿੰਮ, ਫੇਸਬੁੱਕ ਉਤੇ ਨੰਬਰ ਜਾਰੀ ਕਰ ਕੇ ਗੈਂਗ ਨਾਲ ਜੁੜਨ ਦਾ ਦਿੱਤਾ ਸੱਦਾ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਂ ਉਤੇ ਸੱਤਾ ਵਿਚ ਆਈ ਆਮ  ਆਦਮੀ ਪਾਰਟੀ ਦੀ ਸਰਕਾਰ ਭਾਵੇਂ ਆਪਣੇ ਵਾਅਦੇ ਪੂਰੇ ਕਰਨ ਵਿਚ ਪੂਰੀ ਤਰ੍ਹਾਂ ਖ਼ਰੀ ਨਹੀਂ ਉਤਰੀ ਹੈ। ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕੀ ਹੈ। ਉਧਰ, ਗੈਂਗਸਟਰਾਂ ਨੇ ਆਪਣੇ ਗਰੁੱਪ ਵਿਚ ਭਰਤੀ ਸ਼ੁਰੂ ਕਰ ਦਿੱਤੀ। ਗੈਂਗਸਟਰ ਫੇਸਬੁੱਕ ਉਤੇ ਵ੍ਹਟਸਐਪ ਨੰਬਰ ਸ਼ੇਅਰ ਕਰ ਕੇ ਨੌਜਵਾਨਾਂ ਨੂੰ ਗਰੁੱਪ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦੇ ਰਹੇ ਹਨ।

ਦਰਅਸਲ, ਨੌਜਵਾਨਾਂ ਨੂੰ ਆਪਣੀ ਗੈਂਗ ਨਾਲ ਜੋੜਨ ਲਈ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਲਿਖ ਕੇ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੈ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਨੇ ਇਕ ਪੋਸਟ ਪਾਈ ਹੈ। ਫੇਸਬੁੱਕ ਪੋਸਟ ਵਿਚ ਲਿਖਿਆ ਹੈ ਕਿ ਜੋ ਭਰਾ ਗੈਂਗ ਦੇ ਨਾਲ ਜੁੜਨਾ ਚਾਹੁੰਦੇ ਹਨ, ਉਹ ਵ੍ਹਟਸਐਪ ਉਤੇ ਸੰਪਰਕ ਕਰੇ।

ਉਧਰ, ਪੰਜਾਬ ਸਰਕਾਰ ਤੇ ਪੁਲਸ ਫੋਕੇ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿਚ ਗੈਂਗਸਟਰਵਾਦ  ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਪਰ ਫੇਸਬੁੱਕ ਉਤੇ ਅਜਿਹੀਆਂ ਸਰਗਰਮੀਆਂ ਸਰਕਾਰ ਤੇ ਪੁਲਸ ਨੇ ਦਾਅਵੇ ਖੋਖਲੇ ਹਨ। ਇਸ ਤਰ੍ਹਾਂ ਗੈਂਗਸਟਰ ਸਰੇਆਮ ਫੇਸਬੁੱਕ ਆਦਿ ‘ਤੇ ਨੰਬਰ ਜਾਰੀ ਕਰ ਰਹੇ ਹਨ।

ਜਿਕਰਯੋਗ ਹੈ ਕਿ ਸੰਦੀਪ ਨੰਗਲ ਅੰਬੀਆ, ਸਿਧੂ ਮੂਸੇਵਾਲਾ ਦੇ ਕਤਲਾਂ ਤੋਂ ਬਾਅਦ ਪੰਜਾਬ ਵਿਚ ਮੁੜ ਸਰਗਰਮ ਹੋਇਆ ਗੈਂਗਸਟਰਵਾਦ ਦਾ ਮੁੱਦਾ ਜ਼ੋਰਾਂ ਸ਼ੋਰਾਂ ਨਾਲ ਭੱਖਿਆ। ਸਿਆਸਤ ਵੀ ਜ਼ੋਰਾਂ ਉਤੇ ਰਹੀ ਪਰ ਸਰਕਾਰ ਤੇ ਪੁਲਸ ਦੇ ਅਵੇਸਲੇਪਣ ਕਾਰਨ ਗੈਂਗਸਟਰਾਂ ਦੀਆਂ  ਸਰਗਰਮੀਆਂ ਲਗਾਤਾਰ ਜਾਰੀ ਹਨ। ਸਰਕਾਰ ਵੱਲੋਂ ਸਖ਼ਤ ਕਦਮ ਉਠਾਏ ਜਾਣ ਦੀ ਲੋੜ ਹੈ।

 

error: Content is protected !!