Zomato ਤੋਂ Dunzo ਐਪ ‘ਤੇ ਫੂਡ ਆਰਡਰ: ਡਿਲੀਵਰੀ ਬੁਆਏ ਨੇ ਘਰ ‘ਚ ਇਕੱਲੀ ਦੇਖ ਕੇ ਕੁੜੀ ਨਾਲ ਕੀਤਾ ਕਾਰਾ

Zomato ਤੋਂ Dunzo ਐਪ ‘ਤੇ ਫੂਡ ਆਰਡਰ: ਡਿਲੀਵਰੀ ਬੁਆਏ ਨੇ ਘਰ ‘ਚ ਇਕੱਲੀ ਦੇਖ ਕੇ ਕੁੜੀ ਨਾਲ ਕੀਤਾ ਕਾਰਾ

ਪੁਣੇ (ਵੀਓਪੀ ਬਿਊਰੋ) ਮਹਾਰਾਸ਼ਟਰ ਤੋਂ ਇਕ ਨਵੀਂ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ Zomato ਡਿਲੀਵਰੀ ਬੁਆਏ ਨੇ ਇੱਕ ਕੁੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ‘ਚ ਨਵਾਂ ਮੋੜ ਉਦੋਂ ਆਇਆ ਹੈ। ਜਦੋਂ ਜ਼ੋਮੈਟੋ ਨੇ ਕਿਹਾ ਕਿ ਦੋਸ਼ੀ ਉਨ੍ਹਾਂ ਦਾ ਡਿਲੀਵਰੀ ਪਾਰਟਨਰ ਨਹੀਂ ਹੈ ਅਤੇ ਉਨ੍ਹਾਂ ਦੀ ਐਪ ਨੂੰ ਡੰਜ਼ੋ ਐਪ ਵਿੱਚ ਬਦਲਿਆ ਗਿਆ ਹੈ। ਫਿਲਹਾਲ ਡੰਜ਼ੋ ਐਪ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇੱਕ ਐਪ ਤੋਂ ਦੂਜੇ ਐਪ ਵਿੱਚ ਆਰਡਰ ਕਿਵੇਂ ਬਦਲਿਆ।


ਕੀ ਹੈ ਪੂਰਾ ਮਾਮਲਾ :
19 ਸਾਲਾ ਲੜਕੀ, ਜੋ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹਦੀ ਹੈ। ਉਸਨੇ ਜ਼ੋਮੈਟੋ ਤੋਂ ਆਪਣੇ ਲਈ ਭੋਜਨ ਦਾ ਆਰਡਰ ਦਿੱਤਾ ਸੀ, ਪਰ ਆਰਡਰ ਡੰਜ਼ੋ ਐਪ ਨਾਲ ਬਦਲ ਗਿਆ। ਇਸ ਦੌਰਾਨ ਰਾਤ ਸਾਢੇ 9 ਵਜੇ ਫੂਡ ਡਿਲੀਵਰੀ ਬੁਆਏ ਖਾਣਾ ਲੈ ਕੇ ਆਇਆ। ਖਾਣਾ ਦੇਣ ਤੋਂ ਬਾਅਦ 42 ਸਾਲਾ ਰਈਸ ਸ਼ੇਖ ਨੇ ਬੱਚੀ ਤੋਂ ਉਸ ਦੇ ਮਾਤਾ-ਪਿਤਾ ਬਾਰੇ ਪੁੱਛਿਆ। ਲੜਕੀ ਨੇ ਉਸ ਨੂੰ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਰਹਿੰਦੀ ਹੈ। ਫਿਰ ਡਿਲੀਵਰੀ ਬੁਆਏ ਕਿਹਾ ਕਿ ਗਰਮੀ ਦੇ ਕਾਰਨ ਉਸ ਨੂੰ ਪਿਆਸ ਲੱਗੀ ਹੈ ਪਾਣੀ ਪਿਲਾ ਦਿਉਂ। ਲੜਕੀ ਨੇ ਪਾਣੀ ਪਿਲਾ ਦਿੱਤਾ ਉਸਨੇ ਫਿਰ ਉਸ ਤੋਂ ਦੁਬਾਰਾ ਪਾਣੀ ਮੰਗਿਆ ਜਿਵੇਂ ਹੀ ਕੁੜੀ ਮੁੜੀ, ਉਸਨੇ ਉਸਨੂੰ ਪਿੱਛੇ ਤੋਂ ਫੜ ਲਿਆ ਅਤੇ ਜ਼ੋਰ ਨਾਲ ਚੁੰਮਿਆ।ਜਦੋਂ ਲੜਕੀ ਨੇ ਇਤਰਾਜ਼ ਕੀਤਾ ਤਾਂ ਉਹ ਪਿੱਛੇ ਹਟ ਗਿਆ। ਉਸ ਨੇ ਲੜਕੀ ਨੂੰ ਕਿਹਾ ਕਿ ਉਹ ਉਸ ਦੇ ਚਾਚੇ ਵਰਗਾ ਹੈ। ਜੇਕਰ ਉਸ ਨੂੰ ਕਦੇ ਕਿਸੇ ਕਿਸਮ ਦੀ ਮਦਦ ਦੀ ਲੋੜ ਪਵੇ, ਤਾਂ ਉਹ ਬੇਝਿਜਕ ਉਸ ਨਾਲ ਗੱਲ ਕਰ ਸਕਦੀ ਹੈ। ਕੁਝ ਦੇਰ ਬਾਅਦ ਉਸ ਨੇ ਲੜਕੀ ਨੂੰ ਵਟਸਐਪ ‘ਤੇ ਮੈਸੇਜ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਲੜਕੀ ਪਰੇਸ਼ਾਨ ਹੋ ਗਈ।


ਲੜਕੀ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ,ਪੁਲਸ ਨੇ ਸਭ ਤੋਂ ਪਹਿਲਾਂ Zomato ਤੋਂ ਪੁੱਛ ਗਿੱਛ ਕੀਤੀ Zomato ਦਾ ਕਹਿਣਾ ਹੈ ਕਿ ਦੋਸ਼ੀ ਉਨ੍ਹਾਂ ਦਾ ਡਿਲੀਵਰੀ ਪਾਰਟਨਰ ਨਹੀਂ ਹੈ, ਪਰ ਲੋੜ ਪੈਣ ‘ਤੇ ਅਸੀਂ ਜਾਂਚ ‘ਚ ਮਦਦ ਕਰਾਂਗੇ। ਅਸੀਂ ਕਿਸੇ ਵੀ ਵਿਅਕਤੀ ਨੂੰ ਸਾਡੇ ਸਮੂਹ ਵਿੱਚ ਸ਼ਾਮਲ ਕਰਦੇ ਸਮੇਂ ਥਰਡ ਪਾਰਟੀ ਬੈਕ ਵੈਰੀਫਿਕੇਸ਼ਨ ਕਰਦੇ ਹਾਂ ਅਤੇ ਜ਼ੀਰੋ ਟਾਲਰੈਂਸ ਪਾਲਿਸੀ ਰੱਖਦੇ ਹਾਂ।
ਪੁਲਸ ਨੇ ਦੱਸਿਆ ਕਿ ਲੜਕੀ ਸ਼ਿਕਾਇਤ ਦਰਜ ਕਰਨ ਉਪਰੰਤ ਹੀ ਉਸੇ ਰਾਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਅਗਲੇ ਦਿਨ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਕਿਉਂਕਿ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਦੋਸ਼ੀ ‘ਤੇ ਧਾਰਾ 354 ਅਤੇ 354ਏ ਦੇ ਤਹਿਤ ਜਿਨਸੀ ਸ਼ੋਸ਼ਣ ਦਾ ਦੋਸ਼ ਹੈ।

error: Content is protected !!