AAP MLA Raman Arora ਤੇ DCP Naresh Dogra ਵਿਵਾਦ, ਸਮਝੌਤੇ ਤੋਂ ਬਾਅਦ ਡੀਸੀਪੀ ਡੋਗਰਾ ਦਾ ਤਬਾਦਲਾ

AAP MLA Raman Arora ਤੇ DCP Naresh Dogra ਵਿਵਾਦ, ਸਮਝੌਤੇ ਤੋਂ ਬਾਅਦ ਡੀਸੀਪੀ ਡੋਗਰਾ ਦਾ ਤਬਾਦਲਾ

ਜਲੰਧਰ (ਵੀਓਪੀ ਬਿਊਰੋ) ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਤੇ ਡੀਸੀਪੀ ਨਰੇਸ਼ ਡੋਗਰਾ ਵਿਚਾਲੇ ਹੋਏ ਵਿਵਾਦ ਦੇ ਮਾਮਲੇ ਵਿਚ ਕਈ ਘੰਟੇ ਚੱਲੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਆਖਰ ਸਮਝੌਤਾ ਹੋ ਗਿਆ।ਉਧਰ, ਡੀਸੀਪੀ ਨਰੇਸ਼ ਡੋਗੜਾ ਅਤੇ ਵਿਧਾਇਕ ਰਮਨ ਅਰੋੜਾ ਕਾਰਨ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਘਟਨਾ ਕਾਰਨ ਕਿਰਕਿਰੀ ਤੋਂ ਬਾਅਦ ਸਰਕਾਰ ਨੇ ਡੀਸੀਪੀ ਡੋਗਰਾ ਦਾ ਤਬਾਦਲਾ ਕਰ ਦਿੱਤਾ ਹੈ।

ਦੱਸਦੇਈਏ ਕਿ ਬੁੱਧਵਾਰ ਰਾਤ ਨੂੰ ਦੋਵਾਂ ਵਿਚਾਲੇ ਵਿਵਾਦ ਹੋ ਗਿਆ। ਪੁਲਿਸ ਨੇ ਵੀਰਵਾਰ ਸਵੇਰ ਡੀਸੀਪੀ ਦੇ ਵਿਰੁੱਧ ਹੱਤਿਆ ਦੀ ਕੋਸ਼ਿਸ਼ ਅਤੇ ਐਸ.ਐਸ.ਟੀ. ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਵਿਧਾਇਕ ਅਰੋੜਾ ਨੇ ਵੀ ਐਫਆਈਆਰ ਦੀ ਪੁਸ਼ਟੀ ਕੀਤੀ ਪਰ ਸ਼ਾਮ ਨੂੰ ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਕਿਹਾ ਕਿ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ। ਸੂਤਰਾਂ ਮੁਤਾਬਕ, ਐਫਆਈਆਰ ਤਾਂ ਜ਼ਰੂਰ ਹੋਈ ਜੋ ਡੀਜੀਪੀ ਗੌਰਵ ਯਾਦਵ ਤੇ ਸਰਕਾਰ ਤਕ ਪੁੱਜਣ ਤੋਂ ਬਾਅਦ ਰੱਦ ਕਰ ਦਿੱਤੀ ਗਈ।

ਬੁੱਧਵਾਰ ਰਾਤ ਨੂੰ ਐੱਫਆਈਆਰ ਦਰਜ ਹੋਣ ਤੋਂ ਬਾਅਦ ਸਵੇਰੇ ਦੋ ਵੀਡੀਓਜ਼ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਗਈਆਂ। ਪਹਿਲੀ ਵੀਡੀਓ ’ਚ ਨਰੇਸ਼ ਡੋਗਰਾ ਹੱਥ ਜੋੜ ਕੇ ਬੈਠੇ ਹਨ ਅਤੇ ਭੀੜ ’ਚ ਘਿਰੇ ਹੋਏ ਹਨ, ਜਦਕਿ ਦੂਜੇ ’ਚ ਡੀਸੀਪੀ ਜਸਕਿਰਨ ਸਿੰਘ ਤੇਜਾ ਉਨ੍ਹਾਂ ਨੂੰ ਲੜਾਈ ਤੋਂ ਬਾਹਰ ਕੱਢ ਰਹੇ ਹਨ। ਦੋਵੇਂ ਵੀਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਤੇ ਪੁਲਿਸ ਕਿਰਕਿਰੀ ਸ਼ੁਰੂ ਹੋ ਗਈ ਤੇ ਡੀਜੀਪੀ ਨੂੰ ਨੋਟਿਸ ਲੈਣਾ ਪਿਆ। ਪੰਜਾਬ ਸਰਕਾਰ ਦੀ ਹੋ ਰਹੀ ਕਿਰਕਿਰੀ ਤੋਂ ਬਾਅਦ ਦੋਵਾਂ ਨੇ ਵੀਰਵਾਰ ਦੇਰ ਸ਼ਾਮ ਸਮਝੌਤਾ ਕਰ ਲਿਆ।

ਦਰਅਸਲ, ਜਲੰਧਰ ‘ਚ ਦੋ ਦੁਕਾਨਾਂ ਦੀ ਲੜਾਈ ਵਿਚਾਲੇ ਦੋਵੇਂ ‘ਆਪ’ ਵਿਧਾਇਕ ਰਮਨ ਅਰੋੜਾ  ਅਤੇ  ਨਰੇਸ਼ ਡੋਗਰਾ ਕੁੱਦ ਗਏ ਸੀ। ਇੱਕ ਦੁਕਾਨਦਾਰ ਨੇ ਇਲਜ਼ਾਮ ਲਗਾਇਆ ਕਿ DCP ਨੇ ਉਸ ਨੂੰ ਧਮਕਾਇਆ ਹੈ..ਉਸ ਦੀ ਹਮਾਇਤ ‘ਚ ਫਿਰ ਵਿਧਾਇਕ ਰਮਨ ਅਰੋੜਾ ਆ ਗਏ ਅਤੇ DCP ਖਿਲਾਫ਼ ਕੇਸ ਦਰਜ ਕਰਵਾਉਣ ਦੀ ਗੱਲ ਕਹੀ। ਜਿਸ ਤੋਂ ਬਾਅਦ ਦੋਵਾਂ ‘ਚ ਵਿਵਾਦ ਦਾ ਮਾਹੌਲ ਬਣ ਗਿਆ, ਹਾਲਾਂਕਿ ਹੁਣ ਦੋਵਾਂ ਵਿਚਕਾਰ ਰਾਜ਼ੀਨਾਮਾ ਹੋ ਗਿਆ ਹੈ।

error: Content is protected !!