ਸ਼ਰਾਬੀ ਪਿਤਾ ਦੀ ਹੈਵਾਨੀਅਤ ! ਨਾਬਾਲਿਗ ਧੀਆਂ ਨਾਲ ਕੀਤਾ ਜਬਰ ਜਨਾਹ, ਗੁਆਂਢੀਆਂ ਨੇ ਖੋਲ੍ਹਿਆ ਭੇਤ

ਸ਼ਰਾਬੀ ਪਿਤਾ ਦੀ ਹੈਵਾਨੀਅਤ, ਨਾਬਾਲਿਗ ਦੋ ਧੀਆਂ ਨਾਲ ਕਰਦਾ ਸੀ ਜਬਰ ਜਨਾਹ, ਗੁਆਂਢੀਆਂ ਨੇ ਖੋਲ੍ਹਿਆ ਭੇਤ


ਖੰਨਾ (ਵੀਓਪੀ ਬਿਊਰੋ) ਇਕ ਵਾਰ ਫਿਰ ਰਿਸ਼ਤੇ ਤਾਰ-ਤਾਰ ਹੋਏ ਹਨ। ਹੁਣ ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕੀਤਾ ਗਿਆ ਹੈ। ਮਾਮਲਾ ਖੰਨਾ ਦਾ ਹੈ, ਜਿਥੇ ਦੋ ਨਾਬਾਲਗ ਭੈਣਾਂ ਨੇ ਆਪਣੇ ਹੀ ਪਿਤਾ ‘ਤੇ ਜਬਰ-ਜਨਾਹ ਦਾ ਦੋਸ਼ ਲਾਇਆ ਹੈ। ਉਨ੍ਹਾਂ ਮੁਤਾਬਕ ਕਲਯੁੱਗੀ ਪਿਓ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਦਿਆਂ ਸ਼ਰਾਬ ਦੇ ਨਸ਼ੇ ਵਿਚ ਆਪਣੀਆਂ ਦੋ ਨਾਬਾਲਿਗ ਧੀਆਂ ਨਾਲ ਜਬਰ ਜਨਾਹ ਕੀਤਾ ਹੈ। ਪੁਲਿਸ ਨੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਨਾਬਾਲਗਾਂ ਦੀ ਸ਼ਿਕਾਇਤ ਮਗਰੋਂ ਖੰਨਾ ਪੁਲਿਸ ਨੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ। ਦੋਵਾਂ ਦੀ ਉਮਰ 10 ਸਾਲ ਤੇ 15 ਸਾਲ ਹੈ। ਇਹ ਦੋਵੇਂ ਆਪਣੇ ਪਿਤਾ ਨਾਲ ਰਹਿੰਦੀਆਂ ਸਨ। ਇਨ੍ਹਾਂ ਦਾ ਪਿਤਾ ਸ਼ਰਾਬ ਪੀਣ ਦਾ ਆਦੀ ਸੀ, ਜੋ ਕਾਫ਼ੀ ਸਮੇਂ ਤੋਂ ਆਪਣੀਆਂ ਬੱਚੀਆਂ ਨਾਲ ਜਬਰ ਜਨਾਹ ਕਰਦਾ ਆ ਰਿਹਾ। ਵਿਰੋਧ ਕਰਨ ‘ਤੇ ਉਹ ਬੱਚੀਆਂ ਦੀ ਕੁੱਟਮਾਰ ਵੀ ਕਰਦਾ ਸੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਤੰਗ ਆ ਕੇ ਬੱਚੀਆਂ ਨੇ ਗੁਆਂਢ ਵਿੱਚ ਰਹਿਣ ਵਾਲੀ ਮਹਿਲਾ ਨੂੰ ਸਾਰੀ ਗੱਲ ਦੱਸ ਦਿੱਤੀ।

ਮੁਹੱਲੇ ਦੇ ਲੋਕਾਂ ਨੇ ਇਸ ਦੀ ਸ਼ਿਕਾਇਤ ਐਸਐਸਪੀ ਨੂੰ ਦਿੱਤੀ। ਪੁਲਿਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬੱਚੀਆਂ ਦੇ ਬਿਆਨ ਦਰਜ ਕਰਵਾਏ ਤੇ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ। ਫਿਲਹਾਲ ਬੱਚੀਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਐਸਐਸਪੀ ਦਯਾਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਨੇ ਦੱਸਿਆ ਕਿ ਬੱਚੀਆਂ ਦੇ ਬਿਆਨ ਲੈ ਕੇ ਮੁਲਜ਼ਮ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਨਾਬਾਲਗ ਭੈਣਾਂ ਦੀ ਮਾਂ ਕਾਫ਼ੀ ਸਮੇਂ ਤੋਂ ਜੇਲ੍ਹ ਵਿਚ ਬੰਦ ਹੈ।

error: Content is protected !!