ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਲੋੜੀਂਦਾ ਲਾਰੇਂਸ ਬਿਸ਼ਨੋਈ ਦਾ ਫਾਇਨਾਂਸਰ ਦੀਪਕ ਟੀਨੂੰ ਹੋਇਆ ਪੁਲਿਸ ਹਿਰਾਸਤ ‘ਚ ਹੋਇਆ ਫਰਾਰ

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਲੋੜੀਂਦਾ ਲਾਰੇਂਸ ਬਿਸ਼ਨੋਈ ਦਾ ਫਾਇਨਾਂਸਰ ਦੀਪਕ ਟੀਨੂੰ ਹੋਇਆ ਪੁਲਿਸ ਹਿਰਾਸਤ ‘ਚ ਹੋਇਆ ਫਰਾਰ

ਮਾਨਸਾ (ਵੀਓਪੀ ਬਿਊਰੋ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਕਪੂਰਥਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਇਆ ਗਿਆ ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਸ ਦੀ ਗ੍ਰਿਫਤ ‘ਚੋਂ ਫਰਾਰ ਹੋ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਹੜਕੰਪ ਮਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨਸਾ ਪੁਲੀਸ ਉਸ ਨੂੰ ਛਾਪੇਮਾਰੀ ਦੇ ਸਿਲਸਿਲੇ ਵਿੱਚ ਲੈ ਕੇ ਜਾ ਰਹੀ ਸੀ। ਜਿਸ ਦੌਰਾਨ ਉਹ ਦੇਰ ਰਾਤ ਫਰਾਰ ਹੋ ਗਿਆ।

ਦੀਪਕ ਟੀਨੂੰ ਏ ਕੈਟਾਗਰੀ ਦਾ ਗੈਂਗਸਟਰ ਹੈ ਅਤੇ ਉਹ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਖਾਸਮਖਾਸ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਬਿਸ਼ਨੋਈ ਦੇ ਫਾਇਨਾਂਸਰ ਵਜੋਂ ਜਾਣਿਆ ਜਾਂਦਾ ਸੀ। ਮੂਸੇਵਾਲਾ ਕਤਲ ਕਾਂਡ ਦੀ ਪਲੈਨਿੰਗ ‘ਚ ਲਾਰੈਂਸ ਅਤੇ ਟੀਨੂੰ ਵਿਚਕਾਰ 27 ਮਈ ਨੂੰ ਆਖਰੀ ਕਾਨਫਰੰਸ ਕਾਲ ਹੋਈ ਸੀ ਅਤੇ 29 ਮਈ ਨੂੰ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ| ਫ਼ਿਲਹਾਲ ਮਾਨਸਾ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਸਬੰਧਿਤ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਪੂਰਥਲਾ ਜੇਲ ਦੇ ਸੁਪਰਡੈਂਟ ਇਕਬਾਲ ਸਿੰਘ ਨੇ ਦੱਸਿਆ ਕਿ ਦੀਪਕ ਟੀਨੂੰ ਦੇ ਪਿਤਾ ਦਾ ਨਾਂ ਰਾਜੇਸ਼ ਕੁਮਾਰ ਹੈ ਅਤੇ ਉਹ 10 ਜੂਨ 2022 ਤੱਕ ਕਪੂਰਥਲਾ ਜੇਲ ‘ਚ ਸੀ। ਫਿਰ 10 ਜੂਨ ਨੂੰ ਦਿੱਲੀ ਦੇ ਸਪੈਸ਼ਲ ਸੈੱਲ ਨੇ ਉਸ ਨੂੰ ਰਿਮਾਂਡ ‘ਤੇ ਲੈ ਲਿਆ ਸੀ। ਉਸ ਤੋਂ ਬਾਅਦ ਉਹ ਜ਼ਿਲ੍ਹਾ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਬੰਦ ਸੀ, ਜਿੱਥੋਂ ਉਹ ਵੱਖ-ਵੱਖ ਮਾਮਲਿਆਂ ਵਿੱਚ ਪੁਲੀਸ ਰਿਮਾਂਡ ’ਤੇ ਸੀ।

error: Content is protected !!