ਅਮਰੀਕਾ ਵਿਚ ਪੰਜਾਬੀ ਪਰਿਵਾਰ ਦਾ ਕਤਲ, ਫਰਾਰ ਹੋਇਆ ਮੁਲਜ਼ਮ ਕਰ ਬੈਠਾ ਗ਼ਲਤੀ, ਚੜ੍ਹਿਆ ਪੁਲਿਸ ਦੇ ਹੱਥੇ
ਇੰਟਰਨੈਸ਼ਨਲ (ਵੀਓਪੀ ਬਿਊਰੋ) ਬੀਤੇ ਦਿਨੀ ਅਮਰੀਕਾ ਵਿਚ ਅਗਵਾ ਹੋਏ ਹੁਸ਼ਿਆਰਪੁਰ ਦੇ ਪਰਿਵਾਰ ਦਾ ਕਤਲ ਕੀਤਾ ਗਿਆ ਹੈ। ਜਿਨ੍ਹਾਂ ਵਿਚ ਅੱਠ ਮਹੀਨੇ ਦੀ ਬੱਚੀ ਤੇ ਉਸ ਦੇ ਮਾਪੇ ਸ਼ਾਮਿਲ ਹਨ।
ਦਸਦੇਈਏ ਕਿ ਪੂਰੇ ਪਰਿਵਾਰ ਨੂੰ ਕਤਲ ਕਰਨ ਤੋਂ ਬਾਅਦ ਮੁਲਜ਼ਮ ਫਰਾਰ ਸੀ। ਪੁਲਿਸ ਨੂੰ ਇਸ ਬਾਰੇ ਕੋਈ ਸੁਰਾਗ ਹੱਥ ਨਹੀਂ ਲੱਗ ਰਿਹਾ ਸੀ ਪਰ ਇਸ ਵਿਚਾਲੇ ਮੁਲਜ਼ਮ ਇਕ ਗ਼ਲਤੀ ਕਰ ਬੈਠਾ। ਉਸ ਨੇ ਮ੍ਰਿਤਕਾਂ ਦੇ ਏਟੀਐਮ ਕਾਰਡਾਂ ਦੀ ਬੈਂਕ ਦੇ ਏਟੀਐਮ ਮਸ਼ੀਨ ਵਿਚ ਵਰਤੋਂ ਕੀਤੀ, ਜਿਸ ਤੋਂ ਬਾਅਦ ਪੁਲਿਸ ਮੁਲਜ਼ਮ ਤਕ ਪਹੁੰਚ ਸਕੀ।
ਪੁਲਿਸ ਨੇ ਭਾਰੀ ਜੱਦੋ ਜਹਿਦ ਬਾਅਦ ਇਸ ਅਗਵਾ ਅਤੇ ਕਤਲ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਪਛਾਣ ਜੀਸਸ ਮੈਨੁਅਲ ਸਲਗਾਡੋ (48 ਸਾਲ) ਵਜੋਂ ਹੋਈ ਅਤੇ ਜਦੋਂ ਪੁਲਿਸ ਨੇ ਉਸ ਨੂੰ ਫੜ ਲਿਆ ਤਾਂ ਸਲਗਾਡੋ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ।
ਅਮਰੀਕੀ ਪੁਲਿਸ ਵੱਲੋਂ ਅਗਵਾਕਾਰ ਨੂੰ ਫੜੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਮਰਸਡ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਨੇ ਆਪਣੇ ਟਵੀਟਰ ਪੇਜ ‘ਤੇ ਦੱਸਿਆ ਕਿ ਮੁਲਜ਼ਮ 4 ਅਕਤੂਬਰ ਦੀ ਸਵੇਰ ਨੂੰ ਐਟਵਾਟਰ ਸ਼ਹਿਰ ਦੇ ਇੱਕ ਬੈਂਕ ਵਿੱਚ ਸਥਿਤ ਇੱਕ ਏ.ਟੀ.ਐਮ ਤੋਂ ਪੀੜਤ ਦੇ ਏਟੀਐਮ ਕਾਰਡਾਂ ਦੀ ਵਰਤੋਂ ਕਰਦੇ ਪਾਇਆ ਗਿਆ। ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਏਟੀਐਮ ਦੀ ਵਰਤੋਂ ਕਰਨ ਵਾਲਾ ਵਿਅਕਤੀ ਅਸਲ ਅਗਵਾ ਸੀਨ ਦੀ ਫੋਟੋ ਨਾਲ ਮਿਲਦਾ ਜੁਲਦਾ ਹੈ।
ਪੁਲਿਸ ਨੇ ਇੱਕ ਵਿਅਕਤੀ ਦੀਆਂ ਦੋ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਨੂੰ ਅਗਵਾ ਕਰਨ ਵਾਲੇ ਹੋਣ ਦਾ ਸ਼ੱਕ ਹੈ।
ਮਰਸਡ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਬਿਆਨ ਵਿਚ ਕਿਹਾ ਕਿ ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ, ਉਨ੍ਹਾਂ ਵਿਚ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਉਨ੍ਹਾਂ ਦੀ ਅੱਠ ਮਹੀਨੇ ਦੀ ਬੱਚੀ ਅਰੂਹੀ ਤੇ 39 ਸਾਲਾ ਅਮਨਦੀਪ ਸਿੰਘ ਨੂੰ ਸ਼ਾਮਲ ਹਨ।
UPDATE! We believe this to be the suspect in today's kidnapping. Read more here: https://t.co/AbGguFSG8O pic.twitter.com/EFzjTpQBx7
— Merced County Sheriff's Office (@MercedSheriff) October 4, 2022