ਨਸ਼ੇ ਵਿਚ ਧੁੱਤ ਨੌਜਵਾਨ ਨੇ ਪੁਲਿਸ ਅਧਿਕਾਰੀ ਨਾਲ ਹੀ ਲੈ ਲਿਆ ਪੰਗਾ, ਵਰਦੀ ਨੂੰ ਪਾਇਆ ਹੱਥ, ਮਹਿਲਾ ਮੁਲਾਜ਼ਮ ਨੂੰ ਵੀ ਨਹੀਂ ਬਖਸ਼ਿਆ, ਫਿਰ ਪੁਲਿਸ ਵੀ ਹੋ ਗਈ ਸਿੱਧੀ

ਨਸ਼ੇ ਵਿਚ ਧੁੱਤ ਨੌਜਵਾਨ ਨੇ ਪੁਲਿਸ ਅਧਿਕਾਰੀ ਨਾਲ ਹੀ ਲੈ ਲਿਆ ਪੰਗਾ, ਵਰਦੀ ਨੂੰ ਪਾਇਆ ਹੱਥ, ਮਹਿਲਾ ਮੁਲਾਜ਼ਮ ਨੂੰ ਵੀ ਨਹੀਂ ਬਖਸ਼ਿਆ, ਫਿਰ ਪੁਲਿਸ ਵੀ ਹੋ ਗਈ ਸਿੱਧੀ


ਜਲੰਧਰ (ਵੀਓਪੀ ਬਿਊਰੋ) : ਇੱਥੋਂ ਦੇ ਪੀਪੀਆਰ ਮਾਲ ਵਿਚ ਬੁੱਧਵਾਰ ਦੇਰ ਰਾਤ ਇਕ ਸ਼ਰਾਬੀ ਨੌਜਵਾਨ ਨੇ ਖੂਬ ਹੰਗਾਮਾ ਕੀਤਾ। ਪਹਿਲਾਂ ਤਾਂ ਮੁਲਜ਼ਮ ਨੇ ਪੁਲਿਸ ਮੁਲਾਜ਼ਮ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਇਕ ਆਈਪੀਐੱਸ ਅਧਿਕਾਰੀ ਦੀ ਵਰਦੀ ਨੂੰ ਹੱਥ ਪਾ ਲਿਆ। ਇਸ ਤੋਂ ਇਲਾਵਾ ਮਹਿਲਾ ਏਸੀਪੀ ਨਾਲ ਵੀ ਬਦਸਲੂਕੀ ਕੀਤੀ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਤੇ ਲੋਕਾਂ ਨੇ ਸ਼ਰਾਬੀ ਨੌਜਵਾਨ ਦਾ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਿਆ ਤੋਂ ਬਾਅਦ ਉਸ ਨੂੰ ਥਾਣਾ ਸੱਤ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।


ਜਾਣਕਾਰੀ ਅਨੁਸਾਰ ਦੁਸਹਿਰੇ ਦਾ ਦਿਨ ਹੋਣ ਕਾਰਨ ਬੁੱਧਵਾਰ ਸ਼ਾਮ ਕਮਿਸ਼ਨਰੇਟ ਪੁਲਿਸ ਵੱਲੋਂ ਪੀਪੀਆਰ ਮਾਰਕੀਟ ਵਿਚ ਜ਼ਬਰਦਸਤ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਡੀਸੀਪੀ ਅੰਕੁਰ ਗੁਪਤਾ, ਏਡੀਸੀਪੀ ਆਦਿੱਤਿਆ ਕੁਮਾਰ, ਏਸੀਪੀ ਮਾਡਲ ਟਾਊਨ ਖੁਸ਼ਬੀਰ ਕੌਰ ਅਤੇ ਥਾਣਾ ਸੱਤ ਦੇ ਮੁਖੀ ਰਾਜੇਸ਼ ਕੁਮਾਰ ਸ਼ਰਮਾ ਭਾਰੀ ਪੁਲਿਸ ਫੋਰਸ ਸਮੇਤ ਉਥੇ ਮੌਜੂਦ ਸਨ। ਇਸ ਦੌਰਾਨ ਨਸ਼ੇ ਵਿਚ ਧੁੱਤ ਅਖਿਲ ਨਾਂ ਦੇ ਨੌਜਵਾਨ ਨੇ ਆਪਣੀ ਗੱਡੀ ਇਕ ਪੁਲਿਸ ਮੁਲਾਜ਼ਮ ‘ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਜਾਨ ਬਚਾਈ। ਉਪਰੰਤ ਮੁਲਜ਼ਮ ਮਾਰਕੀਟ ਵਿਚ ਹੀ ਪੁਲਿਸ ਅਧਿਕਾਰੀਆਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਏਡੀਸੀਪੀ ਆਦਿੱਤਿਆ ਕੁਮਾਰ ਨੇ ਉਸ ਨੌਜਵਾਨ ਨੂੰ ਰੋਕਿਆ ਤਾਂ ਉਸ ਨੇ ਏਡੀਸੀਪੀ ਦੀ ਵਰਦੀ ਉੱਤੇ ਹੱਥ ਪਾ ਲਿਆ। ਏਡੀਸੀਪੀ ਨੇ ਉਸ ਨੌਜਵਾਨ ਨੂੰ ਹਿਰਾਸਤ ਵਿੱਚ ਲੈਣ ਦੇ ਹੁਕਮ ਜਾਰੀ ਕੀਤੇ। ਮੁਲਜ਼ਮ ਨੂੰ ਡਾਕਟਰੀ ਮੁਆਇਨਾ ਕਰਨ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਦੇਰ ਰਾਤ ਪੁਲਿਸ ਉਕਤ ਸ਼ਰਾਬੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ। ਦੇਰ ਰਾਤ ਪੁਲਿਸ ਨੇ ਮੁਲਜ਼ਮ ਅਖਿਲ ਖਿ਼ਲਾਫ਼ ਮਾਮਲਾ ਦਰਜ ਕਰ ਲਿਆ।

error: Content is protected !!