ਆਖਰੀ ਸਾਹਾਂ ਉਤੇ ਆਇਆ ‘ਰਾਵਣ’ ਕਈਆਂ ਨੂੰ ਕਰ ਗਿਆ ਜ਼ਖਮੀ ! (ਵੇਖੋ ਵੀਡੀਓ)

ਆਖਰੀ ਸਾਹਾਂ ਉਤੇ ਆਇਆ ‘ਰਾਵਣ’ ਕਈਆਂ ਨੂੰ ਕਰ ਗਿਆ ਜ਼ਖਮੀ ! (ਵੇਖੋ ਵੀਡੀਓ)

ਨੈਸ਼ਨਲ (ਵੀਓਪੀ ਬਿਊਰੋ) ਦੁਸਹਿਰੇ ਦੇ ਦਿਨ ਰਾਵਣ ਦਹਿਨ ਦੌਰਾਨ ਆਖਰੀ ਸਾਹਾਂ ਉਤੇ ਆਇਆ ‘ਰਾਵਣ’ ਕਈਆਂ ਨੂੰ ਜ਼ਖਮੀ ਕਰ ਗਿਆ। ਮਾਮਲਾ ਹਰਿਆਣਾ ਦੇ ਯਮੂਨਾਨਗਰ ਦਾ ਹੈ।

ਵੀਰਵਾਰ ਨੂੰ ਦੁਸਹਿਰੇ ਦੇ ਤਿਉਹਾਰ ਮੌਕੇ ਇੱਥੇ ਲਾਏ ਗਏ ਮੇਲੇ ਦੌਰਾਨ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਾਈ ਗਈ। ਕੁਝ ਸੈਕਿੰਟਾਂ ਤਕ ਪੁਤਲਾ ਸੜਿਆ ਪਰ ਜਦੋਂ ਕੁਝ ਕੁ ਹਿੱਸਾ ਸੜਨ ਨੂੰ ਬਾਕੀ ਰਿਹਾ ਤਾਂ ਲੋਕ ਸੜੇ ਰਾਵਣ ਦੀ ਲਕੜੀ ਉਠਾਉਣ ਲਈ ਅੱਗੇ ਦੌੜੇ। ਇਸ ਦੌਰਾਨ ਇਕੱਠੇ ਹੋਏ ਲੋਕਾਂ ਉੱਤੇ ਰਾਵਣ ਦਾ ਪੁਤਲਾ ਡਿੱਗ ਗਿਆ। ਇਸ ਹਾਦਸੇ ‘ਚ ਕੁਝ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

error: Content is protected !!