ਮਨੁੱਖੀ ਸਰੀਰਾਂ ਦੇ ਅੰਗ ਕੱਟਕੇ ਧਰਤੀ ਵਿਚ ਪਿੰਜਰ ਦੱਬਣ ਦੇ ਵੱਡੇ ਦੋਸ਼ੀ ਰਾਮ ਰਹੀਮ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਬਚਾਉਣ ਦੇ ਅਮਲ ਅਤਿ ਸ਼ਰਮਨਾਕ : ਮਾਨ

ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ):- “ਇਨਸਾਨੀਅਤ ਕਦਰਾਂ-ਕੀਮਤਾਂ ਦਾ ਜਨਾਜ਼ਾਂ ਕੱਢਣ ਵਾਲੇ ਕਾਤਲ ਅਤੇ ਬਲਾਤਕਾਰੀ ਸਿਰਸੇ ਵਾਲੇ ਸਾਧ ਰਾਮ ਰਹੀਮ ਜਿਸਨੇ ਮਨੁੱਖੀ ਸਰੀਰਾਂ ਦੇ ਅੰਗਾਂ ਨੂੰ ਕੱਟਕੇ ਵੱਡੀ ਗਿਣਤੀ ਵਿਚ ਮਨੁੱਖੀ ਪਿੰਜਰਾਂ ਨੂੰ ਆਪਣੇ ਡੇਰੇ ਦੇ ਅੰਦਰ ਧਰਤੀ ਹੇਠ ਦਬਾਉਣ ਦਾ ਵੱਡਾ ਅਪਰਾਧ ਕੀਤਾ ਹੋਵੇ, ਉਸਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋ ਸੀ.ਬੀ.ਆਈ. ਦੀ ਜਾਂਚ ਦਾ ਸਾਹਮਣਾ ਕਰਨ ਤੋ ਬਚਾਉਣ ਦੇ ਕੀਤੇ ਜਾ ਰਹੇ ਅਮਲ ਇਨਸਾਫ ਦੇਣ ਦਾ ਜਨਾਜ਼ਾਂ ਕੱਢਣ ਵਾਲੀ ਅਤਿ ਸ਼ਰਮਨਾਕ ਨਿੰਦਣਯੋਗ ਕਾਰਵਾਈ ਹੈ ।”


