ਮਾਈਨਿੰਗ ਮਾਮਲੇ ‘ਚ ਜਬਰਨ ਵਸੂਲੀ ਦੇ ਦੋਸ਼ ‘ਚ ਕੇਸ ਦਰਜ ਹੋਣ ਤੋਂ ਬਾਅਦ ‘ਆਪ’ ਕੌਂਸਲਰ ਦੀ ਸਫਾਈ, ਕਿਹਾ- ਕਾਂਗਰਸ ਫਸਾ ਰਹੀ ਮੈਨੂੰ…

ਮਾਈਨਿੰਗ ਮਾਮਲੇ ‘ਚ ਜਬਰਨ ਵਸੂਲੀ ਦੇ ਦੋਸ਼ ‘ਚ ਕੇਸ ਦਰਜ ਹੋਣ ਤੋਂ ਬਾਅਦ ‘ਆਪ’ ਕੌਂਸਲਰ ਦੀ ਸਫਾਈ, ਕਿਹਾ- ਕਾਂਗਰਸ ਫਸਾ ਰਹੀ ਮੈਨੂੰ…

ਜਲੰਧਰ (ਵੀਓਪੀ ਬਿਊਰੋ) ਬੀਤੇ ਦਿਨੀ ਵਾਇਰਲ ਹੋਈ ਖਬਰ ਕਿ ਆਮ ਆਦਮੀ ਪਾਰਟੀ ਦਾ ਕੌਂਸਲਰ, ਜੋ ਕਿ ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਗ੍ਰਿਫ਼ਤਾਰ ਹੋ ਗਿਆ ਹੈ ਨੇ ਰਾਤ ਨੂੰ ਲਾਈਵ ਆ ਕੇ ਸਫਾਈ ਦਿੱਤੀ ਕਿ ਉਸ ਨੂੰ ਕਿਸੇ ਨੇ ਗ੍ਰਿਫ਼ਤਾਰ ਨਹੀਂ ਕੀਤਾ ਹੈ। ਉਸ ਨੇ ਕਿਹਾ ਕਿ ਉਸ ਖਿਲਾਫ਼ ਮਾਮਲਾ ਜ਼ਰੂਰ ਦਰਜ ਹੋਇਆ ਹੈ ਅਤੇ ਉਹ ਵੀ ਕਾਂਗਰਸ ਦੀ ਸ਼ੈਹ ‘ਤੇ ਹੀ ਉਸ ਖਿਲਾਫ਼ ਜਬਰੀ ਵਸੂਲੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗੋਪਾਲਨਗਰ ਵਾਰਡ ਨੰਬਰ 66 ਦੇ ਕੌਂਸਲਰ ਦਵਿੰਦਰ ਸਿੰਘ ਰੌਣੀ ਖਿਲਾਫ਼ ਜਲੰਧਰ ਦੇ ਬਿਲਗਾ ਥਾਣੇ ਵਿੱਚ ਜਬਰਨ ਵਸੂਲੀ ਦਾ ਮਾਮਲਾ ਦਰਜ ਹੋਇਆ ਹੈ।

ਗੋਪਾਲਨਗਰ ਵਾਰਡ ਨੰਬਰ 66 ਦੇ ਕੌਂਸਲਰ ਦਵਿੰਦਰ ਸਿੰਘ ਰੌਣੀ ਨੇ ਕਿਹਾ ਕਿ ਇਹ ਸਾਰਾ ਮਾਮਲਾ ਸਿਆਸੀ ਹੈ ਅਤੇ ਸਾਜਿਸ਼ ਤਹਿਤ ਉਸ ਨੂੰ ਫਸਾਇਆ ਗਿਆ ਹੈ। ਉਸ ਨੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਜਿੱਤ ਹਾਸਲ ਕੀਤੀ ਸੀ ਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਜੁਆਈਨ ਕਰ ਲਈ ਅਤੇ ਇਸੇ ਗੱਲੋਂ ਕਾਂਗਰਸੀ ਉਸ ਨਾਲ ਲੱਗਦੇ ਹਨ।

ਇਸ ਮੁਸੀਬਤ ਵਿੱਚ ਕਾਂਗਰਸੀਆਂ ਨੇ ਇਕੱਠੇ ਹੋ ਕੇ ਮਨਘੜਤ ਕਹਾਣੀ ਬਣਾ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਹੈ।ਰੌਨੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਘਰ ਬੈਠਾ ਹੈ। ਉਹ ਕਿਸੇ ਕੰਮ ਲਈ ਦਿੱਲੀ ਗਿਆ ਹੋਇਆ ਸੀ। ਉਹ ਲੋਕਾਂ ਦੇ ਚੁਣੇ ਗਏ ਨੁਮਾਇੰਦੇ ਹਨ, ਜਿਹੜਾ ਵੀ ਉਸਨੂੰ ਬੁਲਾਵੇਗਾ ਉਹ ਉਥੇ ਜਾਵੇਗਾ।

error: Content is protected !!