ਠੇਕੇ ਦੇ ਕਰਿੰਦਿਆਂ ਨੇ ਏਐੱਸਆਈ ਤੇ ਕਾਂਸਟੇਬਲ ਨੂੰ ਬਣਾ ਲਿਆ ਬੰਦੀ, ਪੁਲਿਸ ਦੱਬਦੀ ਰਹੀ ਮਾਮਲਾ, ਵੀਡੀਓ ਹੋਈ ਵਾਇਰਲ ਤਾਂ ਪਈ ਹੱਥਾਂ-ਪੈਰਾਂ ਦੀ…

ਠੇਕੇ ਦੇ ਕਰਿੰਦਿਆਂ ਨੇ ਏਐੱਸਆਈ ਤੇ ਕਾਂਸਟੇਬਲ ਨੂੰ ਬਣਾ ਲਿਆ ਬੰਦੀ, ਪੁਲਿਸ ਦੱਬਦੀ ਰਹੀ ਮਾਮਲਾ, ਵੀਡੀਓ ਹੋਈ ਵਾਇਰਲ ਤਾਂ ਪਈ ਹੱਥਾਂ-ਪੈਰਾਂ ਦੀ…

ਜਲੰਧਰ (ਵੀਓਪੀ ਬਿਊਰੋ) ਜਿਲ੍ਹਾ ਜਲੰਧਰ ਦੇ ਕਸਬਾ ਗੁਰਾਇਆ ਵਿੱਚ ਬੀਤੇ ਦਿਨੀ ਇਕ ਮਾਮਲਾ ਕਾਫੀ ਭਖਿਆ ਸੀ, ਜਿਸ ਵਿਚ ਥਾਣਾ ਗੁਰਾਇਆ ਦੇ ਖੇਤਰ ਵਿੱਚ ਪੈਂਦੀ ਦਾਣਾ ਮੰਡੀ, ਬੜਾ ਪਿੰਡ ਰੋਡ ਦੇ ਸਾਹਮਣੇ ਸਥਿਤ ਇੱਕ ਠੇਕੇ ਵਿੱਚ ਏ.ਐਸ.ਆਈ ਨਰਿੰਦਰ ਸਿੰਘ ਅਤੇ ਕਾਂਸਟੇਬਲ ਲਵਦੀਪ ਸਿੰਘ ਨੂੰ ਬੰਧਕ ਬਣਾ ਲਿਆ ਸੀ। ਪਹਿਲਾਂ ਤਾਂ ਲੋਕਲ ਪੁਲਿਸ ਵੀ ਮਾਮਲੇ ਨੂੰ ਦੱਬਦੀ ਰਹੀ ਪਰ ਜਦ ਗੱਲ ਉੱਚ ਅਧਿਕਾਰੀਆਂ ਤਕ ਪਹੁੰਚੀ ਤਾਂ ਹੁਣ ਜਾ ਕੇ ਥਾਣਾ ਗੁਰਾਇਆ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਕਥਿਤ ਦੋਸ਼ੀ ਰਾਕੇਸ਼ ਉਰਫ਼ ਕੇਸ਼ਾ ਵਾਸੀ ਗੁਰਾਇਆ ਅਤੇ ਉਸ ਦੇ ਦੋ ਹੋਰ ਸਾਥੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 353, 342, 186, 506, 148 ਅਤੇ 149 ਤਹਿਤ ਕੇਸ ਦਰਜ ਕਰ ਲਿਆ ਹੈ।

ਫਿਲਹਾਲ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਜਾਣਕਾਰੀ ਮੁਤਾਬਕ ਥਾਣਾ ਗੁਰਾਇਆ ਵਿੱਚ ਤਾਇਨਾਤ ਏਐਸਆਈ ਨਰਿੰਦਰ ਸਿੰਘ ਅਤੇ ਹੌਲਦਾਰ ਲਵਦੀਪ ਸਿੰਘ ਦੀਵਾਲੀ ਵਾਲੀ ਰਾਤ ਸ਼ਰਾਬ ਦੇ ਠੇਕੇ ’ਤੇ ਆਏ ਸਨ। ਇਸ ਦੌਰਾਨ ਠੇਕਾ ਕਰਮਚਾਰੀ ਉਸ ਨੂੰ ਜ਼ਬਰਦਸਤੀ ਠੇਕੇ ਦੇ ਅੰਦਰ ਲੈ ਗਏ ਅਤੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਮਾਮਲਾ ਵਧਣ ‘ਤੇ ਕਾਂਸਟੇਬਲ ਨੂੰ ਠੇਕੇ ਦੇ ਅੰਦਰਲੇ ਕਮਰੇ ‘ਚ ਲਿਜਾਇਆ ਗਿਆ, ਜਦਕਿ ਏ.ਐੱਸ.ਆਈ. ਨੂੰ ਗਾਲ੍ਹਾਂ ਕੱਢੀਆਂ ਗਈਆਂ ਅਤੇ ਕੁਰਸੀ ‘ਤੇ ਧੱਕਾ ਦਿੱਤਾ ਗਿਆ ਅਤੇ ਦੋਵਾਂ ਨੂੰ ਬੰਧਕ ਬਣਾ ਲਿਆ ਗਿਆ।


ਪਹਿਲਾਂ ਮਾਮਲਾ ਉੱਚ ਅਧਿਕਾਰੀਆਂ ਤੱਕ ਨਹੀਂ ਪਹੁੰਚਿਆ ਸੀ। ਪਰ ਵੀਰਵਾਰ ਨੂੰ ਵੀਡੀਓ ਵਾਇਰਲ ਹੋਣ ‘ਤੇ ਅਧਿਕਾਰੀਆਂ ਨੇ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ। ਗੁਰਾਇਆ ਥਾਣੇ ਦੇ ਐਸਐਚਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।

error: Content is protected !!