ਮੋਰਬੀ ਪੁਲ਼ ਹਾਦਸੇ ‘ਚ 150 ਮੌਤਾਂ, ਲੋਕਾਂ ਨੇ ਦੱਸਿਆ ਅੱਖੀ ਦੇਖਿਆ ਮੰਜ਼ਰ, ਗਲਤੀ ਕਿਸ ਦੀ ਸਰਕਾਰ ਦੀ, ਮੁਰੰਮਤ ਕਰਨ ਵਾਲੀ ਕੰਪਨੀ ਦੀ ਜਾਂ ਫਿਰ ਲੋਕਾਂ ਦੀ…

ਮੋਰਬੀ ਪੁਲ਼ ਹਾਦਸੇ ‘ਚ 150 ਮੌਤਾਂ, ਲੋਕਾਂ ਨੇ ਦੱਸਿਆ ਅੱਖੀ ਦੇਖਿਆ ਮੰਜ਼ਰ, ਗਲਤੀ ਕਿਸ ਦੀ ਸਰਕਾਰ ਦੀ, ਮੁਰੰਮਤ ਕਰਨ ਵਾਲੀ ਕੰਪਨੀ ਦੀ ਜਾਂ ਫਿਰ ਲੋਕਾਂ ਦੀ…

ਗੁਜਰਾਤ (ਵੀਓਪੀ ਬਿਊਰੋ) ਗੁਜਰਾਤ ਵਿੱਚ ਕੱਲ੍ਹ ਵਾਪਰੇ ਦਰਦਨਾਕ ਹਾਦਸੇ ਨੇ ਪੂਰੇ ਦੇਸ਼ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। 100 ਲੋਕਾਂ ਦੀ ਸਮਰਥਾ ਵਾਲੇ ਗੁਜਰਾਤ ਦੇ ਮੋਰਬੀ ਪੁਲ ਉੱਪਰ ਆਖਿਰਕਾਰ 500 ਦੇ ਕਰੀਬ ਲੋਕ ਕਿਸ ਤਰਹਾਂ ਪਹੁੰਚ ਗਏ ਅਤੇ 150 ਸਾਲ ਪੁਰਾਣੇ ਉਸ ਪੁਲ ਦੀ ਮੁਰੰਮਤ ਤੋਂ ਬਾਅਦ ਕੰਪਨੀ ਦੀ ਕੀ ਜਿੰਮੇਵਾਰੀ ਬਣਦੀ ਹੈ ਅਤੇ ਗੁਜਰਾਤ ਦੀ ਮੌਜੂਦਾ ਭਾਜਪਾ ਸਰਕਾਰ ਇਸ ਮਾਮਲੇ ਲਈ ਜਿੰਮੇਵਾਰੀ ਕਿਉਂ ਲੈ ਰਹੀ ਹੈ ਇਹ ਸਾਰੇ ਸਵਾਲਾਂ ਦੇ ਜਵਾਬ ਨੂੰ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਹੈ। ਉਕਤ ਹਾਦਸੇ ਤੋਂ ਬਾਅਦ ਮੌਤਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ ਅਤੇ ਹੁਣ ਤਕ 150 ਦੇ ਕਰੀਬ ਲੋਕ ਇਸ ਹਾਦਸੇ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵਿੱਚ 25 ਦੇ ਕਰੀਬ ਬੱਚੇ ਅਤੇ 25-30 ਦੇ ਕਰੀਬ ਦੀ ਔਰਤਾਂ ਵੀ ਸ਼ਾਮਲ ਹਨ ਜਿਨਾਂ ਦੀ ਮੌਤ ਹੋ ਗਈ ਹੈ। ਹੁਣ ਤਕ ਰਾਹਤ ਕਾਮਿਆਂ ਨੇ 170 ਦੇ ਕਰੀਬ ਲੋਕਾਂ ਦੀ ਜਾਨ ਬਚਾ ਲਈ ਹੈ। ਇਹ ਹਾਦਸਾ ਐਤਵਾਰ ਸ਼ਾਮ 6.30 ਵਜੇ ਵਾਪਰਿਆ ਜਦੋਂ 765 ਫੁੱਟ ਲੰਬਾ ਅਤੇ ਸਿਰਫ਼ 4.5 ਫੁੱਟ ਚੌੜਾ ਕੇਬਲ ਸਸਪੈਂਸ਼ਨ ਪੁਲ ਢਹਿ ਗਿਆ।


ਇਸ ਸਬੰਧੀ ਅੱਖੀ ਮੰਜ਼ਰ ਦੇਖਣ ਵਾਲਿਆਂ ਨੇ ਦੱਸਿਆ ਕਿ ਇਹ ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਉਹਨਾਂ ਦੇ ਦੇਖਦਿਆਂ ਹੀ ਦੇਖਦਿਆ ਲੋਕ ਪਾਣੀ ਵਿੱਚ ਮੌਤ ਦੇ ਮੂੰਹ ਵਿੱਚ ਜਾ ਰਹੇ ਸਨ ਅਤੇ ਉਹ ਕੁਝ ਵੀ ਨਹੀਂ ਕਰ ਰਹੇ ਸਨ। ਇਸ ਦੌਰਾਨ ਵਿਜੇ ਨਾਮ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਹ ਵੀ ਘਟਨਾ ਸਥਾਨ ਉੱਪਰ ਮੌਜੂਦ ਸੀ ਤੇ ਇਸ ਦੌਰਾਨ ਕੁਝ ਨੌਜਵਾਨ ਜਾਣਬੁੱਝ ਕੇ ਪੁਲ ਨੂੰ ਜ਼ੋਰਦਾਰ ਢੰਗ ਨਾਲ ਹਿਲਾ ਰਹੇ ਸਨ। ਇਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਲਈ ਉਸ ਨੇ ਸਮਝਿਆ ਕਿ ਇੱਥੇ ਰੁਕਣਾ ਖਤਰਨਾਕ ਹੈ ਅਤੇ ਉਹ ਅਤੇ ਉਸ ਦਾ ਪਰਿਵਾਰ ਬਿਨਾਂ ਅੱਗੇ ਵਧੇ ਹੀ ਪੁਲ ਤੋਂ ਉਤਰ ਗਏ। ਵਿਜੇ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਪੁਲ ਦੇ ਮੁਲਾਜ਼ਮਾਂ ਨੂੰ ਵੀ ਸੂਚਿਤ ਕੀਤਾ ਸੀ ਪਰ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ।


ਇਸ ਦੌਰਾਨ ਇਕ ਵਿਅਕਤੀ ਨੇ ਦੱਸਿਆ ਕਿ ਜੋ ਲੋਕ ਤੈਰਨਾ ਜਾਣਦੇ ਸਨ, ਉਹ ਤੈਰਾਕੀ ਕਰਦੇ ਹੋਏ ਬਾਹਰ ਆ ਰਹੇ ਸਨ। ਬੱਚੇ ਡੁੱਬ ਰਹੇ ਸਨ, ਪਹਿਲਾਂ ਅਸੀਂ ਉਨ੍ਹਾਂ ਨੂੰ ਬਚਾਇਆ। ਇਸ ਤੋਂ ਬਾਅਦ ਬਜ਼ੁਰਗਾਂ ਨੂੰ ਬਾਹਰ ਕੱਢਿਆ ਗਿਆ। ਲੋਕਾਂ ਨੂੰ ਪਾਈਪਾਂ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਸੀ। ਘਟਨਾ ਸਥਾਨ ਦੇ ਨੇੜੇ ਹੀ ਇਕ ਚਾਹ ਵੇਚਣ ਵਾਲੇ ਨੇ ਦੱਸਿਆ ਕਿ ਜਦੋਂ ਪੁਲ਼ ਟੁੱਟਿਆ ਤਾਂ ਲੋਕ ਤਾਰਾਂ ਨਾਲ ਲਟਕ ਰਹੇ ਸਨ ਅਤੇ ਪਾਣੀ ਵਿੱਚ ਡਿੱਗ ਰਹੇ ਸਨ। 7-8 ਮਹੀਨਿਆਂ ਦੀ ਗਰਭਵਤੀ ਦੀ ਲਾਸ਼ ਦੇਖ ਕੇ ਮੇਰਾ ਦਿਲ ਡੁੱਬ ਗਿਆ। ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਕਦੇ ਨਹੀਂ ਦੇਖਿਆ। ਇਸ ਦੌਰਾਨ ਹੀ ਜਾਣਕਾਰੀ ਮਿਲੀ ਹੈ ਕਿ ਮੇਨਟੇਨੈਂਸ ਕੰਪਨੀ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ। ਮੋਰਬੀ ਪੁਲ ਹਾਦਸੇ ਦੇ ਮਾਮਲੇ ‘ਚ ਕੇਬਲ ਬ੍ਰਿਜ ਮੇਨਟੇਨੈਂਸ ਕੰਪਨੀ ਖਿਲਾਫ ਐੱਫ.ਆਈ.ਆਰ. ਕੰਪਨੀ ਖ਼ਿਲਾਫ਼ ਆਈਪੀਸੀ ਦੀ ਧਾਰਾ 304, 308 ਅਤੇ 114 ਤਹਿਤ ਕੇਸ ਦਰਜ ਕੀਤਾ ਗਿਆ ਹੈ।

error: Content is protected !!