Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
12
11 ਸਾਲ ਦੀ ਮਾਸੂਮ ਬਣੀ ਮਾਂ, ਕਿਸੇ ਨੂੰ ਨਹੀਂ ਪਤਾ ਕੌਣ ਕਰਦਾ ਰਿਹਾ ਬਲਾਤਕਾਰ, ਪੰਜਾਬ ਪੁਲਿਸ ਨੇ ਕਿਹਾ ਇਸ ਤਰੀਕੇ ਨਾਲ ਲੱਭਾਂਗੇ ਦੋਸ਼ੀ…
Latest News
Punjab
11 ਸਾਲ ਦੀ ਮਾਸੂਮ ਬਣੀ ਮਾਂ, ਕਿਸੇ ਨੂੰ ਨਹੀਂ ਪਤਾ ਕੌਣ ਕਰਦਾ ਰਿਹਾ ਬਲਾਤਕਾਰ, ਪੰਜਾਬ ਪੁਲਿਸ ਨੇ ਕਿਹਾ ਇਸ ਤਰੀਕੇ ਨਾਲ ਲੱਭਾਂਗੇ ਦੋਸ਼ੀ…
November 12, 2022
editor
11 ਸਾਲ ਦੀ ਮਾਸੂਮ ਬਣੀ ਮਾਂ, ਕਿਸੇ ਨੂੰ ਨਹੀਂ ਪਤਾ ਕੌਣ ਕਰਦਾ ਰਿਹਾ ਬਲਾਤਕਾਰ, ਪੰਜਾਬ ਪੁਲਿਸ ਨੇ ਕਿਹਾ ਇਸ ਤਰੀਕੇ ਨਾਲ ਲੱਭਾਂਗੇ ਦੋਸ਼ੀ…
ਹੁਸ਼ਿਆਰਪੁਰ (ਵੀਓਪੀ ਬਿਊਰੋ) ਹੁਸ਼ਿਆਰਪੁਰ ਜ਼ਿਲ੍ਹੇ ‘ਚ ਅਜਿਹੀ ਅਣਹੋਣੀ ਘਟਨਾ ਵਾਪਰੀ ਕਿ ਮਾਂ-ਬਾਪ ਦੇ ਤਾਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ। ਜਦ ਉਨ੍ਹਾਂ ਦੀ 11 ਸਾਲ ਦੀ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚੀ ਨੇ ਬੱਚੇ ਨੂੰ ਜਨਮ ਦੇ ਦਿੱਤਾ ਅਤੇ ਉਸ ਸਮੇਂ ਪੀੜਤਾ ਦੀ ਹਾਲਾਤ ਵੀ ਗੰਭੀਰ ਹੈ। ਮਾਪੇ ਹੈਰਾਨ ਹਨ ਕਿ ਇਹ ਕਿਦਾ ਹੋ ਗਿਆ, ਮਾਂ ਦਾ ਕਹਿਣਾ ਹੈ ਕੇ ਉਹ ਤੇ ਉਸ ਦਾ ਪਤੀ ਜ਼ਿਲ੍ਹੇ ਦੇ ਊਨਾ ਰੋਡ ‘ਤੇ ਸਥਿਤ ਇੱਕ ਪਿੰਡ ਵਿੱਚ ਕਿਸਾਨ ਦੀ ਮੋਟਰ ’ਤੇ ਰਹਿੰਦੇ ਹਨ ਅਤੇ ਸਵੇਰ ਨੂੰ ਕੰਮ ‘ਤੇ ਚਲੇ ਜਾਂਦੇ ਹਨ ਅਤੇ ਰਾਤ ਨੂੰ ਵਾਪਸ ਆਉਂਦੇ ਹਨ। ਇਸ ਦੌਰਾਨ ਉਨ੍ਹਾਂ ਦੇ ਬੱਚੇ ਘਰ ਵਿਚ ਇਕੱਲੇ ਹੀ ਰਹਿੰਦੇ ਹਨ। ਪੀੜਤ ਪਰਿਵਾਰ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਪੁਲਿਸ ਨੂੰ ਦਿੱਤੀ ਜਾਣਕਾਰੀ ਵਿਚ ਪੀੜਤਾ ਦੀ ਮਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਸ ਦਾ ਪਤੀ ਮੱਧ ਪ੍ਰਦੇਸ਼ ਗਿਆ ਸੀ। ਇਸ ਦੌਰਾਨ ਜਦੋਂ ਬੇਟੀ ਦੇ ਪੇਟ ‘ਚ ਦਰਦ ਹੋਣ ਲੱਗਾ ਤਾਂ ਉਹ ਉਸ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਨੇ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਜਿੱਥੇ ਪਤਾ ਲੱਗਾ ਹੈ ਕਿ ਉਸ ਦੀ ਬੇਟੀ ਗਰਭਵਤੀ ਹੈ। ਇਸ ਤੋਂ ਬਾਅਦ ਉਸ ਨੇ ਵਨ ਸਟਾਪ ਸੈਂਟਰ ਦੀ ਮਦਦ ਨਾਲ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਜਣੇਪੇ ਦੌਰਾਨ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਰਿਸ਼ਤੇਦਾਰਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਡੀਐਨਏ ਮੈਚਿੰਗ ਰਾਹੀਂ ਮੁਲਜ਼ਮਾਂ ਦਾ ਪਤਾ ਲਗਾ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ।
ਬੇਟੀ ਮਾਨਸਿਕ ਤੌਰ ‘ਤੇ ਕਮਜ਼ੋਰ ਹੈ। ਇਸ ਦਾ ਫਾਇਦਾ ਉਠਾ ਕੇ ਕਿਸੇ ਨੇ ਉਸ ਨਾਲ ਗਲਤ ਹਰਕਤ ਕੀਤੀ। 9 ਨਵੰਬਰ ਦੀ ਰਾਤ ਨੂੰ ਉਸ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਬੱਚੇ ਨੂੰ ਜਨਮ ਦਿੱਤਾ। ਜਣੇਪੇ ਤੋਂ ਬਾਅਦ ਪੀੜਤਾ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਮੈਡੀਕਲ ਕਾਲਜ (ਅੰਮ੍ਰਿਤਸਰ) ਭੇਜ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਐਸਐਚਓ ਲੋਮੇਸ਼ ਨੇ ਦੱਸਿਆ ਕਿ ਡੀਐਨਏ ਟੈਸਟ ਰਾਹੀਂ ਬਲਾਤਕਾਰ ਦੇ ਮੁਲਜ਼ਮਾਂ ਦਾ ਪਤਾ ਲਗਾ ਕੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Post navigation
ਮੰਡ ਨੂੰ ਕੀਤਾ ਨਜ਼ਰਬੰਦ, ਹਿੰਦੂ ਨੇਤਾ ਤੇ ਡੇਰਾ ਪ੍ਰੇਮੀ ਦੇ ਕਤਲ ਤੋਂ ਕਹਿੰਦੇ ਹੁਣ ਅਗਲਾ ਨੰਬਰ ਤੇਰਾ ਹੀ ਆ…
ਮਰੇ ਪਿਓ ਨੂੰ ਜ਼ਿੰਦਾ ਕਰਨ ਲਈ 2 ਮਹੀਨੇ ਦੇ ਬੱਚੇ ਦੀ ਅਗਵਾ ਕਰ ਕੇ ਬਲੀ, ਰੋਂਦੀ ਕੁਰਲਾਉਂਦੀ ਮਾਂ ਨੇ ਕਿਹਾ ਮੇਰੇ ਘਰ 18 ਬਾਅਦ ਗੂੰਝੀ ਸੀ ਕਿਲਕਾਰੀ..
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us