10ਵੀਂ ਪਾਸ ਫਰੂਟ ਵੇਚਣ ਵਾਲਾ ਬਣ ਗਿਆ ਜਾਅਲੀ ਡਾਕਟਰ, ਆਪਰੇਸ਼ਨ ਕਰ ਕੇ ਕੱਢ ਲੈਂਦਾ ਸੀ ਕਿਡਨੀ, ਬਿਨਾਂ ਕਿਸੇ ਡਿਗਰੀ ਤੋਂ ਕਮਾ ਲੈ ਕਰੋੜਾਂ ਰੁਪਏ…

10ਵੀਂ ਪਾਸ ਫਰੂਟ ਵੇਚਣ ਵਾਲਾ ਬਣ ਗਿਆ ਜਾਅਲੀ ਡਾਕਟਰ, ਆਪਰੇਸ਼ਨ ਕਰ ਕੇ ਕੱਢ ਲੈਂਦਾ ਸੀ ਕਿਡਨੀ, ਬਿਨਾਂ ਕਿਸੇ ਡਿਗਰੀ ਤੋਂ ਕਮਾ ਲੈ ਕਰੋੜਾਂ ਰੁਪਏ…

ਬਿਹਾਰ (ਵੀਓਪੀ ਬਿਊਰੋ) ਬਿਹਾਰ ਦੇ ਮੁਜ਼ੱਫਰਪੁਰ ਵਿਖੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇਕ 10ਵੀਂ ਪਾਸ ਫਰੂਟ ਵੇਚਣ ਵਾਲਾ ਹੀ ਜਾਅਲੀ ਡਾਕਟਰ ਬਣ ਗਿਆ ਅਤੇ ਆਪ ਹੀ ਲੋਕਾਂ ਦੇ ਆਪਰੇਸ਼ਨ ਕਰ ਕੇ ਉਹਨਾਂ ਦੀ ਕਿਡਨੀ ਕੱਢ ਕੇ ਵੇਚ ਦਿੰਦਾ ਸੀ। ਤੁਹਾਨੂੰ ਦੱਸ ਦੇਈਏ ਕਿ ਕਿਡਨੀ ਕਾਂਡ ਦਾ ਮੁੱਖ ਦੋਸ਼ੀ ਅਤੇ ਨਰਸਿੰਗ ਹੋਮ ਦਾ ਸੰਚਾਲਕ ਪਵਨ ਕੁਮਾਰ ਅੱਠ ਸਾਲਾਂ ਤੋਂ ਭੂਟਾਨ ਵਿੱਚ ਰਹਿ ਰਿਹਾ ਹੈ। ਉਹ ਉਥੇ ਫਲ ਮੰਡੀ ਵਿੱਚ ਫਲ ਵੇਚਦਾ ਸੀ। ਇਸ ਤੋਂ ਬਾਅਦ ਉਹ ਕੋਰੋਨਾ ਕਾਲ ਕਾਰਨ ਭਾਰਤ ਆ ਗਿਆ ਅਤੇ ਫਿਰ ਉਹ ਸਾਕਰਾ ਵਿੱਚ ਇੱਕ ਦਵਾਈਆਂ ਦੀ ਦੁਕਾਨ ਵਿੱਚ ਕੰਮ ਕਰਨ ਲੱਗਾ। ਇਸ ਦੌਰਾਨ ਕਿਸੇ ਤਰ੍ਹਾਂ ਉਸ ਦੀ ਪਛਾਣ ਮਾਮਲੇ ਦੇ ਦੂਜੇ ਮੁਲਜ਼ਮ ਅਤੇ ਸੁਨੀਤਾ ਦਾ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਆਰ.ਕੇ. ਸਿੰਘ ਨਾਲ ਹੋਈ। ਇਸ ਤੋਂ ਬਾਅਦ ਪਵਨ ਕੁਮਾਰ ਵੀ ਡਾਕਟਰ ਬਣ ਗਿਆ ਅਤੇ ਲੋਕਾਂ ਦੀਆਂ ਕਿਡਨੀਆਂ ਕੱਢ ਕੇ ਪੈਸੇ ਕਮਾਉਣ ਲੱਗ ਪਿਆ।


ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਾਅਲੀ ਡਾਕਟਰ ਪਵਨ ਨੇ ਦਸਵੀਂ ਤੱਕ ਹੀ ਪੜ੍ਹਾਈ ਕੀਤੀ ਹੈ। ਡਾ. ਆਰ.ਕੇ.ਸਿੰਘ ਦੇ ਬਹਿਕਾਵੇ ਵਿੱਚ ਆ ਕੇ ਉਸ ਨੇ ਆਪਣੇ ਨਾਮ ਅੱਗੇ ਡਾਕਟਰ ਸ਼ਬਦ ਜੋੜ ਦਿੱਤਾ। ਡਾ: ਆਰ ਕੇ ਸਿੰਘ ਆਪਣੇ ਸਹਾਇਕ ਪਵਨ ਨਾਲ ਆਉਂਦਾ ਸੀ। ਦੋਨਾਂ ਨੇ ਮਿਲ ਕੇ ਢਾਈ ਸਾਲਾਂ ਵਿੱਚ 20 ਤੋਂ ਵੱਧ ਮਰੀਜ਼ਾਂ ਦਾ ਆਪਰੇਸ਼ਨ ਕੀਤਾ, ਇਸ ਦੌਰਾਨ ਦੋਵੇਂ ਮਿਲ ਕੇ ਬੱਚੇਦਾਨੀ, ਹਰਨੀਆ ਤੋਂ ਇਲਾਵਾ ਅਪੈਂਡਿਕਸ ਦਾ ਵੀ ਆਪਰੇਸ਼ਨ ਕਰਦੇ ਸਨ। ਪਵਨ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ‘ਚ ਹੀ ਬੱਚੇਦਾਨੀ ਦੇ ਆਪਰੇਸ਼ਨ ਦੌਰਾਨ ਇਕ ਮਹਿਲਾ ਮਰੀਜ਼ ਦੀ ਮੌਤ ਹੋ ਗਈ ਸੀ ਪਰ ਸਾਰਿਆਂ ਨੇ ਮਿਲ ਕੇ ਪਰਿਵਾਰ ਨੂੰ ਪੈਸੇ ਦੇ ਕੇ ਉਸ ਦਾ ਮੂੰਹ ਬੰਦ ਕਰਵਾ ਦਿੱਤਾ ਅਤੇ ਉਹ ਮਾਮਲਾ ਪੁਲਿਸ ਤੱਕ ਵੀ ਨਹੀਂ ਪਹੁੰਚਿਆ ਸੀ। ਪੁਲਿਸ ਜਾਂਚ ਵਿੱਚ ਡਾ.ਆਰ.ਕੇ.ਸਿੰਘ ਫਰਾਰ ਹਨ।


ਜਾਣਕਾਰੀ ਤਾਂ ਇੱਥੋਂ ਤਕ ਵੀ ਮਿਲੀ ਹੈ ਕਿ ਆਰਕੇ ਸਿੰਘ ਨੇ ਪਵਨ ਰਾਹੀਂ ਕਾਫੀ ਪੈਸਾ ਕਮਾਇਆ ਅਤੇ ਮੁਜ਼ੱਫਰਪੁਰ ਵਿੱਚ ਇੱਕ ਆਲੀਸ਼ਾਨ ਘਰ ਵੀ ਬਣਾਇਆ ਗਿਆ ਹੈ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਆਰਕੇ ਸਿੰਘ ਫਰਜ਼ੀ ਐੱਮਬੀਬੀਐੱਸ ਡਿਗਰੀ ਲੈ ਕੇ ਘੁੰਮਦਾ ਸੀ। ਆਰ ਕੇ ਸਿੰਘ ਦੀ ਗ੍ਰਿਫ਼ਤਾਰੀ ਹੁਣ ਪੁਲੀਸ ਲਈ ਚੁਣੌਤੀ ਬਣੀ ਹੋਈ ਹੈ। ਡੀਐਸਪੀ ਈਸਟ ਮਨੋਜ ਪਾਂਡੇ ਦਾ ਕਹਿਣਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆਵੇਗੀ ਕਿ ਗੁਰਦਾ ਕੱਢਣ ਪਿੱਛੇ ਕੀ ਕਾਰਨ ਸੀ। ਇਸ਼ ਤੋਂ ਪਹਿਲਾਂ ਮੁਜ਼ੱਫਰਪੁਰ ਦੇ ਸ਼ੁਭ ਕਾਂਤ ਕਲੀਨਿਕ ‘ਚ ਡਾਕਟਰ ਨੇ ਔਰਤ ਦਾ ਗੁਰਦਾ ਕੱਢ ਲਿਆ। ਮਹਿਲਾ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਪਹੁੰਚੀ ਸੀ। ਡਾਕਟਰ ਨੇ ਕਿਹਾ, ਉਸ ਦੀ ਬੱਚੇਦਾਨੀ ਖਰਾਬ ਹੋ ਗਈ ਹੈ। ਅਪਰੇਸ਼ਨ ਕਰਵਾਉਣਾ ਪਵੇਗਾ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦਾਖਲ ਕਰਵਾਇਆ। ਆਪ੍ਰੇਸ਼ਨ ਤੋਂ ਬਾਅਦ ਔਰਤ ਦੀ ਸਿਹਤ ਵਿਗੜ ਗਈ। ਪਰਿਵਾਰਕ ਮੈਂਬਰ ਉਸ ਨੂੰ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ (ਪੀਐਮਸੀਐਚ) ਲੈ ਗਏ। ਇੱਥੇ ਜਾਂਚ ‘ਚ ਪਤਾ ਲੱਗਾ ਕਿ ਉਸ ਕੋਲ ਕਿਡਨੀ ਨਹੀਂ ਹੈ। ਮਾਮਲਾ ਮਨੁੱਖੀ ਅੰਗਾਂ ਦੀ ਤਸਕਰੀ ਨਾਲ ਸਬੰਧਤ ਹੋ ਸਕਦਾ ਹੈ। ਫਿਲਹਾਲ ਐਫਆਈਆਰ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!